ਕੈਨੇਡਾ ਦੇ ਯੂਕੌਨ ਸੂਬੇ ਦੇ ਗੁਰਦਵਾਰਾ ਸਾਹਿਬ ਨੂੰ ਨਵਾਂ ਰੂਪ ਦੇਣ ਦਾ ਕੰਮ ਮੁਕੰਮਲ
ਵਾਈਟਹੌਰਸ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਯੂਕੌਨ ਸੂਬੇ ਦੇ ਪਹਿਲੇ ਗੁਰਦਵਾਰਾ ਸਾਹਿਬ ਨੂੰ ਨਵਾਂ ਰੂਪ ਦੇਣ ਦਾ ਕੰਮ ਸੰਗਤ ਨੇ ਸਮੇਂ ਸਿਰ ਮੁਕੰਮਲ ਕਰ ਲਿਆ। ਤਕਰੀਬਨ ਤਿੰਨ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਕੁਝ ਮਹੀਨੇ ਬਾਅਦ ਗੁਰਦਵਾਰਾ ਅਕਾਲਜੋਤ ਸਾਹਿਬ ਤੱਕ ਆ ਰਹੀ ਪਾਣੀ ਦੀ ਸਪਲਾਈ ਬੰਦ ਕਰ ਦਿਤੀ ਗਈ ਜਦਕਿ […]
By : Editor Editor
ਵਾਈਟਹੌਰਸ, 20 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਯੂਕੌਨ ਸੂਬੇ ਦੇ ਪਹਿਲੇ ਗੁਰਦਵਾਰਾ ਸਾਹਿਬ ਨੂੰ ਨਵਾਂ ਰੂਪ ਦੇਣ ਦਾ ਕੰਮ ਸੰਗਤ ਨੇ ਸਮੇਂ ਸਿਰ ਮੁਕੰਮਲ ਕਰ ਲਿਆ। ਤਕਰੀਬਨ ਤਿੰਨ ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਤੋਂ ਕੁਝ ਮਹੀਨੇ ਬਾਅਦ ਗੁਰਦਵਾਰਾ ਅਕਾਲਜੋਤ ਸਾਹਿਬ ਤੱਕ ਆ ਰਹੀ ਪਾਣੀ ਦੀ ਸਪਲਾਈ ਬੰਦ ਕਰ ਦਿਤੀ ਗਈ ਜਦਕਿ ਦੂਜੇ ਪਾਸੇ ਇਮਾਰਤ ਨੂੰ ਹੋਰ ਬਿਹਤਰ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਈ। ਪੂਰੇ ਯੂਕੌਨ ਸੂਬੇ ਦੀ ਸੰਗਤ ਵੱਲੋਂ ਬੰਦੀ ਛੋੜ ਦਿਹਾੜੇ ਤੋਂ ਪਹਿਲਾਂ ਟੀਚਾ ਪੂਰਾ ਕਰਨ ਦਾ ਫੈਸਲਾ ਲਿਆ ਗਿਆ ਅਤੇ ਇਸ ਵਾਰ ਬੰਦੀ ਛੋੜ ਦਿਹਾੜਾ ਨਵੀਂ ਦਿਖ ਵਾਲੀ ਇਮਾਰਤ ਵਿਚ ਮਨਾਇਆ ਗਿਆ। ਗੁਰੂ ਨਾਨਕ ਸਿੱਖ ਆਰਗੇਨਾਈਜ਼ੇਸ਼ਨ ਯੂਕੌਨ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਲਾਸਕਾ ਹਾਈਵੇਅ ਨੂੰ ਚੌੜਾ ਕਰਨ ਦੀ ਪ੍ਰਕਿਰਿਆ ਦੌਰਾਨ ਗੁਰਦਵਾਰਾ ਸਾਹਿਬ ਤੱਕ ਆ ਰਹੀ ਪਾਣੀ ਦੀ ਸਪਲਾਈ ਕੱਟ ਦਿਤੀ ਗਈ ਅਤੇ ਵੱਡਾ ਮਸਲਾ ਪੈਦਾ ਹੋ ਗਿਆ।
ਲੰਮੇ ਸਮੇਂ ਤੋਂ ਚਲਦੀ ਪਾਣੀ ਦੀ ਸਮੱਸਿਆ ਵੀ ਹੋਈ ਖਤਮ
ਹਫਤੇ ਵਿਚ ਤਿੰਨ-ਚਾਰ ਵਾਰ ਟੈਂਕ ਭਰ ਕੇ ਕੰਮ ਚਲਾਉਣਾ ਪੈਂਦਾ ਸੀ ਅਤੇ ਸੰਗਤ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਪ੍ਰਕਾਸ਼ ਪੁਰਬ ਅਤੇ ਹੋਰ ਸਮਾਗਮਾਂ ਦੌਰਾਨ ਸੰਗਤ ਦੀ ਗਿਣਤੀ ਵਧਣ ਕਾਰਨ ਪਾਣੀ ਦੀ ਕਿੱਲਤ ਵਧਣੀ ਸ਼ੁਰੂ ਹੋ ਗਈ ਅਤੇ ਇਹ ਤਰੀਕਾ ਮਹਿੰਗਾ ਵੀ ਪੈ ਰਿਹਾ ਸੀ। ਕਈ ਵਾਰ ਮੌਕੇ ’ਤੇ ਪਾਣੀ ਖਤਮ ਹੋਣ ਦੀ ਸਮੱਸਿਆ ਵੀ ਆਈ ਅਤੇ ਇਸ ਦਾ ਪੱਕਾ ਹੱਲ ਲੱਭਣ ਦਾ ਫੈਸਲਾ ਕੀਤਾ ਗਿਆ। ਪਾਣੀ ਦੀ ਸਮੱਸਿਆ ਸੁਲਝਾਉਣ ਲਈ ਜਥੇਬੰਦੀ ਵੱਲੋਂ ਫੈਡਰਲ ਅਤੇ ਸੂਬਾ ਸਰਕਾਰ ਦੀਆਂ ਗਰਾਂਟਾਂ ਵਾਸਤੇ ਬਿਨੈ ਕੀਤਾ ਗਿਆ ਅਤੇ ਸੰਗਤ ਨੇ ਵੀ ਵਧ ਚੜ੍ਹ ਕੇ ਯੋਗਦਾਨ ਪਾਇਆ। ਪਾਣੀ ਦੀ ਸਪਲਾਈ ਬਹਾਲ ਹੋਣ ਅਤੇ ਗੁਰਦਵਾਰਾ ਸਾਹਿਬ ਨੂੰ ਨਵਾਂ ਰੂਪ ਦਿਤੇ ਜਾਣ ਮੌਕੇ ਐਮ.ਪੀ. ਬਰੈਂਡਨ ਹੈਨਲੀ ਅਤੇ ਸੂਬਾ ਸਰਕਾਰ ਦੇ ਮੰਤਰੀ ਨਿਲਜ਼ ਕਲਾਰਕ ਖਾਸ ਤੌਰ ’ਤੇ ਪੁੱਜੇ ਅਤੇ ਸਿੱਖ ਭਾਈਚਾਰੇ ਨਾਲ ਬੰਦੀ ਛੋੜ ਦਿਹਾੜੇ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਗੁਰਦਵਾਰਾ ਸਾਹਿਬ ਵਿਚ ਸੰਗਤ ਨਾਲ ਵਿਚਾਰ ਸਾਂਝੇ ਕਰਦਿਆਂ ਮੰਤਰੀ ਕਲਾਰਕ ਵੱਲੋਂ ਗੁਰੂ ਨਾਨਕ ਸਿੱਖ ਜਥੇਬੰਦੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਜਿਸ ਸਦਕਾ ਵਾਟਰ ਪ੍ਰੌਜੈਕਟ ਮੁਕੰਮਲ ਹੋ ਸਕਿਆ।