Begin typing your search above and press return to search.

ਕੈਨੇਡਾ ਦੇ ਬਾਰਡਰ ’ਤੇ ਕੰਧ ਖੜ੍ਹੀ ਕਰਨ ਦੇ ਮਨਸੂਬੇ ਘੜ ਰਹੇ ਰਿਪਬਲਿਕਨ

ਮਿਆਮੀ, 9 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮੈਕਸੀਕੋ ਦੇ ਬਾਰਡਰ ’ਤੇ ਕੰਧ ਖੜੀ ਕਰਨ ਵਿਚ ਅਸਫ਼ਲ ਰਹੇ ਰਿਪਬਲਿਕਨ ਪਾਰਟੀ ਦੇ ਆਗੂ ਹੁਣ ਕੈਨੇਡਾ ਦੇ ਬਾਰਡਰ ’ਤੇ ਕੰਧ ਖੜੀ ਕਰਨ ਦੇ ਦਮਗਜੇ ਮਾਰ ਰਹੇ ਹਨ। ਜੀ ਹਾਂ, ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਕੈਨੇਡਾ ਤੋਂ ਫੈਂਟਾਨਿਲ ਦੀ ਤਸਕਰੀ ਰੋਕਣ ਲਈ ਕੰਧ ਖੜੀ ਕਰਨ ਦੀ ਵਕਾਲਤ ਕੀਤੀ ਹੈ। […]

ਕੈਨੇਡਾ ਦੇ ਬਾਰਡਰ ’ਤੇ ਕੰਧ ਖੜ੍ਹੀ ਕਰਨ ਦੇ ਮਨਸੂਬੇ ਘੜ ਰਹੇ ਰਿਪਬਲਿਕਨ
X

Editor EditorBy : Editor Editor

  |  9 Nov 2023 11:09 AM IST

  • whatsapp
  • Telegram

ਮਿਆਮੀ, 9 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮੈਕਸੀਕੋ ਦੇ ਬਾਰਡਰ ’ਤੇ ਕੰਧ ਖੜੀ ਕਰਨ ਵਿਚ ਅਸਫ਼ਲ ਰਹੇ ਰਿਪਬਲਿਕਨ ਪਾਰਟੀ ਦੇ ਆਗੂ ਹੁਣ ਕੈਨੇਡਾ ਦੇ ਬਾਰਡਰ ’ਤੇ ਕੰਧ ਖੜੀ ਕਰਨ ਦੇ ਦਮਗਜੇ ਮਾਰ ਰਹੇ ਹਨ। ਜੀ ਹਾਂ, ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੇ ਕੈਨੇਡਾ ਤੋਂ ਫੈਂਟਾਨਿਲ ਦੀ ਤਸਕਰੀ ਰੋਕਣ ਲਈ ਕੰਧ ਖੜੀ ਕਰਨ ਦੀ ਵਕਾਲਤ ਕੀਤੀ ਹੈ। ਸਿਰਫ ਇਥੇ ਹੀ ਬੱਸ ਨਹੀਂ, ਰਾਮਾਸਵਾਮੀ ਸਾਰੀਆਂ ਹੱਦਾਂ ਪਾਰ ਕਰਦਿਆਂ ਨਿੱਕੀ ਹੈਲੀ ਦੇ ਟੱਬਰ ਤੱਕ ਪਹੁੰਚ ਗਏ ਅਤੇ ਆਪਣਾ ਪਰਵਾਰ ਸੰਭਾਲਣ ਦੀ ਨਸੀਹਤ ਦੇਣ ਲੱਗੇ।

ਨਿਕੀ ਹੈਲੀ ਅਤੇ ਰਾਮਾਸਵਾਮੀ ਵਿਚਾਲੇ ਹੋਇਆ ਤਿੱਖਾ ਟਕਰਾਅ

ਇਸ ਦੇ ਜਵਾਬ ਵਿਚ ਨਿੱਕੀ ਹੈਲੀ ਨੇ ਰਾਮਾਸਵਾਮੀ ਨੂੰ ਘਟੀਆ ਇਨਸਾਨ ਕਰਾਰ ਦਿਤਾ। ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਦੇ ਇੱਛਕ ਰਿਪਬਲਿਕਨ ਆਗੂਆਂ ਵਿਚਾਲੇ ਤਾਜ਼ਾ ਬਹਿਸ ਮਿਆਮੀ ਵਿਖੇ ਹੋਈ। ਰਾਮਾਸਵਾਮੀ ਨੇ ਕਿਹਾ ਕਿ ਲੰਘੀ ਬਹਿਸ ਦੌਰਾਨ ਨਿਕੀ ਹੈਲੀ ਨੇ ਟਿਕਟੌਕ ਦੇ ਮਸਲੇ ’ਤੇ ਮੇਰਾ ਮਖੌਲ ਉਡਾਇਆ ਸੀ ਪਰ ਸਾਬਕਾ ਗਵਰਨਰ ਦੀ ਬੇਟੀ ਵੀ ਟਿਕਟੌਕ ਦੀ ਵਰਤੋਂ ਕਰਦੀ ਹੈ। ਨਿਕੀ ਹੈਲੀ ਨੇ ਤੁਰਤ ਟੋਕਦਿਆਂ ਕਿ ਉਨ੍ਹਾਂ ਦੇ ਪਰਵਾਰ ਨੂੰ ਇਸ ਮਾਮਲੇ ਵਿਚ ਨਾ ਘੜੀਸਿਆ ਜਾਵੇ।

Next Story
ਤਾਜ਼ਾ ਖਬਰਾਂ
Share it