ਕੈਨੇਡਾ ਦੇ ਗਲੋਬਲ ਅਫੇਅਰਜ਼ ਵਿਭਾਗ ’ਤੇ ਸਾਈਬਰ ਹਮਲਾ
ਔਟਵਾ, 31 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਗਲੋਬਲ ਅਫੇਅਰਜ਼ ਵਿਭਾਗ ਦੀ ਸਾਈਬਰ ਸੁਰੱਖਿਆ ਨੂੰ ਸੰਨ੍ਹ ਲਾਉਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸ਼ੱਕੀ ਸਾਈਬਰ ਸਰਗਰਮੀਆਂ ਕਾਰਨ ਕੌਮਾਂਤਰੀ ਮਾਮਲਿਆਂ ਬਾਰੇ ਵਿਭਾਗ ਦੇ ਸਟਾਫ ਵੱਲੋਂ ਵਰਤਿਆ ਜਾ ਰਿਹਾ ਅੰਦਰੂਨੀ ਨੈਟਵਰਕ ਪ੍ਰਭਾਵਤ ਹੋਇਆ ਅਤੇ ਸੰਭਾਵਤ ਤੌਰ ’ਤੇ ਨਿਜੀ ਜਾਣਕਾਰੀ ਹਾਸਲ ਕਰਨ ਦੇ ਯਤਨ […]
By : Editor Editor
ਔਟਵਾ, 31 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਗਲੋਬਲ ਅਫੇਅਰਜ਼ ਵਿਭਾਗ ਦੀ ਸਾਈਬਰ ਸੁਰੱਖਿਆ ਨੂੰ ਸੰਨ੍ਹ ਲਾਉਣ ਦਾ ਹੈਰਾਨਕੁੰਨ ਮਾਮਲਾ ਸਾਹਮਣੇ ਆਇਆ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਸ਼ੱਕੀ ਸਾਈਬਰ ਸਰਗਰਮੀਆਂ ਕਾਰਨ ਕੌਮਾਂਤਰੀ ਮਾਮਲਿਆਂ ਬਾਰੇ ਵਿਭਾਗ ਦੇ ਸਟਾਫ ਵੱਲੋਂ ਵਰਤਿਆ ਜਾ ਰਿਹਾ ਅੰਦਰੂਨੀ ਨੈਟਵਰਕ ਪ੍ਰਭਾਵਤ ਹੋਇਆ ਅਤੇ ਸੰਭਾਵਤ ਤੌਰ ’ਤੇ ਨਿਜੀ ਜਾਣਕਾਰੀ ਹਾਸਲ ਕਰਨ ਦੇ ਯਤਨ ਕੀਤੇ ਗਏ।
ਮੁਲਾਜ਼ਮਾਂ ਦਾ ਅੰਦਰੂਨੀ ਨੈਟਵਰਕ ਹੋਇਆ ਪ੍ਰਭਾਵਤ
ਹਾਲਾਤ ਦੇ ਮੱਦੇਨਜ਼ਰ ਕੁਝ ਮੁਲਾਜ਼ਮਾਂ ਨੂੰ ਰਿਮੋਟ ਤਰੀਕੇ ਨਾਲ ਕੰਮ ਕਰਨ ਤੋਂ ਰੋਕ ਦਿਤਾ ਗਿਆ ਅਤੇ ਫੌਰੈਂਸਿਕ ਮਾਹਰਾਂ ਵੱਲੋਂ ਘੋਖ ਕੀਤੀ ਜਾ ਰਹੀ ਹੈ। ਪੜਤਾਲ ਦੇ ਮੁਢਲੇ ਨਤੀਜਿਆਂ ਮੁਤਾਬਕ ਗਲੋਬਲ ਅਫੇਅਰਜ਼ ਕੈਨੇਡਾ ਦੇ ਕਈ ਵਰਤੋਂਕਾਰ ਪ੍ਰਭਾਵਤ ਹੋਏ। ਇਕ ਈਮੇਲ ਮੁਤਾਬਕ 20 ਦਸੰਬਰ 2023 ਤੋਂ 24 ਜਨਵਰੀ 2024 ਦਰਮਿਆਨ ਅੰਦਰੂਨੀ ਸਿਸਟਮ ਖਤਰੇ ਦੀ ਜ਼ਦ ਵਿਚ ਰਹੇ। ਲੈਪਟੌਪ ਰਾਹੀਂ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸੁਚੇਤ ਕਰ ਦਿਤਾ ਗਿਆ ਕਿ ਉਨ੍ਹਾਂ ਦੀ ਨਿਜੀ ਜਾਣਕਾਰੀ ਪ੍ਰਭਾਵਤ ਹੋ ਸਕਦੀ ਹੈ।
ਕੌਮਾਂਤਰੀ ਮਾਮਲਿਆਂ ਬਾਰੇ ਵਿਭਾਗ ਕੋਲ ਹੁੰਦੀ ਹੈ ਅਹਿਮ ਜਾਣਕਾਰੀ
ਮੁਲਾਜ਼ਮਾਂ ਨੂੰ ਗਲੋਬਲ ਅਫੇਅਰਜ਼ ਔਟਵਾ ਦੇ ਮੁੱਖ ਦਫ਼ਤਰ ਤੱਕ ਐਕਸੈਸ ਦੇਣ ਲਈ ਵਰਚੁਅਲ ਪ੍ਰਾਈਵੇਟ ਨੈਟਵਰਕ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਿਸਟਮ ਸ਼ੇਅਰਡ ਸਰਵਿਸਿਜ਼ ਕੈਨੇਡਾ ਵੱਲੋਂ ਚਲਾਇਆ ਜਾਂਦਾ ਹੈ ਜੋ ਇਕ ਫੈਡਰਲ ਮਹਿਕਮਾ ਹੈ ਅਤੇ ਇਸ ਦੀ ਸਿਰਜਣਾ 2011 ਵਿਚ ਕੀਤੀ ਗਈ ਸੀ।