Begin typing your search above and press return to search.

ਕੈਨੇਡਾ ਦੇ ਐਮ.ਪੀ. ਮਨਿੰਦਰ ਸਿੱਧੂ ਨੂੰ ਸਦਮਾ:ਦਾਦੀ ਜੀ ਸਵਰਗਵਾਸ

ਸਸਕਾਰ ਤੇ ਅੰਤਿਮ ਅਰਦਾਸ 25 ਨਵੰਬਰ ਨੂੰ ਦਿਨ ਸ਼ਨਿੱਚਰਵਾਰ ਨੂੰ ਬਰੈਂਪਟਨ 19 ਨਵੰਬਰ (ਹਮਦਰਦ ਬਿਊਰੋ):-ਬਰੈਂਪਟਨ ਦੇ ਈਸਟ ਹਲਕੇ ਤੋਂ ਮੈਂਬਰ ਪਾਰਲੀਮੈਂਟ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਹੁਤ ਹੀ ਨਜ਼ਦੀਕੀ ਪਾਰਲੀਮਾਨੀ ਸਕੱਤਰ ਮਨਿੰਦਰ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆਂ ਜਦੋਂ ਉਨ੍ਹਾਂ ਦੇ ਦਾਦੀ ਜੀ ਮਾਤਾ ਬਲਜੀਤ ਕੌਰ ਸਿੱਧੂ ਵਾਹਿਗੁਰੂ ਵਲੋਂ ਬਖਸ਼ੀ […]

ਕੈਨੇਡਾ ਦੇ ਐਮ.ਪੀ. ਮਨਿੰਦਰ ਸਿੱਧੂ ਨੂੰ ਸਦਮਾ:ਦਾਦੀ ਜੀ ਸਵਰਗਵਾਸ

Hamdard Tv AdminBy : Hamdard Tv Admin

  |  20 Nov 2023 3:24 PM GMT

  • whatsapp
  • Telegram
  • koo

ਸਸਕਾਰ ਤੇ ਅੰਤਿਮ ਅਰਦਾਸ 25 ਨਵੰਬਰ ਨੂੰ ਦਿਨ ਸ਼ਨਿੱਚਰਵਾਰ ਨੂੰ

ਬਰੈਂਪਟਨ 19 ਨਵੰਬਰ (ਹਮਦਰਦ ਬਿਊਰੋ):-ਬਰੈਂਪਟਨ ਦੇ ਈਸਟ ਹਲਕੇ ਤੋਂ ਮੈਂਬਰ ਪਾਰਲੀਮੈਂਟ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਹੁਤ ਹੀ ਨਜ਼ਦੀਕੀ ਪਾਰਲੀਮਾਨੀ ਸਕੱਤਰ ਮਨਿੰਦਰ ਸਿੱਧੂ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆਂ ਜਦੋਂ ਉਨ੍ਹਾਂ ਦੇ ਦਾਦੀ ਜੀ ਮਾਤਾ ਬਲਜੀਤ ਕੌਰ ਸਿੱਧੂ ਵਾਹਿਗੁਰੂ ਵਲੋਂ ਬਖਸ਼ੀ 86 ਸਾਲ ਦੀ ਉਮਰ ਭੋਗ ਕੇ ਬੀਤੇ ਐਤਵਾਰ 19 ਨਵੰਬਰ ਨੂੰ ਬਰੈਂਪਟਨ ਵਿਖੇ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਪਿਛੇ ਤਿੰਨ ਪੁੱਤਰ ਉਘੇ ਲਿਬਰਲ ਆਗੂ ਪਰਮ ਸਿੱਧੂ ਰੀਐਲਟਰ, ਨਰਿੰਦਰ ਸਿੰਘ ਸਿੱਧੂ ਟਰਾਂਸਪੋਰਟਰ ਤੇ ਸਪੁੱਤਰ ਰਾਣਾ ਸਿੱਧੂ ਬਿਜਨੈਸਮੈਨ ਅਤੇ ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਦਾ ਹਰਿਆ ਭਰਿਆ ਪਰਿਵਾਰ ਛੱਡ ਗਏ ਹਨ।
ਮਾਤਾ ਬਲਜੀਤ ਕੌਰ ਸਿੱਧੂ ਦਾ ਅੰਤਿਮ ਸਸਕਾਰ ਦਿਨ ਸ਼ਨਿੱਚਰਵਾਰ 25 ਨਵੰਬਰ 2023 ਨੂੰ ਸਵੇਰੇ 9 ਵਜੇ ਤੋਂ 11 ਵਜੇ ਤੱਕ ਬਰੈਂਪਟਨ ਕ੍ਰਿਮੈਟੋਰੀਅਮ ਅਤੇ ਵਿਜੀਟੇਸ਼ਨ ਸੈਂਟਰ ਬਰੈਂਪਟਨ ਵਿਖੇ ਕੀਤਾ ਜਾਵੇਗਾ। ਇਸ ਉਪਰੰਤ ਉਨ੍ਹਾਂ ਨਮਿੱਤ ਰੱਖੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰੂ ਘਰ ਵਿਖੇ 25 ਨਵੰਬਰ ਨੂੰ ਦੁਪਹਿਰ ਬਾਅਦ 11:30 ਵਜੇ ਤੋਂ 1:00 ਵਜੇ ਤੱਕ ਹਾਲ ਨੰਬਰ 5 ਵਿਚ ਹੋਵੇਗੀ। ਮਾਤਾ ਜੀ ਦਾ ਜਨਮ 15 ਜਨਵਰੀ 1936 ਵਿਚ ਜਿਲ੍ਹਾ ਬਠਿੰਡਾ ਨੇੜੇ ਬੁਢਲਾਡਾ ਵਿਖੇ ਹੋਇਆ ਸੀ।ਮਾਤਾ ਜੀ ਪੋਤਰੇ ਡਾਕਟਰ ਪਰਬਲਜੀਤ ਸਿੰਘ ਸਿੱਧੂ ਸੁਪੱਤਰ ਪਰਮ ਸਿੰਘ ਸਿੱਧੂ ਓਕਵਿਲ ਵਿਖੇ ਪ੍ਰਕੈਟਿਸ ਕਰ ਰਹੇ ਹਨ ਤੇ ਮਨਿੰਦਰ ਸਿੱਧੂ ਦੇ ਛੋਟੇ ਭਰਾ ਹਰਮਨ ਸਿੰਘ ਸਿੱਧੂ ਅਤੇ ਰਾਣਾ ਸਿੱਧੂ ਦੇ ਸਪੁੱਤਰ ਹਰਕੀਰਤ ਸਿੰਘ ਸਿੱਧੂ ਆਪਣਾ ਬਿਜਨੈਸ ਚਲਾ ਰਹੇ ਹਨ।ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਰਮ ਸਿੱਧੂ ਨੂੰ 416-567-4348 ਜਾਂ ਨਰਿੰਦਰ ਸਿੰਘ ਸਿੱਧੂ ਨੂੰ 416-671-7170 ਜਾਂ ਰਾਣਾ ਸਿੱਧੂ ਨੂੰ 416-720-7355 ਤੇ ਫੋਨ ਕੀਤਾ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it