ਕੈਨੇਡਾ ਦੇ ਐਬਟਸਫੋਰਡ ਵਿਚ ਮਨਾਇਆ ਦੁਸ਼ਹਿਰੇ ਦਾ ਤਿਉਹਾਰ
ਐਬਟਸਫੋਰਡ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਐਬਟਸਫੋਰਡ ਸ਼ਹਿਰ ਵਿਚ ਭਾਰਤੀ ਭਾਈਚਾਰੇ ਨੇ ਐਤਵਾਰ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾਉਂਦਿਆਂ ਰਾਵਣ ਦਾ ਪੁਤਲਾ ਫੂਕਿਆ। ਵੈਸ਼ਨੋ ਦੇਵੀ ਹਿੰਦੂ ਮੰਦਰ ਐਬਟਸਫੋਰਡ ਦੀ ਅਗਵਾਈ ਹੇਠ ਸ਼ਹਿਰ ਦੇ ਐਲਬਰਟ ਡਿਕ ਪਾਰਕ ਵਿਚ ਦੇਰ ਸ਼ਾਮ ਪੁਤਲਾ ਫੂਕਣ ਦੀ ਰਸਮ ਦੌਰਾਨ ਸੈਂਕੜੇ ਲੋਕ ਇਕੱਤਰ ਹੋਏ। ਐਲਬਰਟ ਡਿਕ ਪਾਰਕ ਵਿਚ ਫੂਕਿਆ ਰਾਵਣ […]
By : Hamdard Tv Admin
ਐਬਟਸਫੋਰਡ, 23 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਐਬਟਸਫੋਰਡ ਸ਼ਹਿਰ ਵਿਚ ਭਾਰਤੀ ਭਾਈਚਾਰੇ ਨੇ ਐਤਵਾਰ ਨੂੰ ਦੁਸ਼ਹਿਰੇ ਦਾ ਤਿਉਹਾਰ ਮਨਾਉਂਦਿਆਂ ਰਾਵਣ ਦਾ ਪੁਤਲਾ ਫੂਕਿਆ। ਵੈਸ਼ਨੋ ਦੇਵੀ ਹਿੰਦੂ ਮੰਦਰ ਐਬਟਸਫੋਰਡ ਦੀ ਅਗਵਾਈ ਹੇਠ ਸ਼ਹਿਰ ਦੇ ਐਲਬਰਟ ਡਿਕ ਪਾਰਕ ਵਿਚ ਦੇਰ ਸ਼ਾਮ ਪੁਤਲਾ ਫੂਕਣ ਦੀ ਰਸਮ ਦੌਰਾਨ ਸੈਂਕੜੇ ਲੋਕ ਇਕੱਤਰ ਹੋਏ।
ਐਲਬਰਟ ਡਿਕ ਪਾਰਕ ਵਿਚ ਫੂਕਿਆ ਰਾਵਣ ਦਾ ਪੁਤਲਾ
ਮੰਦਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਜੀਵਨ ਸ਼ਰਮਾ ਨੇ ਦੱਸਿਆ ਕਿ ਭਜਨ ਕੀਰਤਨ ਮਗਰੋਂ ਸ਼ਹਿਰ ਵਿਚ ਸ਼ੋਭਾ ਯਾਤਰਾ ਕੱਢੀ ਗਈ ਅਤੇ ਇਸ ਮਗਰੋਂ ਐਲਬਰਟ ਡਿਕ ਪਾਰਕ ਵਿਚ ਰਾਵਣ ਦਾ ਪੁਤਲਾ ਫੂਕਿਆ ਗਿਆ। ਮੰਦਰ ਕਮੇਟੀ ਵੱਲੋਂ ਦੁਸ਼ਹਿਰਾ ਸਮਾਗਮ ਦੌਰਾਨ ਬੱਚਿਆਂ ਵਾਸਤੇ ਖਾਸ ਤੌਰ ’ਤੇ ਰਾਈਡਜ਼ ਦਾ ਪ੍ਰਬੰਧ ਕੀਤਾ ਗਿਆ ਸੀ। ਸਮਾਗਮ ਦੇ ਪ੍ਰਬੰਧਾਂ ਨੂੰ ਸੁਚੱਜੇ ਤਰੀਕੇ ਨਾਲ ਨੇਪਰੇ ਚਾੜ੍ਹਨ ਪ੍ਰਬੰਧਕ ਕਮੇਟੀ ਵੱਲੋਂ ਵਾਲੰਟੀਅਰਾਂ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ ਗਿਆ।