ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਵੱਲੋਂ ਨਵੇਂ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੀ ਵਕਾਲਤ
ਸ਼ਾਰਲੇਟਾਊਨ, 23 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਇੰਮੀਗ੍ਰੇਸ਼ਨ ਦੇ ਮਸਲੇ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋ ਮੰਤਰੀਆਂ ਦੀ ਵੱਖੋ ਵੱਖਰੀ ਰਾਏ ਉਭਰ ਕੇ ਆਈ ਹੈ। ਪ੍ਰਿੰਸ ਐਡਵਰਡ ਆਇਲੈਂਡ ਵਿਚ ਕੈਬਨਿਟ ਰਿਟ੍ਰੀਟ ਦੇ ਦੂਜੇ ਦਿਨ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਰਿਹਾਇਸ਼ ਦੇ ਸੰਕਟ ਨੂੰ ਵੇਖਦਿਆਂ ਹਰ ਸਾਲ ਸੱਦੇ ਜਾ ਰਹੇ ਨਵੇਂ ਪ੍ਰਵਾਸੀਆਂ ਦੀ ਗਿਣਤੀ […]
By : Editor (BS)
ਸ਼ਾਰਲੇਟਾਊਨ, 23 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਇੰਮੀਗ੍ਰੇਸ਼ਨ ਦੇ ਮਸਲੇ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋ ਮੰਤਰੀਆਂ ਦੀ ਵੱਖੋ ਵੱਖਰੀ ਰਾਏ ਉਭਰ ਕੇ ਆਈ ਹੈ। ਪ੍ਰਿੰਸ ਐਡਵਰਡ ਆਇਲੈਂਡ ਵਿਚ ਕੈਬਨਿਟ ਰਿਟ੍ਰੀਟ ਦੇ ਦੂਜੇ ਦਿਨ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਰਿਹਾਇਸ਼ ਦੇ ਸੰਕਟ ਨੂੰ ਵੇਖਦਿਆਂ ਹਰ ਸਾਲ ਸੱਦੇ ਜਾ ਰਹੇ ਨਵੇਂ ਪ੍ਰਵਾਸੀਆਂ ਦੀ ਗਿਣਤੀ ’ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ। ਉਧਰ ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੀਬਲੈਂਕ ਨੇ ਕਿਹਾ ਕਿ ਪ੍ਰਵਾਸੀਆਂ ਦੀ ਗਿਣਤੀ ਕੋਈ ਮਸਲਾ ਨਹੀਂ ਸਗੋਂ ਇੰਮੀਗ੍ਰੇਸ਼ਨ ਅਤੇ ਹਾਊਸਿੰਗ ਦੇ ਆਪਸ ਵਿਚ ਸਿੱਧੇ ਰਿਸ਼ਤੇ ਨੂੰ ਸਮਝਦਿਆਂ ਨਵੀਆਂ ਨੀਤੀਆਂ ਬਣਾਈਆਂ ਜਾਣ। ਲੀਬਲੈਂਕ ਨੇ ਕਿਹਾ ਕਿ ਕੈਨੇਡਾ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਇੰਮੀਗ੍ਰੇਸ਼ਨ ਬੇਹੱਦ ਲਾਜ਼ਮੀ ਹੈ। ਹਰ ਸੂਬੇ ਦਾ ਪ੍ਰੀਮੀਅਰ ਵਧੇਰੇ ਪ੍ਰਵਾਸੀਆਂ ਨੂੰ ਸੱਦਣ ਦੀ ਮੰਗ ਕਰ ਰਿਹਾ ਹੈ ਤਾਂ ਕਿ ਕਿਰਤੀਆਂ ਦੀ ਕਮੀ ਦੂਰ ਕੀਤੀ ਜਾ ਸਕੇ।