ਕੈਨੇਡਾ ਦੀਆਂ ਗਰੌਸਰੀ ਸਟੋਰ ਕੰਪਨੀਆਂ ਵੱਲੋਂ ਕੀਮਤਾਂ ਘਟਾਉਣ ਤੋਂ ਹੱਥ ਖੜ੍ਹੇ
ਟੋਰਾਂਟੋ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਾਸੀਆਂ ਦੀ ਰਸੋਈ ਦਾ ਖਰਚਾ ਘਟਣ ਦੇ ਆਸਾਰ ਮੁੜ ਧੁੰਦਲੇ ਹੋ ਗਏ ਜਦੋਂ ਵੱਡੀਆਂ ਗਰੌਸਰੀ ਸਟੋਰ ਕੰਪਨੀਆਂ ਨੇ ਕੀਮਤਾਂ ਘਟਾਉਣ ਜਾਂ ਰਿਆਇਤ ਦੇਣ ਤੋਂ ਹੱਥ ਖੜ੍ਹੇ ਕਰ ਦਿਤੇ। ਉਦਯੋਗ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਵੱਲੋਂ ਪਿਛਲੇ ਹਫ਼ਤੇ ਦਾਅਵਾ ਕੀਤਾ ਗਿਆ ਸੀ ਕਿ ਪ੍ਰਮੁੱਖ ਗਰੌਸਰੀ ਸਟੋਰ ਕੰਪਨੀਆਂ ਵੱਲੋਂ ਗਾਹਕਾਂ ਨੂੰ […]
By : Hamdard Tv Admin
ਟੋਰਾਂਟੋ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਾਸੀਆਂ ਦੀ ਰਸੋਈ ਦਾ ਖਰਚਾ ਘਟਣ ਦੇ ਆਸਾਰ ਮੁੜ ਧੁੰਦਲੇ ਹੋ ਗਏ ਜਦੋਂ ਵੱਡੀਆਂ ਗਰੌਸਰੀ ਸਟੋਰ ਕੰਪਨੀਆਂ ਨੇ ਕੀਮਤਾਂ ਘਟਾਉਣ ਜਾਂ ਰਿਆਇਤ ਦੇਣ ਤੋਂ ਹੱਥ ਖੜ੍ਹੇ ਕਰ ਦਿਤੇ। ਉਦਯੋਗ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਵੱਲੋਂ ਪਿਛਲੇ ਹਫ਼ਤੇ ਦਾਅਵਾ ਕੀਤਾ ਗਿਆ ਸੀ ਕਿ ਪ੍ਰਮੁੱਖ ਗਰੌਸਰੀ ਸਟੋਰ ਕੰਪਨੀਆਂ ਵੱਲੋਂ ਗਾਹਕਾਂ ਨੂੰ ਰਿਆਇਤ ਦੇਣ ਅਤੇ ਕੀਮਤਾਂ ਸਥਿਰ ਤੇ ਇਕਸਾਰ ਰੱਖਣ ਦਾ ਵਾਅਦਾ ਕੀਤਾ ਗਿਆ ਹੈ ਪਰ ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਮੈਟਰੋ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿਤੀ ਜਦਕਿ ਲੌਬਲਾਜ਼, ਐਂਪਾਇਰ ਅਤੇ ਕੌਸਟਕੋ ਵੱਲੋਂ ਕੋਈ ਹੁੰਗਾਰਾ ਹੀ ਨਾ ਆਇਆ।
ਫੈਡਰਲ ਸਰਕਾਰ ਦਾ ਵਾਅਦਾ ਮਿੱਟੀ ਵਿਚ ਰੁਲਿਆ
ਦੂਜੇ ਪਾਸੇ ਲੋਕਾਂ ਦੇ ਸਾਹ ਮੁੜ ਸੁਕਦੇ ਮਹਿਸੂਸ ਹੋਏ ਜਦੋਂ ਰਾਤੋ ਰਾਤ ਗੈਸੋਲੀਨ ਦਾ ਭਾਅ 10 ਸੈਂਟ ਪ੍ਰਤੀ ਲਿਟਰ ਤੱਕ ਵਧ ਗਿਆ। ਵਾਲਮਾਰਟ ਦੀ ਇਕ ਤਰਜਮਾਨ ਨੇ ਲਿਖਤੀ ਹੁੰਗਾਰੇ ਵਿਚ ਕਿਹਾ ਕਿ ਕੰਪਨੀ ਵੱਲੋਂ ਰੋਜ਼ਾਨਾ ਘੱਟ ਤੋਂ ਘੱਟ ਕੀਮਤਾਂ ਦੀ ਪੇਸ਼ਕਸ਼ ਜਾਰੀ ਰੱਖੀ ਜਾਵੇਗੀ ਜੋ ਕੰਪਨੀ ਦੀ ਨੀਤੀ ਦਾ ਹਿੱਸਾ ਹੈ। ਕਾਰਪੋਰੇਟ ਮਾਮਲਿਆਂ ਦੀ ਸੀਨੀਅਰ ਮੈਨੇਜਰ ਸਟੈਫਨੀ ਫਸਕੋ ਨੇ ਕਿਹਾ ਕਿ ਪਿਛਲੇ ਹਫ਼ਤੇ ਫੈਡਰਲ ਸਰਕਾਰ ਅੱਗੇ ਪੂਰੀ ਯੋਜਨਾ ਪੇਸ਼ ਕੀਤੀ ਗਈ ਕਿ ਕਿਵੇਂ ਇਸ ਚੁਣੌਤੀਆਂ ਭਰੇ ਸਮੇਂ ਦੌਰਾਨ ਕੈਨੇਡਾ ਵਾਸੀਆਂ ਨੂੰ ਰੋਜ਼ਾਨਾ ਘੱਟ ਕੀਮਤਾਂ ’ਤੇ ਗਰੌਸਰੀ ਮੁਹੱਈਆ ਕਰਵਾਈ ਜਾਵੇਗੀ। ਸਾਡੀ ਕੰਪਨੀ ਮਹਿੰਗਾਈ ਦੇ ਟਾਕਰੇ ਲਈ ਕਦਮ ਉਠਾ ਰਹੀ ਹੈ ਅਤੇ ਆਪਣੇ ਵੱਲੋਂ ਕੀਮਤਾਂ ਘੱਟ ਤੋਂ ਘੱਟ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ।
ਗੈਸੋਲੀਨ ਰਾਤੋ-ਰਾਤ 10 ਸੈਂਟ ਪ੍ਰਤੀ ਲਿਟਰ ਮਹਿੰਗਾ ਹੋਇਆ
ਇਸ ਦੇ ਨਾਲ ਹੀ ਸਰਕਾਰ ਨੂੰ ਵੀ ਸੁਝਾਅ ਦਿਤਾ ਗਿਆ ਹੈ ਕਿ ਉਹ ਕੀਮਤਾਂ ਹੇਠਾਂ ਲਿਆਉਣ ਵਿਚ ਕਿਵੇਂ ਰੋਲ ਨਿਭਾਅ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਪਰਵਾਰ ਮਹਿੰਗਾਈ ਦੇ ਬੋਝ ਹੇਠ ਦਬਦੇ ਜਾ ਰਹੇ ਹਨ ਅਤੇ ਅਗਸਤ ਦੌਰਾਨ ਖੁਰਾਕੀ ਵਸਤਾਂ 6.9 ਫੀ ਸਦੀ ਮਹਿੰਗੀਆਂ ਹੋਈਆਂ।