ਕੈਨੇਡਾ ਦੀ ਰਾਜਧਾਨੀ ਔਟਵਾ ’ਚ ਵਧਿਆ ਅਪਰਾਧ
24 ਫੀਸਦੀ ਵਧੀਆਂ ਨਫ਼ਰਤ ਤੋਂ ਪ੍ਰੇਰਿਤ ਘਟਨਾਵਾਂਪੁਲਿਸ ਚੀਫ਼ ਨੇ ਹਾਲਾਤ ’ਤੇ ਜਤਾਈ ਚਿੰਤਾਔਟਵਾ, 11 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਅਪਰਾਧਕ ਘਟਨਾਵਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਹੁਣ ਤੱਕ ਨਫ਼ਰਤ ਨਾਲ ਸਬੰਧਤ 221 ਮਾਮਲੇ ਦਰਜ ਹੋਏ, ਜਿਨ੍ਹਾਂ ਵਿੱਚੋਂ 158 ਘਟਨਾਵਾਂ ਨੂੰ ਅਪਰਾਧਕ ਮੰਨਿਆ ਗਿਆ। ਕੁੱਲ ਮਿਲਾ ਕੇ […]
By : Editor (BS)
24 ਫੀਸਦੀ ਵਧੀਆਂ ਨਫ਼ਰਤ ਤੋਂ ਪ੍ਰੇਰਿਤ ਘਟਨਾਵਾਂ
ਪੁਲਿਸ ਚੀਫ਼ ਨੇ ਹਾਲਾਤ ’ਤੇ ਜਤਾਈ ਚਿੰਤਾ
ਔਟਵਾ, 11 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਅਪਰਾਧਕ ਘਟਨਾਵਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਸਾਲ ਹੁਣ ਤੱਕ ਨਫ਼ਰਤ ਨਾਲ ਸਬੰਧਤ 221 ਮਾਮਲੇ ਦਰਜ ਹੋਏ, ਜਿਨ੍ਹਾਂ ਵਿੱਚੋਂ 158 ਘਟਨਾਵਾਂ ਨੂੰ ਅਪਰਾਧਕ ਮੰਨਿਆ ਗਿਆ। ਕੁੱਲ ਮਿਲਾ ਕੇ ਇਸ ਸਾਲ ਯਾਨੀ 2023 ਵਿੱਚ ਹੁਣ ਤੱਕ ਨਫ਼ਰਤ ਅਤੇ ਪੱਖਪਾਤ ਤੋਂ ਪ੍ਰੇਰਿਤ ਘਟਨਾਵਾਂ ਵਿੱਚ 23.5 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ।
ਔਟਵਾ ਪੁਲਿਸ ਦੇ ਮੁਖੀ ਨੇ ਇਸ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਦੱਸਿਆ ਕਿ 2023 ਵਿਚ ਹੁਣ ਤੱਕ ਪੁਲਿਸ ਨੂੰ ਨਫ਼ਰਤ ਨਾਲ ਸਬੰਧਤ 221 ਮਾਮਲੇ ਰਿਪੋਰਟ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 158 ਘਟਨਾਵਾਂ ਨੂੰ ਅਪਰਾਧਕ ਮੰਨਿਆ ਗਿਆ ਹੈ। ਨਫ਼ਰਤ ਪ੍ਰੇਰਿਤ ਅਪਰਾਧਾਂ ਦੇ ਮਾਮਲਿਆਂ ਵਿਚ ਹੁਣ ਤੱਕ 23 ਲੋਕਾਂ ਨੂੰ 56 ਦੋਸ਼ਾਂ ਤਹਿਤ ਚਾਰਜ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚੋਂ ਇੱਕ ਦੋਸ਼ ਲੋਕਾਂ ਵਿਚ ਨਫ਼ਰਤ ਫ਼ੈਲਾਉਣ ਦਾ ਵੀ ਸੀ। ਔਟਵਾ ਪੁਲਿਸ ਮੁਖੀ, ਐਰਿਕ ਸਟੱਬਜ਼ ਨੇ ਕਿਹਾ ਕਿ ਪੂਰੇ ਉੱਤਰੀ ਅਮਰੀਕਾ ਅਤੇ ਦੁਨੀਆ ਭਰ ਵਿਚ ਹੀ ਨਫ਼ਰਤੀ ਅਪਰਾਧਾਂ ਦਾ ਰੁਝਾਨ ਵਧ ਰਿਹਾ ਹੈ।