Begin typing your search above and press return to search.

ਕੈਨੇਡਾ ਦੀ ਫਲਾਈਟ ’ਚ ਪੰਜਾਬੀ ਡਾਕਟਰ ਜੋੜਾ ਬਣਿਆ ਮਸੀਹਾ

ਹਜ਼ਾਰਾਂ ਫੁੱਟ ਦੀ ਉਚਾਈ ’ਤੇ ਬਚਾਈ ਯਾਤਰੀ ਦੀ ਜਾਨ ਅੰਮ੍ਰਿਤਸਰ, 3 ਜੁਲਾਈ (ਹਿਮਾਂਸ਼ੂ ਸ਼ਰਮਾ) : ਇੱਕ ਡਾਕਟਰ ਪੰਜਾਬੀ ਜੋੜਾ ਹਜ਼ਾਰਾਂ ਫੁੱਟ ਦੀ ਉਚਾਈ ’ਤੇ ਮਸੀਹਾ ਬਣ ਗਿਆ, ਜਿਸ ਨੇ ਏਅਰ ਕੈਨੇਡਾ ਦੀ ਫਲਾਈਟ ਵਿੱਚ ਇੱਕ ਗੰਭੀਰ ਹੋਏ ਯਾਤਰੀ ਦੀ ਜਾਨ ਬਚਾਅ ਲਈ। ਜੇਕਰ ਦੇਰ ਹੋ ਜਾਂਦੀ ਤਾਂ ਯਾਤਰੀ ਦੀ ਜਾਨ ਵੀ ਜਾ ਸਕਦੀ ਸੀ, ਪਰ […]

ਕੈਨੇਡਾ ਦੀ ਫਲਾਈਟ ’ਚ ਪੰਜਾਬੀ ਡਾਕਟਰ ਜੋੜਾ ਬਣਿਆ ਮਸੀਹਾ
X

Editor (BS)By : Editor (BS)

  |  3 July 2023 8:16 AM GMT

  • whatsapp
  • Telegram

ਹਜ਼ਾਰਾਂ ਫੁੱਟ ਦੀ ਉਚਾਈ ’ਤੇ ਬਚਾਈ ਯਾਤਰੀ ਦੀ ਜਾਨ
ਅੰਮ੍ਰਿਤਸਰ, 3 ਜੁਲਾਈ (ਹਿਮਾਂਸ਼ੂ ਸ਼ਰਮਾ) : ਇੱਕ ਡਾਕਟਰ ਪੰਜਾਬੀ ਜੋੜਾ ਹਜ਼ਾਰਾਂ ਫੁੱਟ ਦੀ ਉਚਾਈ ’ਤੇ ਮਸੀਹਾ ਬਣ ਗਿਆ, ਜਿਸ ਨੇ ਏਅਰ ਕੈਨੇਡਾ ਦੀ ਫਲਾਈਟ ਵਿੱਚ ਇੱਕ ਗੰਭੀਰ ਹੋਏ ਯਾਤਰੀ ਦੀ ਜਾਨ ਬਚਾਅ ਲਈ। ਜੇਕਰ ਦੇਰ ਹੋ ਜਾਂਦੀ ਤਾਂ ਯਾਤਰੀ ਦੀ ਜਾਨ ਵੀ ਜਾ ਸਕਦੀ ਸੀ, ਪਰ ਸਹੀ ਸਮੇਂ ’ਤੇ ਇਲਾਜ ਹੋਣ ਕਾਰਨ ਉਸ ਦੀ ਜਾਨ ਬਚ ਗਈ। ਏਅਰਪੋਰਟ ਪਹੁੰਚਦਿਆਂ ਹੀ ਏਅਰ ਕੈਨੇਡਾ ਦੇ ਅਧਿਕਾਰੀ ਵੱਲੋਂ ਇਸ ਜੋੜੇ ਦਾ ਸਨਮਾਨ ਕੀਤਾ ਗਿਆ।
ਕੈਨੇਡਾ ਵਿੱਚ ਟਰੱਕਿੰਗ ਦਾ ਕਾਰੋਬਾਰ ਕਰਨ ਵਾਲਾ 34 ਸਾਲਾ ਪੰਜਾਬੀ ਨੌਜਵਾਨ 25 ਜੂਨ ਨੂੰ ਕੈਨੇਡਾ ਤੋਂ ਨਵੀਂ ਦਿੱਲੀ ਜਾਣ ਵਾਲੀ ਫਲਾਈਟ ਵਿੱਚ ਸਫ਼ਰ ਕਰ ਰਿਹਾ ਸੀ। ਇਸੇ ਦੌਰਾਨ ਉਸ ਦੀ ਅਚਾਨਕ ਸਿਹਤ ਖਰਾਬ ਹੋ ਗਈ। ਫਲਾਈਟ ਵਿੱਚ ਮੌਜੂਦ ਡਾਕਟਰ ਜੋੜੇ ਸਤਿੰਦਰਜੀਤ ਸਿੰਘ ਬਜਾਜ ਅਤੇ ਉਨ੍ਹਾਂ ਦੀ ਪਤਨੀ ਡਾ. ਜਗਮਿੰਦਰ ਕੌਰ ਬਜਾਜ ਨੇ ਉਸ ਤੁਰੰਤ ਇਲਾਜ ਕੀਤਾ, ਜਿਸ ਦੇ ਚਲਦਿਆਂ ਉਸ ਦੀ ਜਾਨ ਬਚ ਗਈ।
ਇਸ ਸ਼ਲਾਘਾਯੋਗ ਕੰਮ ਲਈ ਏਅਰ ਕੈਨੇਡਾ ਦੇ ਅਧਿਕਾਰੀ ਡਾ. ਜਿਮ ਚਾਂਗ ਨੇ ਡਾਕਟਰ ਜੋੜੇ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭਵਿੱਖ ਵਿੱਚ ਏਅਰ ਕੈਨੇਡਾ ਦੀ ਯਾਤਰਾ ਕਰਨ ਲਈ ਟਿਕਟਾਂ ’ਚ 30 ਫੀਸਦੀ ਛੋਟ ਦੇਣ ਦੀ ਵੀ ਗੱਲ ਆਖੀ। ਜਹਾਜ਼ ਅਮਲੇ ਅਤੇ ਕੈਪਟਨ ਨੇ ਵੀ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਲਈ ਜਹਾਜ਼ ਵਿੱਚ ਤਾੜੀਆਂ ਵਜਾਈਆਂ ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਦੇ ਚਲਦਿਆਂ ਸੋਸ਼ਲ ਮੀਡੀਆ ’ਤੇ ਇਸ ਜੋੜੇ ਦੀ ਖ਼ਬਰ ਕਾਫ਼ੀ ਵਾਇਰਲ ਹੋ ਰਹੀ ਹੈ ਤੇ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਨੇ। ਅੱਜ ਇਸ ਡਾਕਟਰ ਜੋੜੇ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ।

Next Story
ਤਾਜ਼ਾ ਖਬਰਾਂ
Share it