ਕੈਨੇਡਾ ਦੀ ਧੀਮੀ ਇੰਮੀਗਰੇਸ਼ਨ ਪ੍ਰਕਿਰਿਆ ਨੇ ਸੁੱਕਣੇ ਪਾਏ ਪੰਜਾਬੀ
15 ਸਾਲ ਤੋਂ ਮਾਪਿਆਂ ਨੂੰ ਉਡੀਕ ਰਿਹਾ ਹੈ ਵਿਕਰਮਜੀਤ ਬਰਾੜ ਕੈਲਗਰੀ, 18 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀਆਂ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਧੀਮੀ ਗਤੀ ਨੇ ਬਹੁਤ ਸਾਰੇ ਪ੍ਰਵਾਸੀ ਸੁੱਕਣੇ ਪਾਏ ਹੋਏ ਨੇ। ਪੰਜਾਬੀਆਂ ਸਣੇ ਕਈ ਪ੍ਰਵਾਸੀ ਆਪਣੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਨੂੰ ਕੈਨੇਡਾ ਸੱਦਣਾ ਚਾਹੁੰਦੇ ਨੇ, ਪਰ ਕਈ ਸਾਲ ਪਹਿਲਾਂ ਅਪਲਾਈ ਕਰਨ ਦੇ ਬਾਵਜੂਦ ਹੁਣ ਤੱਕ […]
By : Editor (BS)
15 ਸਾਲ ਤੋਂ ਮਾਪਿਆਂ ਨੂੰ ਉਡੀਕ ਰਿਹਾ ਹੈ ਵਿਕਰਮਜੀਤ ਬਰਾੜ
ਕੈਲਗਰੀ, 18 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀਆਂ ਇੰਮੀਗ੍ਰੇਸ਼ਨ ਅਰਜ਼ੀਆਂ ਦੀ ਧੀਮੀ ਗਤੀ ਨੇ ਬਹੁਤ ਸਾਰੇ ਪ੍ਰਵਾਸੀ ਸੁੱਕਣੇ ਪਾਏ ਹੋਏ ਨੇ। ਪੰਜਾਬੀਆਂ ਸਣੇ ਕਈ ਪ੍ਰਵਾਸੀ ਆਪਣੇ ਮਾਤਾ-ਪਿਤਾ ਜਾਂ ਦਾਦਾ-ਦਾਦੀ ਨੂੰ ਕੈਨੇਡਾ ਸੱਦਣਾ ਚਾਹੁੰਦੇ ਨੇ, ਪਰ ਕਈ ਸਾਲ ਪਹਿਲਾਂ ਅਪਲਾਈ ਕਰਨ ਦੇ ਬਾਵਜੂਦ ਹੁਣ ਤੱਕ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਇਸੇ ਤਰ੍ਹਾਂ 15 ਸਾਲ ਤੋਂ ਕੈਲਗਰੀ ਵਿੱਚ ਰਹਿ ਰਹੇ ਵਿਕਰਮਜੀਤ ਬਰਾੜ ਨੇ ਵੀ ਆਪਣੇ ਮਾਤਾ-ਪਿਤਾ ਨੂੰ ਭਾਰਤ ਤੋਂ ਕੈਨੇਡਾ ਸੱਦਣ ਲਈ 2018 ’ਚ ਅਰਜ਼ੀ ਦਿੱਤੀ ਸੀ, ਪਰ ਪੰਜ ਸਾਲ ਬੀਤਣ ਦੇ ਬਾਵਜੂਦ ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਉਸ ਨੂੰ ਕੋਈ ਚੰਗੀ ਖਬਰ ਨਹੀਂ ਮਿਲੀ।