Begin typing your search above and press return to search.
ਕੈਨੇਡਾ ਦਾ ਇੰਮੀਗ੍ਰੇਸ਼ਨ ਮੰਤਰਾਲਾ ਗੰਭੀਰ ਦੋਸ਼ਾਂ ਵਿਚ ਘਿਰਿਆ
ਔਟਵਾ, 13 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਆ ਰਹੇ ਪ੍ਰਵਾਸੀਆਂ ਦੀ ਗਿਣਤੀ ਸੀਮਤ ਕਰਨ ਦੀਆਂ ਕਨਸੋਆਂ ਦਰਮਿਆਨ ਫੈਡਰਲ ਸਰਕਾਰ ਦੇ ਇਕ ਅੰਦਰੂਨੀ ਦਸਤਾਵੇਜ਼ ਨੇ ਤਰਥੱਲੀ ਮਚਾ ਦਿਤੀ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਾਤਬਕ 2022 ਦਾ ਇਹ ਅੰਦਰੂਨੀ ਦਸਤਾਵੇਜ਼ ਹੁਣ ਜਗ ਜ਼ਾਹਰ ਹੋਇਆ ਹੈ ਜਿਸ ਵਿਚ ਇੰਮੀਗ੍ਰੇਸ਼ਨ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆਪਣੇ ਉਪ ਮੰਤਰੀ ਨੂੰ ਚਿਤਾਵਨੀ ਦਿਤੀ […]
By : Editor Editor
ਔਟਵਾ, 13 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਆ ਰਹੇ ਪ੍ਰਵਾਸੀਆਂ ਦੀ ਗਿਣਤੀ ਸੀਮਤ ਕਰਨ ਦੀਆਂ ਕਨਸੋਆਂ ਦਰਮਿਆਨ ਫੈਡਰਲ ਸਰਕਾਰ ਦੇ ਇਕ ਅੰਦਰੂਨੀ ਦਸਤਾਵੇਜ਼ ਨੇ ਤਰਥੱਲੀ ਮਚਾ ਦਿਤੀ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਾਤਬਕ 2022 ਦਾ ਇਹ ਅੰਦਰੂਨੀ ਦਸਤਾਵੇਜ਼ ਹੁਣ ਜਗ ਜ਼ਾਹਰ ਹੋਇਆ ਹੈ ਜਿਸ ਵਿਚ ਇੰਮੀਗ੍ਰੇਸ਼ਨ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆਪਣੇ ਉਪ ਮੰਤਰੀ ਨੂੰ ਚਿਤਾਵਨੀ ਦਿਤੀ ਗਈ ਸੀ ਕਿ ਕੈਨੇਡਾ ਸੱਦੇ ਜਾ ਰਹੇ ਪ੍ਰਵਾਸੀਆਂ ਦੀ ਗਿਣਤੀ ਵਿਚ ਵਾਧਾ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਹਾਊਸਿੰਗ ਸਣੇ ਹੋਰ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੀਆਂ ਪਰ ਇਸ ਪਾਸੇ ਕੋਈ ਤਵੱਜੋ ਨਾ ਦਿੰਦਿਆਂ ਨਵੇਂ ਪ੍ਰਵਾਸੀਆਂ ਨੂੰ ਸੱਦਣ ਦਾ ਸਾਲਾਨਾ ਟੀਚਾ ਵਧਾ ਕੇ 5 ਲੱਖ ਕਰ ਦਿਤਾ ਗਿਆ।
ਮੁਲਾਜ਼ਮਾਂ ਦੀ ਚਿਤਾਵਨੀ ਦੇ ਬਾਵਜੂਦ ਪ੍ਰਵਾਸੀਆਂ ਦਾ ਟੀਚਾ ਵਧਾਇਆ
ਬਿੱਲੀ ਥੈਲੇ ਵਿਚੋਂ ਬਾਹਰ ਆਉਣ ਮਗਰੋਂ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਅਤੇ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਪ੍ਰਵਾਸੀਆਂ ਦੀ ਆਮਦ ਸੀਮਤ ਕੀਤੇ ਜਾਣ ਵੱਲ ਇਸ਼ਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਮੀਗ੍ਰੇਸ਼ਨ ਟੀਚਿਆਂ ਦੇ ਨਾਲ ਨਾਲ ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ ’ਤੇ ਆਉਣ ਵਾਲਿਆਂ ਦੀ ਗਿਣਤੀ ਘਟਾਈ ਜਾ ਸਕਦੀ ਹੈ। ਦੂਜੇ ਪਾਸੇ 2022 ਦੇ ਦਸਤਾਵੇਜ਼ ਬਾਰੇ ਸਫਾਈ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਮਹਾਂਮਾਰੀ ਮਗਰੋਂ ਇੰਮੀਗ੍ਰੇਸ਼ਨ ਵਿਚ ਵਾਧਾ ਨਾ ਕੀਤਾ ਜਾਂਦਾ ਤਾਂ ਕੈਨੇਡੀਅਨ ਅਰਥਚਾਰੇ ਨੂੰ ਵੱਡੀ ਢਾਹ ਲੱਗ ਸਕਦੀ ਸੀ। ਕਾਰੋਬਾਰੀ ਕਿਰਤੀਆਂ ਦੀ ਕਿੱਲਤ ਨਾਲ ਜੂਝ ਰਹੇ ਸਨ ਅਤੇ ਕਈ ਬੰਦ ਹੋਣ ਦੀ ਕਗਾਰ ’ਤੇ ਪੁੱਜ ਗਏ। ਹੈਲਥ ਕੇਅਰ ਸਣੇ ਸਮਾਜਿਕ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਵਧੇਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਦੋਹਾਂ ਮੰਤਰੀਆਂ ਨੇ ਅੱਗੇ ਕਿਹਾ ਕਿ ਜੇ ਵਿਦਿਅਕ ਸੰਸਥਾਵਾਂ ਕੌਮਾਂਤਰੀ ਵਿਦਿਆਰਥੀਆਂ ਦੀ ਰਿਹਾਇਸ਼ ਦੇ ਢੁਕਵੇਂ ਪ੍ਰਬੰਧ ਨਹੀਂ ਕਰਦੀਆਂ ਤਾਂ ਫੈਡਰਲ ਸਰਕਾਰ ਸਖਤ ਫੈਸਲਾ ਲੈਣ ਵਾਸਤੇ ਮਜਬੂਰ ਹੋ ਸਕਦੀ ਹੈ।
Next Story