Begin typing your search above and press return to search.

ਕੈਨੇਡਾ ਤੋਂ ਭਾਰਤ ਜਾਣ ਵਾਲਿਆਂ ਤੇ ਇੰਟਰਨੈਸ਼ਨਲ ਸਟੂਡੈਂਟਸ ਲਈ ਵੱਡੀ ਖਬਰ

ਟੋਰਾਂਟੋ (22/09/2023) ਇਸ ਵੇਲੇ ਕੈਨੇਡਾ ਰਹਿੰਦੇ ਭਾਰਤੀ ਭਾਈਚਾਰੇ ਵਿੱਚ ਕਾਫੀ ਜ਼ਿਆਦਾ ਟੈਂਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਤੇ ਅਫਵਾਹਾਂ ਦਾ ਦੌਰ ਜਾਰੀ ਹੈ ਅਜਿਹੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੰਡੀਅਨ ਹਾਈ ਕਮਿਸ਼ਨਰ ਇਨ ਔਟਵਾ ਸ਼੍ਰੀ ਸੰਜੇ ਕੁਮਾਰ ਵਰਮਾ ਵੱਲੋਂ ਕੈਨੇਡਾ ਵੱਸਦੇ ਸਮੂਹ ਭਾਰਤੀਆਂ ਲਈ ਖਾਸ ਸੰਦੇਸ਼ ਜਾਰੀ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਭਾਰਤ […]

ਕੈਨੇਡਾ ਤੋਂ ਭਾਰਤ ਜਾਣ ਵਾਲਿਆਂ ਤੇ ਇੰਟਰਨੈਸ਼ਨਲ ਸਟੂਡੈਂਟਸ ਲਈ ਵੱਡੀ ਖਬਰ

Hamdard Tv AdminBy : Hamdard Tv Admin

  |  22 Sep 2023 5:10 PM GMT

  • whatsapp
  • Telegram
  • koo

ਟੋਰਾਂਟੋ (22/09/2023)


ਇਸ ਵੇਲੇ ਕੈਨੇਡਾ ਰਹਿੰਦੇ ਭਾਰਤੀ ਭਾਈਚਾਰੇ ਵਿੱਚ ਕਾਫੀ ਜ਼ਿਆਦਾ ਟੈਂਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਤੇ ਅਫਵਾਹਾਂ ਦਾ ਦੌਰ ਜਾਰੀ ਹੈ ਅਜਿਹੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੰਡੀਅਨ ਹਾਈ ਕਮਿਸ਼ਨਰ ਇਨ ਔਟਵਾ ਸ਼੍ਰੀ ਸੰਜੇ ਕੁਮਾਰ ਵਰਮਾ ਵੱਲੋਂ ਕੈਨੇਡਾ ਵੱਸਦੇ ਸਮੂਹ ਭਾਰਤੀਆਂ ਲਈ ਖਾਸ ਸੰਦੇਸ਼ ਜਾਰੀ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਭਾਰਤ ਤੋਂ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।
ਭਾਰਤ ਵੱਲੋਂ ਕੈਨੇਡੀਅਨਸ ਨੂੰ ਵੀਜ਼ਾ ਜਾਰੀ ਕਰਨ ਤੇ ਆਰਜ਼ੀ ਸਮੇਂ ਤੱਕ ਰੋਕ ਲਗਾਈ ਗਈ ਹੈ। ਭਾਰਤੀ ਹਾਈ ਕਮਿਸ਼ਨਰ ਸ਼੍ਰੀ ਸੰਜੇ ਕੁਮਾਰ ਵਰਮਾ ਵੱਲੋਂ ਜਾਰੀ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੇ ਸਿਰਫ ਨਵੇਂ ਵੀਜ਼ਾ ਜਾਰੀ ਕਰਨ ਤੇ ਆਰਜ਼ੀ ਸਮੇਂ ਲਈ ਰੋਕ ਲਗਾਈ ਹੈ। ਬਾਕੀ ਸਾਰੀਆਂ ਸੇਵਾਵਾਂ ਉਸੇ ਤਰ੍ਹਾਂ ਜਾਰੀ ਰਹਿਣੀਆਂ। ਤੁਸੀਂ ਪਾਸਪੋਰਟ ਜਾਰੀ ਕਰਵਾਉਣਾ ਹੈ, ਪਾਸਪੋਰਟ ਰਿਨਿਊ ਕਰਵਾਉਣਾ ਹੈ, ਪੁਲਿਸ ਕਲੀਅਰੈਂਸ ਸਰਟੀਫਿਕੇਟ ਲੈਣਾ ਹੈ, ਅਟੈਸਟੇਸ਼ਨ ਕਰਵਾਉਣੀ ਹੈ ਜਾਂ ਕੋਈ ਵੀ ਹੋਰ ਸੇਵਾਵਾਂ ਲੈਣੀਆਂ ਹਨ, ਤਾਂ ਉਹ ਉਸੇ ਤਰ੍ਹਾਂ ਜਾਰੀ ਰਹਿਣਗੀਆਂ।ਓਸੀਆਈ ਕਾਰਡ ਧਾਰਕ ਜਾਂ ਜਿਹਨਾਂ ਦਾ ਵੀਜ਼ਾ ਪਹਿਲਾਂ ਦਾ ਲੱਗਿਆ ਹੋਇਆ ਹੈ, ਉਹ ਭਾਰਤ ਦੀ ਯਾਤਰਾ ਕਰ ਸਕਦੇ ਹਨ, ਕਿਸੇ ਨੂੰ ਯਾਤਰਾ ਕਰਨ ਦੀ ਕੋਈ ਮਨਾਹੀ ਨਹੀਂ ਕੀਤੀ ਗਈ। ਭਾਰਤ ਅਤੇ ਕੈਨੇਡਾ ਦੋਵੇਂ ਪਾਸੇ ਹਾਲਾਤ ਠੀਕ ਹਨ।
ਉੱਥੇ ਹੀ ਦੂਜੇ ਪਾਸੇ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਸਬਧੰਤ। ਇਸਨੂੰ ਇੰਟਰਨੈਸ਼ਨਲ ਸਟੂਡੈਂਟਸ ਲਈ ਇੱਕ ਸਾਕਰਾਤਮਕ ਖਬਰ ਵੀ ਮੰਨ ਸਕਦੇ ਹਾਂ। ਬੀਤੇ ਦਿਨੀ ਔਟਵਾ ਵਿਖੇ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਸਬੰਧੀ ਪ੍ਰੋਗਰਾਮ ਬਾਰੇ ਗੱਲ ਕਰਦਿਆਂ ਸੈਨੇਟਰ ਰਤਨਾ ਓਮਿਡਵਰ, ਯੌਨ ਪਾਊ ਵੂ ਅਤੇ ਹਸਨ ਯੂਸੁਫ ਵੱਲੋਂ ਇੱਕ ਪ੍ਰੈਸ ਕਾਨਫ੍ਰੰਸ ਨੂੰ ਸੰਬੋਧਿਤ ਕੀਤਾ ਗਿਆ ਅਤੇ ਇਸ ਮੱੁਦੇ ਉੱਤੇ ਆਪਣੇ ਵਿਚਾਰ ਦਿੰਦਿਆਂ ਖਾਸ ਤੌਰ ਤੇ ਭਾਰਤ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਪੱਤਰਕਾਰਾਂ ਦੇ ਸਵਾਲਾਂ ਦੇ ਵੀ ਜਵਾਬ ਦਿੱਤੇ ਜਿਸ ਵਿੱਚ ਵਿਦਿਆਰਥੀਆਂ ਦੀ ਗਿਣਤੀ ਤੇ ਕੈਪ ਲਗਾਉਣ ਦਾ ਸਵਾਲ ਵੀ ਸ਼ਾਮਲ ਸੀ।
ਸਭਤੋਂ ਪਹਿਲਾਂ ਸੈਨੇਟਰ ਰਤਨਾ ਓਮਿਦਵਰ ਨੇ ਪ੍ਰੈਸ ਕਾਨਫ੍ਰੰਸ ਸੰਬੋਧਿਤ ਕਰਦਿਆਂ ਕਿਹਾ ਕਿ ਅਸੀਂ ਇੰਟਰਨੈਸ਼ਨਲ ਫੋਰਨ ਸਟੂਡੈਂਟ ਪ੍ਰੋਗਰਾਮ ਇੱਕ ਰਿਪੋਰਟ ਲੈ ਕੇ ਪੇਸ਼ ਹੋਏ ਹਾਂ ਕਿਓਂ ਕਿ ਅਸੀਂ ਪ੍ਰੋਗਰਾਮ ਦੀ ਇਮਾਨਦਾਰੀ ਤੇ ਸਵਾਲ ਉੱਠਦੇ ਦੇਖ ਚਿੰਤਤ ਹਾਂ। ਉਹਨਾਂ ਨੇ ਕਿਹਾ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਲਈ ਵੱਡੀ ਸੰਪਤੀ ਹਨ ਜੋ ਕਿ ਕੈਨੇਡਾ ਦੀ ਆਰਥਿਕਤਾ ਵਿੱਚ 22 ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੇ ਹਨ। ਅਤੇ ਨਾਲ ਹੀ ਉਹ ਸਾਡੀ ਲੇਬਰ ਮਾਰਕਿਟ ਪੂਲ ਦਾ ਵੀ ਵੱਡਾ ਹਿੱਸਾ ਹਨ। ਕੈਨੇਡਾ ਨੇ 2014 ਵਿੱਚ ਇਹ ਸਟ੍ਰੀਮ ਦੁੱਗਣੀ ਕਰਨ ਦਾ ਟੀਚਾ ਮਿਥਿਆ ਸੀ। ਉਸ ਵੇਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ 215000 ਦੇ ਕਰੀਬ ਸੀ ਅਤੇ ਅਸੀਂ ਆਪਣੇ ਟੀਚੇ ਨੂੰ ਸਰ ਕਰਕੇ ਹੋਏ ਹੁਣ ਇਸਨੂੰ 8 ਲੱਖ 70 ਹਜ਼ਾਰ ਦੇ ਅੰਕੜੇ ਤੱਕ ਲੈ ਆਏ ਹਾਂ ਪਰ ਇਹ ਵੀ ਸੱਚ ਹੈ ਕਿ ਜੇਕਰ ਕੁਝ ਚੰਗਾ ਹੁੰਦਾ ਹੈ ਤਾਂ ਉਸ ਵਿੱਚ ਕੁਝ ਖਾਮੀਆਂ ਦਾ ਸ਼ਾਮਲ ਹੋਣਾ ਵੀ ਲਾਜ਼ਮੀ ਹੈ। ਕਾਰਨ ਪ੍ਰੋਗਰਾਮ ਵਿੱਚ ਖਾਮੀਆਂ ਦੇ ਨਾਲ ਨਾਲ ਬੱਚਿਆਂ ਨੂੰ ਵੀ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ ਜਿਸ ਕਾਰਨ ਵਿਸ਼ਵ ਵਿੱਚ ਗਲੋਬਲ ਲੀਡਰ ਵਜੋਂ ਸਾਡੀ ਭੂਮਿਕਾ ਤੇ ਵੀ ਸਵਾਲ ਖੜੇ ਹੁੰਦੇ ਹਨ। ਮੀਡੀਆ ਵਿੱਚ ਇਹਨਾਂ ਬੱਚਿਆਂ ਦੇ ਮਾਨਸਿਕ, ਸ਼ਰੀਰਕ ਅਤੇ ਆਰਥਿਕ ਸ਼ੋਸ਼ਣ ਦੀਆਂ ਕਈ ਖਬਰਾਂ ਸਾਹਮਣੇ ਆਉਂਦੀਆਂ ਹਨ। ਪਰ ਇਸਦਾ ਇੱਕ ਵੱਡਾ ਕਾਰਨ ਇਹਨਾਂ ਵਿੱਦਿਅਕ ਅਦਾਰਿਆਂ ਦਾ ਸਰਕਾਰੀ ਗਰਾਂਟਾ ਨਾ ਮਿਲਣ ਕਾਰਨ ਇੰਟਰਨੈਸ਼ਨਲ ਸਟੂਡੈਂਟਸ ਤੇ ਨਿਰਭਰਤਾ ਦਾ ਜ਼ਿਆਦਾ ਵੱਧਣਾ ਵੀ ਹੈ। ਪਿਛਲੇ 10 ਸਾਲਾਂ ਵਿੱਚ ਇਹਨਾਂ ਨੂੰ ਸਿਰਫ ਇੱਕ ਪਾਸਿਓਂ ਹੀ ਫੰਡਿੰਗ ਪ੍ਰਾਪਤ ਹੋਈ ਹੈ ਤੇ ਉਹ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਜਿਸ ਕਾਰਨ ਕੈਨੇਡਾ ਜਾਂ ਇਸਤੋਂ ਬਾਹਰ ਵੀ ਖਾਸ ਤੋਰ ਤੇ ਪ੍ਰਾਈਵੇਟ ਕਾਲਜ ਧੜਾਧੜ ਇੰਟਰਨੈਨਸ਼ਲ ਸਟੂਡੈਂਟਸ ਦੀ ਐਡਮੀਸ਼ਨ ਕਰ ਰਹੇ ਹਨ।ਪਿਛਲੇ 30 ਸਾਲਾਂ 'ਚ ਸਰਕਾਰ ਦੀ ਘਰਾਂ ਦੇ ਨਿਰਮਾਣ ਵੱਲ ਨਜ਼ਰਅੰਦਾਜ਼ੀ ਕਾਰਨ ਪੈਦਾ ਹੋਈ ਕਿੱਲਤ ਨੂੰ ਅਸੀਂ ਇਹਨਾਂ ਸਟੂਡੈਂਟਸ ਦੇ ਸਿਰ ਤੇ ਮੜ ਦਿੱਤਾ।
ਉੱਥੇ ਹੀ ਸੈਨੇਟਰ ਵੂ ਨੇ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਿਆ ਜਾ ਸਕਦਾ ਹੈ। ਤੇ ਰਿਪੋਰਟ ਵਿੱਚ ਤੁਸੀਂ ਸਾਡੇ ਸੁਝਾਵਾਂ ਤੇ ਵੀ ਨਜ਼ਰ ਮਾਰੀ ਹੋਏਗੀ ਜਿਸ ਵਿੱਚ ਲੈਟਰ ਆਫ ਆਥੋਰਾਈਜ਼ੇਸ਼ਨ ਤੋਂ ਲੈ ਕੇ ਵੀਜ਼ਾ ਅਸ਼ੌਅਰੈਂਸ ਸਣੇ ਫੈਡਰਲ ਅਤੇ ਪ੍ਰੋਵਿੰਸ਼ੀਅਲ ਪੱਧਰ ਤੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਗੱਲ ਕੀਤੀ ਗਈ ਹੈ। ਉਹਨਾਂ ਨੇ ਕਿਾਹ ਕਿ ਅਸੀਂ ਇਸ ਗੱਲ ਤੋਂ ਸਹਿਮਤ ਹਾਂ ਕਿ ਬਹਤੇ ਪੋਸਟ ਸੈਕੰਡਰੀ ਅਦਾਰੇ ਫੰਡਿੰਗ ਲਈ ਇਹਨਾਂ ਬੱਚਿਆਂ ਤੇ ਨਿਰਭਰ ਕਰਦੇ ਹਨ ।
ਸੈਨੇਟਰ ਯੁਸੁਫ ਨੇ ਕਿਹਾ ਕਿ ਫੈਡਰਲ ਸਰਕਾਰ ਦੀਆਂ ਪੋਲੀਸੀਜ਼ ਦੇ ਤਹਿਤ ਹੀ ਕਿਸੇ ਨੂੰ ਸਟੱਡੀ ਵੀਜ਼ਾ ਜਾਰੀ ਹੂੰਦਾ ਹੈ। ਇਸ ਲਈ ਬੱਚੇ ਕਿਸੇ ਪ੍ਰੋਵਿੰਸ ਨਹੀਂ ਬਲਕਿ ਕੈਨੇਡਾ ਵਿੱਚ ਪੜ੍ਹਨ ਆਉਂਦੇ ਹਨ। ਤੇ ਕੈਨੇਡਾ ਬਹੁਤੇ ਵਿਦਿਆਰਥੀਆਂ ਲਈ ਮਨਪਸੰਦ ਡੈਸਟੀਨੇਸ਼ਨ ਹੈ। ਪਰ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ। ਬਹੁਤੀ ਵਾਰੀ ਬੱਚਆਂ ਦੇ ਬਿਹਤਰ ਭਵਿੱਖ ਲਈ ਮਾਪੇ ਆਪਣਾ ਸਭ ਕੁਝ ਵੇਚ ਦਿੰਦੇ ਹਨ ਅਤੇ ਅਜਿਹੇ ਬੱਚਿਆਂ ਨਾਲ ਕੈਨੇਡਾ ਵਿੱਚ ਬੁਰਾ ਸਲੂਕ ਜਾਂ ਸ਼ੋਸ਼ਣ ਨਹੀਂ ਹੋਣਾ ਚਾਹੀਦਾ। ਯੁਸੁਫ ਨੇ ਕਿਹਾ ਕਿ ਮੈਂ ਖੁਦ ਇੱਕ ਇੰਮੀਗਰਾਂਟ ਹਾਂ ਤੇ ਬੱਚਿਆਂ ਨਾਲ ਹਮਦਰਦੀ ਰੱਖਦਾ ਹਾਂ। 50ਫੀਸ਼ਦੀ ਬੱਚੇ ਓਨਟਾਰੀਓ 'ਚ ਪੜ੍ਹਨ ਆਉਂਦੇ ਹਨ ਤੇ ਦੂਜੀ ਉਹਨਾਂ ਦੀ ਵੱਡੀ ਚੁਆਇਸ ਬੀਸੀ ਹੂੰਦਾ ਹੈ ਤੇ ਤੀਜੀ ਕਿਊਬੇਕ ਹੈ ਤੇ ਇਹਨਾਂ ਤਿੰਨ ਪ੍ਰੋਵਿੰਸਾਂ ਵਿੱਚ 75 ਫੀਸਦੀ ਬੱਚੇ ਆਉਂਦੇ ਹਨ।
ਇਸਤੋਂ ਬਾਅਦ ਪੱਤਰਕਾਰਾਂ ਵੱਲੋਂ ਸਵਾਲ ਜਵਾਬ ਦਾ ਦੌਰ ਸ਼ੁਰੂ ਹੋਇਆ ਜਦੋਂ ਉਹਨਾਂ ਨੂੰ ਪੁੱਛਿਆ ਕਿ ਕੀ ਕੈਨੇਡਾ ਨੂੰ ਇੰਟਰਨੈਂਸ਼ਲ ਸਟੂਡੈਂਟਸ ਦੀ ਗਿਣਤੀ ਘਟਾਉਣ ਦੀ ਲੋੜ ਹੈ ਤਾਂ ਸੈਨੇਟਰ ਓਮਿਡਵਾਰ ਨੇ ਜਵਾਬ ਦਿੱਤਾ ਕਿ ਮੈਨੂੰ ਨਹੀਂ ਲੱਗਦਾ ਇਹ ਸਹੀ ਹੈ। ਇਸਦਾ ਸਾਡੇ ਪੋਸਟ ਸੈਕੰਡਰੀ ਅਦਾਰਿਆਂ ਤੇ ਬਹੁਤ ਬੁਰਾ ਅਸਰ ਪਏਗਾ। ਬਲਕਿ ਸਾਨੁੰ ਬੱਚਿਆਂ ਦੇ ਤਜਰਬੇ ਨੂੰ ਵਧੀਆ ਬਣਾਉਣ ਦੀ ਲੋੜ ਹੈ ਤੇ ਇਸ ਲਈ ਸਾਨੂੰ ਆਸਟਰੇਲੀਆ ਵੱਲ ਨਜ਼ਰ ਮਾਰਨੀ ਚਾਹੀਦੀ ਹੈ। ਉਹਨਾਂ ਦੇ ਕਾਲਜਾਂ ਨੇ ਆਪਣੇ ਨੈਸ਼ਨਲ ਓਮਬਡਸਮੈਨ ਵਿਦੇਸ਼ਾਂ ਵਿੱਚ ਰੱਖੇ ਹੋਏ ਹਨ ਜਿਹਨਾਂ ਦੇ ਜ਼ਰੀਏ ਹੀ ਦਾਖਲਾ ਹੂੰਦਾ ਹੈ ਜਿਸ ਨਾਲ ਧਾਂਦਲੀ ਦਾ ਮੌਕਾ ਹੀ ਨਹੀਂ ਪੈਦਾ ਹੂੰਦਾ। ਕਾਲਜਾਂ ਵੱਲੌਂ ਆਪਣੇ ਪੋਰਟਲ ਤੇ ਉਹਨਾਂ ਦਾ ਨਾਮ ਲਿਖਿਆ ਹੁੰਦਾ ਹੈ ਕਿ ਉਹ ਕਿਹਨਾਂ ਨਾਲ ਕੰਮ ਕਰਦੇ ਹਨ। ਸਾਡੇ ਮੈਨੀਟੋਬਾ ਵਿੱਚ ਇਹ ਹੈ ਪਰ ਸਾਨੁੰ ਅਜਿਹਾ ਪੂਰੇ ਮੁਲਕ ਵਿੱਚ ਲਾਗੂ ਕਰਨ ਦੀ ਲੋੜ ਹੈ।
ਜਦੋਂ ਉਹਨਾਂ ਨੂੰ ਪੁੱਛਿਆ ਕਿ ਕੀ ਯੁਨੀਵਰਸਿਟੀਆਂ ਨੂੰ ਜ਼ਿਆਦਾ ਫੀਸ ਲੈਣੀ ਚਾਹੀਦੀ ਹੈ ਜਾਂ ਘੱਟ ਤਾਂ ਉਹਨਾਂ ਨੇ ਕਿਹਾ ਕਿ ਯੁਨੀਵਰਸਿਟੀਆਂ ਪਹਿਲਾਂ ਹੀ ਇੰਟਰ-ਨੈਸ਼ਨਲ ਸਟੂਡੈਂਸ ਤੋਂ ਮੋਟੀਆਂ ਫੀਸਾਂ ਵਸੂਲ ਰਹੀਆਂ ਹਨ ਤੇ ਇਹ ਪਾੜਾ 50 ਫੀਸਦੀ ਤੱਕ ਵੱਧ ਚੁੱਕਿਆ ਹੈ। ਆਪਣਾ ਭਾਰਤ ਦਾ ਇੱਕ ਤਜਰਬਾ ਸਾਂਝਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਸਰਦੀਆਂ ਉਹ ਭਾਰਤ ਦੌਰੇ ਤੇ ਸਨ ਅਤੇ ਚੰਡੀਗੜ੍ਹ ਕੌਂਸਲੇਟ ਗਏ ਤਾਂ ਉੱਥੇ ਬਹੁਤ ਵੱਡੀ ਲਾਈਨ ਵਿਦਿਆਰਥੀ ਅਤੇ ਉਹਨਾਂ ਦੇ ਮਾਆਂਿ ਦੀ ਲੱਗੀ ਹੋਈ ਸੀ। ਉਹਨਾਂ ਨਾਲ ਗੱਲ ਕਰਨ ਤੇ ਪਤਾ ਲੱਗਿਆ ਕਿ ਬਹੁਤਿਆਂ ਨੇ ਆਪਣੇ ਬੱਚਿਆਂ ਦੇ ਵਧੀਆ ਭਵਿੱਖ ਲਈ ਆਪਣੀਆਂ ਜ਼ਮੀਨਾਂ ਤੇ ਘਰ ਬਾਰ ਤੱਕ ਵੇਚ ਦਿੱਤੇ ਤੇ ਇੱਥੇ ਇਹਨਾਂ ਦਾ ਸ਼ੋਸ਼ਣ ਹੁੰਦਾ ਹੈ।
ਇਸਦੇ ਹੱਲ ਬਾਰੇ ਹੱਲ ਕਰਦਿਆਂ ਸੈਨੇਟਰ ਵੂ ਨੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਇਹ ਵਿਦਆਿਰਥੀ ਸਾਡੇ ਦੇਸ਼ ਲਈ ਵਧੀਆ ਹਨ ਪਰ ਸਾਨੂੰ ਪ੍ਰੋਗਰਾਮ ਦੀ ਇਮਾਨਦਾਰੀ ਨੂੰ ਬਰਕਾਰ ਰੱਖਣ ਦੀ ਵੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂਂ ਵਿੱਚ ਇਹ ਗਿਣਤੀ ਬਹੁਤ ਘੱਟ ਹੋਣ ਵੱਲ ਨੂੰ ਜਾਏਗੀ।

ਬੱਚਿਆਂ ਦੇ ਸ਼ੋਸ਼ਣ ਬਾਰੇ ਉਹਨਾਂ ਨੇ ਕਿਹਾ ਕਿ ਇਹ ਕੀ ਕਰਨ,ਇਹਨਾਂ ਨੂੰ ਅਧਿਕਾਰਾਂ ਬਾਰੇ ਹੀ ਨਹੀਂ ਪਤਾ ਕਿ ਕਿਸਨੂੰ ਸ਼ਿਕਾਇਤ ਕਰਨ। ਇਸ ਲਈ ਸਾਨੂੰ ਸਰਕਾਰ ਨੂੰ ਇਹ ਦੱਸਣ ਦੀ ਲੋੜ ਹੈ ਕਿ ਇਸ ਚ ਸੁਧਾਰ ਕੀਤਾ ਜਾਏ। ਕਿਓਂ ਕਿ ਸਾਨੁੰ ਇਹਨਾਂ ਬੱਚਿਆਂ ਦੇ ਲਈ ਖੜਨ ਦੀ ਲੋੜ ਹੈ ਜੋ ਸਾਡੇ ਮੁਲਕ ਵਿੱਚ ਪੜ੍ਹਨ ਆਏ ਹਨ।

Next Story
ਤਾਜ਼ਾ ਖਬਰਾਂ
Share it