ਕੈਨੇਡਾ ਤੋਂ ਭਾਰਤ ਆ ਰਹੇ ਜਹਾਜ਼ ਵਿਚ ਨੇਪਾਲੀ ਨਾਗਰਿਕ ਨੇ ਪਾਇਆ ਖੌਰੂ, ਗ੍ਰਿਫਤਾਰ
ਨਵੀਂ ਦਿੱਲੀ, 12 ਜੁਲਾਈ, ਹ.ਬ. : ਦਿੱਲੀ ਪੁਲਿਸ ਨੇ ਇੱਕ ਨੇਪਾਲੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਏਅਰ ਇੰਡੀਆ ਦੀ ਇੱਕ ਉਡਾਣ ਵਿੱਚ ਚਾਲਕ ਦਲ ਦੇ ਮੈਂਬਰ ਨਾਲ ਬਦਸਲੂਕੀ ਕੀਤਾ ਸੀ। ਅਧਿਕਾਰੀਆਂ ਮੁਤਾਬਕ ਦੋਸ਼ੀ ’ਤੇ ਵਾਸ਼ਰੂਮ ਤੋੜਨ ਅਤੇ ਯਾਤਰੀਆਂ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ। ਇਹ ਘਟਨਾ ਕੈਨੇਡਾ ਦੇ ਟੋਰਾਂਟੋ ਤੋਂ ਨਵੀਂ ਦਿੱਲੀ ਆ […]
By : Hamdard Tv Admin
ਨਵੀਂ ਦਿੱਲੀ, 12 ਜੁਲਾਈ, ਹ.ਬ. : ਦਿੱਲੀ ਪੁਲਿਸ ਨੇ ਇੱਕ ਨੇਪਾਲੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਏਅਰ ਇੰਡੀਆ ਦੀ ਇੱਕ ਉਡਾਣ ਵਿੱਚ ਚਾਲਕ ਦਲ ਦੇ ਮੈਂਬਰ ਨਾਲ ਬਦਸਲੂਕੀ ਕੀਤਾ ਸੀ। ਅਧਿਕਾਰੀਆਂ ਮੁਤਾਬਕ ਦੋਸ਼ੀ ’ਤੇ ਵਾਸ਼ਰੂਮ ਤੋੜਨ ਅਤੇ ਯਾਤਰੀਆਂ ਨਾਲ ਕੁੱਟਮਾਰ ਕਰਨ ਦਾ ਦੋਸ਼ ਹੈ। ਇਹ ਘਟਨਾ ਕੈਨੇਡਾ ਦੇ ਟੋਰਾਂਟੋ ਤੋਂ ਨਵੀਂ ਦਿੱਲੀ ਆ ਰਹੀ ਇੱਕ ਫਲਾਈਟ ਵਿੱਚ ਵਾਪਰੀ। ਹਾਲਾਂਕਿ, ਘਟਨਾ ਕਦੋਂ ਦੀ ਹੈ? ਇਹ ਜਾਣਕਾਰੀ ਉਪਲਬਧ ਨਹੀਂ ਹੈ। ਨੇਪਾਲ ਦਾ ਰਹਿਣ ਵਾਲਾ ਮਹੇਸ਼ ਸਿੰਘ ਪੰਡਿਤ ਟੋਰਾਂਟੋ ਤੋਂ ਦਿੱਲੀ ਆ ਰਹੀ ਫਲਾਈਟ ਵਿੱਚ ਸਫਰ ਕਰ ਰਿਹਾ ਸੀ। ਉਸ ਨੇ ਆਪਣੀ ਸੀਟ 26ਈ ਤੋਂ 26ਐਫ ਵਿੱਚ ਬਦਲ ਦਿੱਤੀ। ਜਦੋਂ ਚਾਲਕ ਦਲ ਦੇ ਮੈਂਬਰ ਆਦਿਤਿਆ ਕੁਮਾਰ ਨੇ ਰੋਕਿਆ ਤਾਂ ਮੁਲਜ਼ਮ ਨੇ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ।