ਕੈਨੇਡਾ ਤੋਂ ਆਸਟ੍ਰੇਲੀਆ ਭੇਜਿਆ ਜਾ ਰਿਹਾ 6,330 ਕਿਲੋ ‘ਚਿੱਟਾ’ ਬਰਾਮਦ
ਸਰ੍ਹੋਂ ਦੇ ਤੇਲ ਵਾਲੇ ਪੀਪਿਆਂ ਵਿਚੋਂ ਨਿਕਲਿਆ ਕਰੋੜਾਂ ਡਾਲਰ ਦਾ ਨਸ਼ਾ ਵੈਨਕੂਵਰ, 15 ਜੂਨ (ਵਿਸ਼ੇਸ਼ ਪ੍ਰਤੀਨਿਧ) : ਸਰ੍ਹੋਂ ਦੇ ਤੇਲ ਵਾਲੇ ਪੀਪਿਆਂ ਵਿਚ ਛੇ ਟਨ ਚਿੱਟਾ ਭਰ ਕੇ ਆਸਟ੍ਰੇਲੀਆ ਭੇਜਣ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਦਿਆਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡਾ ਦੀ ਧਰਤੀ ’ਤੇ ਨਸ਼ਿਆਂ ਦੀ ਐਨੀ […]
By : Editor (BS)
ਸਰ੍ਹੋਂ ਦੇ ਤੇਲ ਵਾਲੇ ਪੀਪਿਆਂ ਵਿਚੋਂ ਨਿਕਲਿਆ ਕਰੋੜਾਂ ਡਾਲਰ ਦਾ ਨਸ਼ਾ
ਵੈਨਕੂਵਰ, 15 ਜੂਨ (ਵਿਸ਼ੇਸ਼ ਪ੍ਰਤੀਨਿਧ) : ਸਰ੍ਹੋਂ ਦੇ ਤੇਲ ਵਾਲੇ ਪੀਪਿਆਂ ਵਿਚ ਛੇ ਟਨ ਚਿੱਟਾ ਭਰ ਕੇ ਆਸਟ੍ਰੇਲੀਆ ਭੇਜਣ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਦਿਆਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਛੇ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੈਨੇਡਾ ਦੀ ਧਰਤੀ ’ਤੇ ਨਸ਼ਿਆਂ ਦੀ ਐਨੀ ਵੱਡੀ ਖੇਪ ਸੰਭਾਵਤ ਤੌਰ ’ਤੇ ਕਦੇ ਨਹੀਂ ਫੜੀ ਗਈ ਜਿਸ ਦੀ ਕੀਮਤ ਕਰੋੜਾਂ ਡਾਲਰ ਬਣਦੀ ਹੈ। ਮੈਟਰੋ ਵੈਨਕੂਵਰ ਵਿਖੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਰੀਜਨਲ ਡਾਇਰੈਕਟਰ ਰਾਹੁਲ ਕੋਐਲੋ ਨੇ ਦੱਸਿਆ ਕਿ ਬੀ.ਸੀ. ਤੋਂ ਆਸਟ੍ਰੇਲੀਆ ਭੇਜੇ ਜਾ ਰਹੇ ਸਰੋ੍ਹਂ ਦੇ ਤੇਲ ਵਾਲੇ ਡੱਬਿਆਂ ਦੀ ਪੜਤਾਲ ਦੌਰਾਨ ਗੜਬੜ ਮਹਿਸੂਸ ਹੋਈ ਤਾਂ ਐਕਸ ਰੇਅ ਮਸ਼ੀਨ ਅਤੇ ਖਾਸ ਕੁੱਤਿਆਂ ਦੀ ਮਦਦ ਲੈਣ ਦਾ ਫੈਸਲਾ ਕੀਤਾ ਗਿਆ।