ਕੈਨੇਡਾ ’ਚ ਸੜਕ ਹਾਦਸੇ ਦੌਰਾਨ ਗਗਨਦੀਪ ਸਿੰਘ ਦੀ ਮੌਤ
ਮਿਸੀਸਾਗਾ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਭਾਰਤੀ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਦੇ ਮਾਮਲੇ ਵਿਚ ਇਕ ਹੋਰ ਪੰਜਾਬੀ ਨੌਜਵਾਨ ਦਾ ਨਾਂ ਸਾਹਮਣੇ ਆਇਆ ਹੈ ਜੋ ਸੰਭਾਵਤ ਤੌਰ ’ਤੇ ਕਾਰਗੋ ਵੈਨ ਚਲਾ ਰਹੇ ਗਗਨਦੀਪ ਸਿੰਘ ਦੇ ਨਾਲ ਬੈਠਾ ਸੀ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਗਗਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ […]
By : Editor Editor
ਮਿਸੀਸਾਗਾ, 16 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਭਾਰਤੀ ਪਰਵਾਰ ਦੇ ਤਿੰਨ ਜੀਆਂ ਦੀ ਮੌਤ ਦੇ ਮਾਮਲੇ ਵਿਚ ਇਕ ਹੋਰ ਪੰਜਾਬੀ ਨੌਜਵਾਨ ਦਾ ਨਾਂ ਸਾਹਮਣੇ ਆਇਆ ਹੈ ਜੋ ਸੰਭਾਵਤ ਤੌਰ ’ਤੇ ਕਾਰਗੋ ਵੈਨ ਚਲਾ ਰਹੇ ਗਗਨਦੀਪ ਸਿੰਘ ਦੇ ਨਾਲ ਬੈਠਾ ਸੀ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਗਗਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਜਦਕਿ 38 ਸਾਲ ਦਾ ਮਨਪ੍ਰੀਤ ਗਿੱਲ ਗੰਭੀਰ ਜ਼ਖਮੀ ਹੋਇਆ ਸੀ ਜਿਸ ਦੀ ਮੌਜੂਦਾ ਹਾਲਤ ਬਾਰੇ ਪਤਾ ਨਹੀਂ ਲੱਗ ਸਕਿਆ।
ਮਨਪ੍ਰੀਤ ਗਿੱਲ ਹੋਇਆ ਗੰਭੀਰ ਜ਼ਖਮੀ
ਨਿਊ ਮਾਰਕਿਟ ਦੀ ਅਦਾਲਤ ਵਿਚ ਮੌਜੂਦ ਰਿਕਾਰਡ ਮੁਤਾਬਕ ਮਨਪ੍ਰੀਤ ਗਿੱਲ ਵਿਰੁੱਧ ਵੌਅਨ ਦੇ ਐਲ.ਸੀ.ਬੀ.ਓ. ਸਟੋਰ ਤੋਂ 5 ਹਜ਼ਾਰ ਡਾਲਰ ਦੀ ਚੋਰੀ ਕਰਨ ਦੇ ਦੋਸ਼ ਲੱਗੇ ਚੁੱਕੇ ਹਨ। ਦੋਸ਼ ਲੱਗਣ ਦੀ ਮਿਤੀ 17 ਫਰਵਰੀ ਲਿਖੀ ਹੋਈ ਹੈ ਅਤੇ ਉਸੇ ਦਿਨ ਮਨਪ੍ਰੀਤ ਗਿੱਲ ਨੂੰ ਜ਼ਮਾਨਤ ਮਿਲ ਗਈ ਪਰ ਉਸ ਦੇ ਕਿਸੇ ਵੀ ਸ਼ਰਾਬ ਸਟੋਰ ਵਿਚ ਦਾਖਲ ਹੋਣ ’ਤੇ ਪਾਬੰਦੀ ਲਾ ਦਿਤੀ ਗਈ। ਮਨਪ੍ਰੀਤ ਗਿੱਲ ਦੀ ਜ਼ਮਾਨਤ ਬਰੈਂਪਟਨ ਦੇ ਕਿਸੇ ਸ਼ਖਸ ਨੇ ਦਿਤੀ ਸੀ ਪਰ ਉਹ ਹੁਣ ਫੋਨ ਨਹੀਂ ਚੁੱਕ ਰਿਹਾ। ਦੂਜੇ ਪਾਸੇ ਵਕੀਲ ਜੌਹਨ ਕ੍ਰਿਸਟੀ ਦੀ ਲਾਅ ਫਰਮ ਨਾਲ ਸਬੰਧਤ ਵਕੀਲ ਅਮਰ ਮਾਹਲ ਨੇ ਕਿਹਾ ਕਿ ਉਨ੍ਹਾਂ ਨੂੰ ਮਨਪ੍ਰੀਤ ਗਿੱਲ ਵਿਰੁੱਧ ਲੱਗੇ ਤਾਜ਼ਾ ਦੋਸ਼ਾਂ ਬਾਰੇ ਕੋਈ ਜਾਣਕਾਰੀ ਨਹੀਂ।
ਭਾਰਤੀ ਪਰਵਾਰ ਦੀ ਮੌਤ ਦੇ ਮਾਮਲੇ ਵਿਚ ਹੋਇਆ ਨਵਾਂ ਖੁਲਾਸਾ
ਇਥੇ ਦਸਣਾ ਬਣਦਾ ਹੈ ਕਿ ਡਰਹਮ ਰੀਜਨ ਦੀ ਪੁਲਿਸ ਕਾਰਗੋ ਵੈਨ ਦਾ ਪਿੱਛਾ ਕਰ ਰਹੀ ਸੀ ਅਤੇ ਹਾਈਵੇਅ 401 ’ਤੇ ਵਾਪਰੇ ਹਾਦਸੇ ਦੌਰਾਨ ਭਾਰਤੀ ਪਰਵਾਰ ਨਾਲ ਸਬੰਧਤ ਤਿੰਨ ਮਹੀਨੇ ਦੇ ਇਕ ਬੱਚੇ ਸਣੇ ਤਿੰਨ ਜਣਿਆਂ ਦੀ ਜਾਨ ਗਈ ਜਿਨ੍ਹਾਂ ਦੀ ਸ਼ਨਾਖਤ ਆਦਿਤਯਾ ਵੀਵਾਨ, ਮਣੀਵੰਨਨ ਸ੍ਰੀਨਿਵਾਸਪਿਲੇ ਅਤੇ ਮਹਾਂਲਕਸ਼ੀ ਅਨੰਤਕ੍ਰਿਸ਼ਨਨ ਵਜੋਂ ਕੀਤੀ ਗਈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਬੀਤੀ 28 ਫਰਵਰੀ ਨੂੰ ਗਗਨਦੀਪ ਸਿੰਘ ਵਿਰੁੱਧ ਵਿਟਬੀ ਤੋਂ ਇਕ ਗੱਡੀ ਚੋਰੀ ਕਰਨ ਦੇ ਦੋਸ਼ ਲੱਗੇ ਜਿਸ ਮਗਰੋਂ ਅਦਾਲਤ ਨੇ ਜ਼ਮਾਨਤ ਸ਼ਰਤਾਂ ਵਿਚ ਡਰਾਈਵਿੰਗ ਨਾ ਕਰਨ ਦੀ ਹਦਾਇਤ ਦਿਤੀ। ਇਕ ਹੋਰ ਅਦਾਲਤੀ ਦਸਤਾਵੇਜ਼ ਮੁਤਾਬਕ ਗਗਨਦੀਪ ਸਿੰਘ ਵਿਰੁੱਧ ਬਰÇਲੰਗਟਨ ਅਤੇ ਓਕਵਿਲ ਦੇ ਸ਼ਰਾਬ ਦੇ ਠੇਕਿਆਂ ਤੋਂ ਚੋਰੀ ਕਰਨ ਦੇ ਦੋਸ਼ ਵੀ ਲੱਗ ਚੁੱਕੇ ਹਨ।