ਕੈਨੇਡਾ 'ਚ ਵਿੱਕ ਰਹੀ ਐ ਹਜ਼ਾਰਾਂ ਡਾਲਰਾਂ ਦੀ ਐਲਐਮਆਈਏ
ਔਟਵਾ: ਕੈਨੇਡਾ ਦੇ ਇੰਮੀਗ੍ਰੇਸ਼ਨ ਸਿਸਟਮ ਵਿੱਚ ਅਜਿਹੀਆਂ ਕਈ ਚੋਰ ਮੋਰੀਆਂ ਹਨ ਜਿਹਨਾਂ ਦਾ ਫਾਇਦਾ ਚੁੱਕ ਕੇ ਅਕਸਰ ਲੋਕਾਂ ਨੂੰ ਠੱਗੀ ਦੇ ਨਾਲ ਨਾਲ ਸ਼ੋਸ਼ਣ ਦਾ ਸ਼ਿਕਾਰ ਵੀ ਬਣਾਇਆ ਜਾਂਦਾ ਹੈ। ਜਿਹਨਾਂ ਵਿੱਚੋਂ ਹੀ ਇੱਕ ਹੈ ਐਲਐਮਆਈਏ.. ਐਲਐਮਆਈਏ ਦੇ ਨਾਮ ਤੇ ਕਿਸ ਤਰ੍ਹਾਂ ਠੱਗੀਆਂ ਵੱਜ ਰਹੀਆਂ ਹਨ ਇਸਤੇ ਗਲੋਬ ਐਂਡ ਮੇਲ ਨੇ ਬਹੁਤ ਹੀ ਵਿਸਥਾਰ ਨਾਲ […]
By : Hamdard Tv Admin
ਔਟਵਾ: ਕੈਨੇਡਾ ਦੇ ਇੰਮੀਗ੍ਰੇਸ਼ਨ ਸਿਸਟਮ ਵਿੱਚ ਅਜਿਹੀਆਂ ਕਈ ਚੋਰ ਮੋਰੀਆਂ ਹਨ ਜਿਹਨਾਂ ਦਾ ਫਾਇਦਾ ਚੁੱਕ ਕੇ ਅਕਸਰ ਲੋਕਾਂ ਨੂੰ ਠੱਗੀ ਦੇ ਨਾਲ ਨਾਲ ਸ਼ੋਸ਼ਣ ਦਾ ਸ਼ਿਕਾਰ ਵੀ ਬਣਾਇਆ ਜਾਂਦਾ ਹੈ। ਜਿਹਨਾਂ ਵਿੱਚੋਂ ਹੀ ਇੱਕ ਹੈ ਐਲਐਮਆਈਏ.. ਐਲਐਮਆਈਏ ਦੇ ਨਾਮ ਤੇ ਕਿਸ ਤਰ੍ਹਾਂ ਠੱਗੀਆਂ ਵੱਜ ਰਹੀਆਂ ਹਨ ਇਸਤੇ ਗਲੋਬ ਐਂਡ ਮੇਲ ਨੇ ਬਹੁਤ ਹੀ ਵਿਸਥਾਰ ਨਾਲ ਗੱਲ ਕੀਤੀ।
ਗਲੋਬ ਐਂਡ ਮੇਲ ਵਿੱਚ ਇਸ ਸਬੰਧੀ ਇੱਕ ਆਰਟੀਕਲ ਆਇਆ ਹੈ ਜਿਸਨੇ ਇਸ ਵੇਲੇ ਐਲਐਮਆਈਏ ਮਾਰਕਿਟ ਦੀ ਪੋਲ ਨੂੰ ਜਗ ਜ਼ਾਹਿਰ ਕੀਤਾ ਹੈ ਅਤੇ ਨਾਲ ਹੀ ਔਟਵਾ ਨੂੰ ਇਹ ਬੇਨਤੀ ਵੀ ਕੀਤੀ ਹੈ ਕਿ ਉਹ ਅਜਿਹੇ ਇੰਮੀਗ੍ਰੇਸ਼ਨ ਧੋਖਾਧੜੀਆਂ 'ਤੇ ਨਕੇਲ ਕਸੇ ਜਿਸ ਤਹਿਤ ਜਿਹੜੇ ਲੋਕ ਕੈਨੇਡਾ ਵਿੱਚ ਨੌਕਰੀਆਂ ਦੀ ਭਾਲ ਲਈ ਆਸਵੰਦ ਹੁੰਦੇ ਹਨ, ਉਹਨਾਂ ਨੂੰ ਨੌਕਰੀ ਪ੍ਰਾਪਤ ਕਰਨ ਲਈ ਅਜਿਹੇ ਐਂਪਲਾਇਰਸ ਨੂੰ ਐਲਐਮਆਈਏ ਲਈ ਹਜ਼ਾਰਾਂ ਡਾਲਰ ਅਦਾ ਕਰਨੇ ਪੈਂਦੇ ਹਨ ਅਤੇ ਇਸਤੋਂ ਇਲਾਵਾ ਇੰਮੀਗਰੇਸ਼ਨ ਕੰਸਲਟੈਂਟ ਦੀ ਮੋਟੀ ਫੀਸ ਇਸਤੋਂ ਵੱਖਰੀ ਹੁੰਦੀ ਹੈ।
ਹਾਲਾਂਕਿ ਸੰਘੀ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਪਿਛਲੇ ਸਾਲ ਨਿਯਮਾਂ ਵਿੱਚ ਕੁਝ ਤਬਦੀਲੀ ਕਰਦੇ ਹੋਏ "ਦਾ ਟੈਂਪਰੇਰੀ ਫਾਰਨ ਵਰਕਰ ਪ੍ਰੋਗਰਾਮ" ਤਹਿਤ ਅਜਿਹੇ ਐਂਪਲਾਇਰਸ 'ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਜਿਹੜੀਆਂ ਨੌਕਰੀਆਂ ਲਈ ਉਹਨਾਂ ਨੂੰ ਕੈਨੇਡਾ ਤੋਂ ਯੋਗ ਸਿਟੀਜ਼ਨ ਜਾਂ ਪੱਕੇ ਨਿਵਾਸੀ ਨਹੀਂ ਮਿਲਦੇ। ਪਰ ਇੰਮੀਗਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਇੰਮੀਗ੍ਰੇਸ਼ਨ, ਰਿਿਫਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਇਸ ਬੈਨ ਦੇ ਬਾਵਜੂਦ ਕੁਝ ਅਜਿਹੇ ਆਰਜ਼ੀ ਵਿਦੇਸ਼ੀ ਕਾਮੇ ਹਨ ਜਿਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਉਹਨਾਂ ਨੂੰ ਕੈਨੇਡਾ ਵਿੱਚ ਆਪਣੀ ਨੌਕਰੀ ਸੁਰੱਖਿਅਤ ਕਰਨ ਲਈ ਮੋਟੀ ਕਰਮ ਅਦਾ ਕਰਨੀ ਪੈਂਦੀ ਹੈ।
ਗਲੋਬ ਐਂਡ ਮੇਲ ਵੱਲੋਂ ਅਜਿਹੇ ਇੰਮੀਗਰੇਸ਼ਨ ਸਲਾਹਕਾਰਾਂ, ਵਕੀਲਾਂ ਅਤੇ ਪਰਵਾਸੀਆਂ ਨਾਲ ਗੱਲਾਬਤ ਕੀਤੀ ਗਈ ਜੋ ਇਸ ਧੌਖੇ ਤੋਂ ਚਿੰਤਤ ਸਨ। ਇਸਦੇ ਤਹਿਤ ਜਿਹੜਾ ਵੀ ਪਰਵਾਸੀ ਕੈਨੇਡੀਅਨ ਐਂਪਲਾਇਰ ਕੋਲ ਨੌਕਰੀ ਲਈ ਹਾਇਰ ਹੁੰਦਾ ਹੈ, ਉਸਨੂੰ ਲੇਬਰ ਮਾਰਕਿਟ ਇੰਪੈਕਟ ਅਸੈਂਸਮੈਂਟ (ਐਲਐਮਆਈਏ) ਲਈ ਅਪਲਾਈ ਕਰਨਾ ਪੈਂਦਾ ਹੈ ਜਿਸਦਾ ਅਰਥ ਇਹ ਹੁੰਦਾ ਹੈ ਕਿ ਇਸ ਐਂਪਲਾਇਰ ਨੂੰ ਇਸ ਕਾਮੇ ਦੀ ਲੋੜ ਹੈ। ਇੱਕ ਵਾਰ ਜਦੋਂ ਐਂਪਲਾਇਰ ਨੂੰ ਐਂਪਲਾਇਮੈਂਟ ਅਤੇ ਸੋਸ਼ਲ ਡਿਵਲਪਮੈਂਟ ਕੈਨੇਡਾ (ਈਐਸਡੀਸੀ) ਤੋਂ ਇਹ ਐਲਐਮਆਈਏ ਮਿਲ ਜਾਂਦੀ ਹੈ ਤਾਂ ਉਹ ਕਰਮਚਾਰੀ ਵਰਕ ਪਰਮਿਟ ਲਈ ਅਪਲਾਈ ਕਰ ਸਕਦਾ ਹੈ।
ਕੈਨੇਡਾ ਦਾ ਅੰਤਰਰਾਸ਼ਟਰੀ ਵਿਿਦਆਰਥੀ ਰਿਕਰੂਟਮੈਂਟ (ਭਰਤੀ) ਪ੍ਰੋਗਰਾਮ ਵੀ ਇਸ ਵੇਲੇ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ।
ਗਲੋਬ ਨੇ ਸੋਸ਼ਲ ਮੀਡੀਆ 'ਤੇ ਖੁੱਲ੍ਹੀ ਚਰਚਾ ਵੀ ਵੇਖੀ, ਜਿਸ ਵਿੱਚ ਇੱਕ ਇਮੀਗ੍ਰੇਸ਼ਨ ਸਲਾਹਕਾਰ ਦੁਆਰਾ, ਭਾਰਤ ਵਿੱਚ ਐਲਐਮਆਈਏ ਨੌਕਰੀ ਪ੍ਰਾਪਤ ਕਰਨ ਲਈ ਭੁਗਤਾਨ ਕਰਨ ਵਾਲੇ ਲੋਕਾਂ ਬਾਰੇ ਗੱਲ ਕੀਤੀ ਗਈ। ਐਲਐਮਆਈਏ ਦੀ ਵਰਤੋਂ ਵੱਖ-ਵੱਖ ਅਹੁਦਿਆਂ ਨੂੰ ਭਰਨ ਲਈ ਕੀਤੀ ਜਾਂਦੀ ਹੈ ਜਿਹਨਾਂ ਵਿੱਚ ਗੈਰ-ਹੁਨਰਮੰਦ ਨੌਕਰੀਆਂ, ਜਿਸ 'ਚ ਭੋਜਨ, ਹੌਸਪੀਟੈਲਿਟੀ ਅਤੇ ਰਿਟਲ ਖੇਤਰ ਸ਼ਾਮਲ ਹਨ, ਅਤੇ ਇਸਤੋਂ ਇਲਾਵਾ ਹੁਨਰਮੰਦ ਨੌਕਰੀਆਂ ਵੀ ਸ਼ਾਮਲ ਹੁੰਦੀਆਂ ਹਨ।
ਇਮੀਗ੍ਰੇਸ਼ਨ ਵਿਭਾਗ ਨੇ ਗਲੋਬ ਐਂਡ ਮੇਲ ਨੂੰ ਦੱਸਿਆ ਕਿ ਉਹ ਐਲਐਮਆਈਏ ਧੋਖਾਧੜੀ ਨਾਲ ਜੁੜੇ ਘੁਟਾਲਿਆਂ ਤੋਂ ਜਾਣੂ ਹੈ, ਪਰ ਨਿਯਮਾਂ ਵਿੱਚ ਤਬਦੀਲੀਆਂ ਨਾਲ ਉਨ੍ਹਾਂ ਦੀ ਸੁਰੱਖਿਆ ਲਈ ਪਿਛਲੇ ਸਾਲ ਕਦਮ ਚੁੱਕੇ ਹਨ। ਲੰਡਨ, ਓਨਟਾਰੀਓ ਤੋਂ ਇੱਕ ਰਜਿਸਟਰਡ ਇਮੀਗ੍ਰੇਸ਼ਨ ਸਲਾਹਕਾਰ ਅਰਲ ਬਲੇਨੀ ਨੇ ਕਿਹਾ ਕਿ ਕੈਨੇਡਾ ਵਿੱਚ ਨੌਕਰੀਆਂ ਪ੍ਰਾਪਤ ਕਰਨ ਲਈ ਪ੍ਰਵਾਸੀਆਂ ਤੋਂ ਭੁਗਤਾਨ ਦੀ ਮੰਗ ਅਜੇ ਵੀ "ਵਿਆਪਕ" ਹੈ ਅਤੇ ਅਜੇ ਵੀ ਕੈਨੇਡਾ ਵਿੱਚ ਸੈਟਲ ਹੋਣ ਦੇ ਇੱਕ ਤਰੀਕੇ ਵਜੋਂ ਵਰਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਕੁਝ ਅੰਤਰਰਾਸ਼ਟਰੀ ਗ੍ਰੈਜੂਏਟ ਜਿਨ੍ਹਾਂ ਨੇ ਕੈਨੇਡਾ ਵਿੱਚ ਪੜ੍ਹਾਈ ਕੀਤੀ ਹੈ ਪਰ ਜਿਨ੍ਹਾਂ ਦੇ ਪੋਸਟ-ਸੈਕੰਡਰੀ ਵਰਕ ਪਰਮਿਟ ਦੀ ਮਿਆਦ ਖਤਮ ਹੋ ਗਈ ਹੈ, ਉਹ ਦੇਸ਼ ਵਿੱਚ ਰਹਿਣ ਅਤੇ ਇੱਕ ਰਿਟੇਲ ਮੈਨੇਜਰ ਵਜੋਂ ਇੱਕ ਹੁਨਰਮੰਦ ਐਲਐਮਆਈਏ ਨੌਕਰੀ ਪ੍ਰਾਪਤ ਕਰਨ ਲਈ ਭੁਗਤਾਨ ਕਰ ਰਹੇ ਹਨ। ਅੇਲਐਮਆਈਏ ਸੈਮੀ-ਗ੍ਰੈਜੂਏਟ ਕੋਰਸ ਸਥਾਈ ਨਿਵਾਸ ਪ੍ਰਾਪਤ ਕਰਨ ਲਈ 50 ਪੁਆਇੰਟ ਦੀ ਪੇਸ਼ਕਸ਼ ਕਰਦੇ ਹਨ।ਬਲੇਨੀ ਨੇ ਕਿਹਾ ਕਿ ਅਸਥਾਈ ਵਿਦੇਸ਼ੀ ਕਾਮਿਆਂ ਦੀ ਯੋਜਨਾ ਲੇਬਰ ਮਾਰਕੀਟ ਦੀ ਘਾਟ ਨਾਲ ਨਜਿੱਠਣ ਲਈ ਬਣਾਈ ਗਈ ਸੀ ਪਰ ਇਸ ਨਾਲ ਕੁਝ ਬੇਈਮਾਨ ਮਾਲਕਾਂ ਅਤੇ ਇਮੀਗ੍ਰੇਸ਼ਨ ਸਲਾਹਕਾਰਾਂ ਦੁਆਰਾ "ਮੁਨਾਫਾਖੋਰੀ" ਕੀਤੀ ਗਈ ਸੀ ਜੋ ਪ੍ਰਵਾਸੀਆਂ ਤੋਂ ਪਰਵਾਸੀਆਂ ਵੱਲੋਂ ਅਦਾ ਕਤਿੀ ਰਕਮ ਨੂੰ ਵੰਡ ਲੈਂਦੇ ਸਨ।
ਉਹਨਾਂ ਨੇ ਕਿਹਾ ਕਿ ਵੈਸੇ ਤਾਂ ਇਸ ਵੇਲੇ ਮਾਰਕਿਟ ਰੇਟ ਐਲਐਮਆਈਏ ਦਾ 50,000 ਡਾਲਰ ਤੱਕ ਵੀ ਚੱਲ ਰਿਹਾ ਹੈ ਪਰ ਇਹ ਬਹੁਤ ਜ਼ਿਆਦਾ ਉੱਪਰ ਜਾ ਰਿਹਾ ਹੈ। ਇਹ ਨਹੀਂ ਕਿ ਸਿਰਫ ਭਾਰਤ ਵਿੱਚ ਹੀ ਕੈਨੇਡਾ ਦੀਆਂ ਐਲਐਮਆਈਏ ਦਾ ਜ਼ਿਆਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਇਹ ਸਭ ਪਾਸੇ ਹੀ ਹੈ। ਲਾਲਚੀ ਅਤੇ ਧੌਖੈਬਾਜ਼ ਕੰਸਲਟੈਂਟ ਇਹ ਪ੍ਰੋਸੈਸ ਨੂੰ ਸ਼ੁਰੂ ਕਰਦੇ ਹਨ ਜਦਕਿ ਉਹਨਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਈਐਸਡੀਸੀ ਇਸਨੂੰ ਮਨਜ਼ੂਰ ਕਰੇਗੀ ਵੀ ਕਿ ਨਹੀਂ। ਜੇਕਰ ਪ੍ਰਵਾਨ ਹੋ ਜਾਂਦੀ ਹੈ ਤਾਂ ਫੀਸ 5000 ਤੋਂ 7000 ਡਾਲਰ ਵੱਧ ਜਾਂਦੀ ਹੈ ਤੇ ਇਹ $40,000 ਤੋਂ 70,000 ਤੇ ਇੱਥੋਂ ਤੱਕ ਕਿ 80,000 ਡਾਲਰ ਤੱਕ ਜਾਂਦੀ ਵੇਖੀ ਗਈ ਹੈ।
ਹਾਲਾਂਕਿ ਪਿਛਲੇ ਸਾਲ ਕੇਂਦਰ ਸਰਕਾਰ ਨਿਯਮਾਂ ਵਿੱਚ ਕੁਝ ਤਬਦੀਲੀ ਲੈ ਕੇ ਆਈ ਸੀ ਤਾਂ ਜੋ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਆਪਣੀ ਹੀ ਭਰਤੀ ਲਈ ਪੈਸੇ ਅਦਾ ਨਾ ਕਰਨੇ ਪੈਣ।ਆਈਆਰਸੀਸੀ ਨੇ ਇੱਕ ਬਿਆਨ ਵਿੱਚ ਕਿਹਾ, ਸੀ ਕਿ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੇ ਵਿੱਤੀ ਦੁਰਵਿਵਹਾਰ ਬਾਰੇ ਚਿੰਤਾਵਾਂ ਨੂੰ ਘਟਾਉਣ ਲਈ, ਰੁਜ਼ਗਾਰਦਾਤਾਵਾਂ ਨੂੰ ਭਰਤੀ ਨਾਲ ਸਬੰਧਤ ਕਿਸੇ ਵੀ ਖਰਚੇ ਨੂੰ ਕਰਮਚਾਰੀਆਂ ਤੋਂ ਵਸੂਲਣ ਜਾਂ ਵਸੂਲੀ ਨਾ ਕਰਨ ਦਾ ਵਾਅਦਾ ਕਰਨਾ ਚਾਹੀਦਾ ਹੈ।ਤੇ "ਰੁਜ਼ਗਾਰਦਾਤਾਵਾਂ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਤੀਜੀ ਧਿਰ ਜੋ ਉਨ੍ਹਾਂ ਲਈ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ 'ਤੇ ਰੱਖਦੀ ਹੈ, ਅਸਥਾਈ ਵਿਦੇਸ਼ੀ ਕਰਮਚਾਰੀਆਂ ਤੋਂ ਅਜਿਹੀਆਂ ਫੀਸਾਂ ਨਹੀਂ ਵਸੂਲਦੀ ਜਾਂ ਇਕੱਠੀ ਨਹੀਂ ਕਰਦੀ।"
ਨਿਯਮਾਂ ਵਿੱਚ ਬਦਲਾਅ ਇਹ ਵੀ ਯਕੀਨੀ ਬਣਾਉਂਦਾ ਹੈ ਕਿ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਉਹਨਾਂ ਦੇ ਰੁਜ਼ਗਾਰ ਦੇ ਪਹਿਲੇ ਦਿਨ ਇੱਕ ਰੁਜ਼ਗਾਰ ਇਕਰਾਰਨਾਮਾ ਪ੍ਰਾਪਤ ਹੁੰਦਾ ਹੈ। ਇਹ ਉਸੇ ਤਨਖਾਹ ਅਤੇ ਕੰਮ ਦੀਆਂ ਸਥਿਤੀਆਂ ਦੇ ਨਾਲ, ਨੌਕਰੀ ਦੀ ਪੇਸ਼ਕਸ਼ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।
ਪਰ ਇੱਕ ਇਮੀਗ੍ਰੇਸ਼ਨ ਵਕੀਲ, ਜਿਸਦਾ ਨਾਮ ਗਲੋਬ ਨੇ ਨਹੀਂ ਲਿਆ, ਨੇ ਕਿਹਾ ਕਿ ਕੁਝ ਜਿਨ੍ਹਾਂ ਨੇ ਐਲਐਮਆਈਏ ਨੌਕਰੀ ਪ੍ਰਾਪਤ ਕਰਨ ਲਈ ਭੁਗਤਾਨ ਕੀਤਾ, ਉਹਨਾਂ ਨੇ ਭਾਰਤ ਤੋਂ ਇੱਥੇ ਆ ਕੇ ਇਹ ਪਾਇਆ ਕਿ ਉਹ ਇੰਨੇ ਲੰਮੇ ਸਮੇਂ ਤੱਕ ਲੱਗਭੱਗ ਨਾਂਹ ਦੇ ਬਰਾਬਰ ਤਨਖਾਹ ਤੇ ਕੰਮ ਕਰਨ ਲਈ ਇੱਛੁੱਕ ਨਹੀਂ ਹਨ।
ਉਸਨੇ ਕਿਹਾ ਕਿ ਰੁਜ਼ਗਾਰ ਦਾਆਉਣ ਲਈ $60,000 ਤੋਂ $70,000 ਤੱਕ ਦਾ ਭੁਗਤਾਨ ਕਰਨ ਲਈ ਕਹਿੰਦੇ ਰਹਿੰਦੇ ਹਨ। ਉਸਨੇ ਕਿਹਾ ਕਿ ਵਿਅਕਤੀ ਅਕਸਰ ਇੰਨੀ ਵੱਡੀ ਰਕਮ ਅਦਾ ਕਰਨ ਲਈ ਤਿਆਰ ਹੁੰਦੇ ਹਨ ਕਿਉਂਕਿ ਨਹੀਂ ਤਾਂ ਉਹ ਕੈਨੇਡਾ ਵਿੱਚ ਹੋਰ ਤਰੀਕਿਆਂ ਰਾਹੀਂ ਇਮੀਗ੍ਰੇਸ਼ਨ ਲਈ ਯੋਗ ਨਹੀਂ ਹੋਣਗੇ। ਉਸ ਨੇ ਕਿਹਾ ਕਿ ਜ਼ਿਆਦਾਤਰ ਪੈਸਾ ਰੁਜ਼ਗਾਰਦਾਤਾਵਾਂ ਨੂੰ ਜਾਂਦਾ ਹੈ ਅਤੇ ਐਲਐਮਆਈਏ ਲਈ ਅਰਜ਼ੀ ਦਾਇਰ ਕਰਨ ਵਾਲੇ ਵਕੀਲ ਜਾਂ ਸਲਾਹਕਾਰ ਦੁਆਰਾ ਲਗਭਗ $10,000 ਤੋਂ $20,000 ਇਕੱਠੇ ਕੀਤੇ ਜਾਂਦੇ ਹਨ।ਵਕੀਲ ਨੇ ਕਿਹਾ, ਜਿਨ੍ਹਾਂ ਕੋਲ ਵਰਕ ਪਰਮਿਟ ਹੈ, ਉਹ ਬਹੁਤ ਸਾਰਾ ਭੁਗਤਾਨ ਕਰਨ ਲਈ ਤਿਆਰ ਹਨ, ਅਤੇ ਅਕਸਰ ਸਥਾਈ ਨਿਵਾਸੀ ਬਣਨ ਦੀ ਉਮੀਦ ਵਿੱਚ ਵੱਡੇ ਸ਼ੋਸ਼ਣ ਨਾਲ ਵੀ ਦੋ ਚਾਰ ਹੁੰਦੇ ਹਨ।
ਪਰ ਉੱਥੇ ਹੀ ਕੈਨੇਡੀਅਨ ਸਰਕਾਰ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਸਵਿਕਾਰ ਰਕਦੇ ਹੋਏ ਉਹਨਾਂ ਦਾ ਸ਼ੋਸ਼ਣ ਨਾ ਸਹਿਣ ਦੀ ਗੱਲ ਕਰਦੀ ਹੈ। ਜਿਸ ਲਈ ਉਹ ਅੱਗੇ ਕਦਮ ਚੁੱਕਣ ਦੀ ਵੀ ਗੱਲ ਕਰਦੀ ਹੈ..ਪਰ ਕੀ ਇਸ 'ਤੇ ਕਦੇ ਠੱਲ ਪਾਈ ਜਾ ਸਕੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।