ਕੈਨੇਡਾ ’ਚ ਵਿਕ ਰਿਹਾ ਦੁੱਧ ਬਰਡ ਫਲੂ ਤੋਂ ਮੁਕਤ
ਟੋਰਾਂਟੋ, 25 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਗਰੌਸਰੀ ਸਟੋਰਜ਼ ’ਤੇ ਵਿਕ ਰਿਹਾ ਦੁੱਧ ਫਿਲਹਾਲ ਬਰਡ ਫਲੂ ਤੋਂ ਮੁਕਤ ਹੈ ਜਦਕਿ ਅਮਰੀਕਾ ਵਿਚ ਕਈ ਡੇਅਰ ਫਾਰਮ ਅਤੇ ਇਥੋਂ ਤੱਕ ਕਿ ਇਨਸਾਨ ਵੀ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਵੱਲੋਂ ਪੂਰੇ ਮੁਲਕ ਵਿਚੋਂ ਦੁੱਧ ਦੇ 303 ਸੈਂਪਲ ਭਰੇ ਗਏ ਅਤੇ ਕਿਸੇ […]
By : Editor Editor
ਟੋਰਾਂਟੋ, 25 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਗਰੌਸਰੀ ਸਟੋਰਜ਼ ’ਤੇ ਵਿਕ ਰਿਹਾ ਦੁੱਧ ਫਿਲਹਾਲ ਬਰਡ ਫਲੂ ਤੋਂ ਮੁਕਤ ਹੈ ਜਦਕਿ ਅਮਰੀਕਾ ਵਿਚ ਕਈ ਡੇਅਰ ਫਾਰਮ ਅਤੇ ਇਥੋਂ ਤੱਕ ਕਿ ਇਨਸਾਨ ਵੀ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਵੱਲੋਂ ਪੂਰੇ ਮੁਲਕ ਵਿਚੋਂ ਦੁੱਧ ਦੇ 303 ਸੈਂਪਲ ਭਰੇ ਗਏ ਅਤੇ ਕਿਸੇ ਵਿਚ ਐਵੀਅਨ ਇਨਫਲੁਐਂਜ਼ਾ ਦੇ ਕਣ ਨਹੀਂ ਮਿਲੇ। ਸੀ.ਐਫ.ਆਈ.ਏ. ਵੱਲੋਂ ਜਾਰੀ ਬਿਆਨ ਮੁਤਾਬਕ ਐਟਲਾਂਟਿਕ ਰਾਜਾਂ ਵਿਚੋਂ 77 ਨਮੂਨੇ, ਕਿਊਬੈਕ ਵਿਚੋਂ 76 ਨਮੂਨੇ, ਉਨਟਾਰੀਓ ਵਿਚੋਂ 75 ਨਮੂਨੇ ਅਤੇ ਪੱਛਮੀ ਰਾਜਾਂ ਵਿਚੋਂ 75 ਨਮੂਨੇ ਲੈ ਕੇ ਟੈਸਟ ਕੀਤੇ ਗਏ।
ਵੱਖ ਵੱਖ ਰਾਜਾਂ ਵਿਚੋਂ ਲਏ ਨਮੂਨਿਆਂ ਦੇ ਟੈਸਟ ਨਤੀਜੇ ਹੋਏ ਜਨਤਕ
ਨਤੀਜਿਆਂ ਦੇ ਆਧਾਰ ’ਤੇ ਹੁਣ ਤੱਕ ਕੈਨੇਡਾ ਵਿਚ ਵਿਕ ਰਿਹਾ ਦੁੱਧ ਪੂਰੀ ਤਰ੍ਹਾਂ ਪੀਣ ਯੋਗ ਹੈ ਜਿਸ ਵਿਕਰੀ ਤੋਂ ਪਹਿਲਾਂ ਪਾਸਚੂਰਾਈਜ਼ ਜ਼ਰੂਰ ਕੀਤਾ ਹੋਵੇ। ਇਸ ਤਰੀਕੇ ਨਾਲ ਨੁਕਸਾਨਦੇਹ ਬੈਕਟੀਰੀਆ ਅਤੇ ਵਾਇਰਸ ਮਰ ਜਾਂਦੇ ਹਨ। ਦੂਜੇ ਪਾਸੇ ਅਮਰੀਕਾ ਦੇ ਡੇਅਰੀ ਫਾਰਮਾਂ ਨੂੰ ਬਰਡ ਫਲੂ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਇਸੇ ਦੌਰਾਨ ਆਸਟ੍ਰੇਲੀਆ ਵਿਚ ਬਰਡ ਫਲੂ ਦੀ ਲਪੇਟ ਵਿਚ ਆਇਆ ਭਾਰਤੀ ਬੱਚਾ ਹੁਣ ਪੂਰੀ ਤਰ੍ਹਾਂ ਠੀਕ ਹੋ ਚੁੱਕਾ ਹੈ। ਦੱਸ ਦੇਈਏ ਕਿ ਸਾਲ 2020 ਤੋਂ ਬਰਡ ਫਲੂ ਮੁਰਗੀਆਂ ਜਾਂ ਬਤਖਾਂ ਤੋਂ ਇਲਾਵਾ ਕੁੱਤਿਆਂ, ਬਿੱਲੀਆਂ, ਗਾਵਾਂ ਅਤੇ ਰਿੱਛ ਵਰਗੇ ਜਾਨਵਰਾਂ ਵਿਚ ਫੈਲਦਾ ਦੇਖਿਆ ਜਾ ਜਾ ਸਕਦਾ ਹੈ।
ਅਮਰੀਕਾ ਵਿਚ ਕਈ ਡੇਅਰੀ ਫਾਰਮ ਵਾਇਰਸ ਦੀ ਮਾਰ ਹੇਠ
ਅਮਰੀਕਾ ਵਿਚ ਤਾਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਜਦੋਂ ਮਨੁੱਖ ਦੇ ਬਰਡ ਫਲੂ ਤੋਂ ਪੀੜਤ ਹੋਣ ਦੀ ਰਿਪੋਰਟ ਆਈ। ਹਾਲਤ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਵੱਲੋਂ ਨਿਗਰਾਨੀ ਦਾ ਘੇਰਾ ਵਧਾਇਆ ਗਿਆ ਅਤੇ ਅਮਰੀਕਾ ਤੋਂ ਆਉਣ ਵਾਲੇ ਪਸ਼ੂਆਂ ਦਾ ਪਹਿਲਾਂ ਟੈਸਟ ਕੀਤਾ ਜਾਂਦਾ ਹੈ। ਨਤੀਜਾ ਨੈਗੇਟਿਵ ਆਉਣ ਮਗਰੋਂ ਹੀ ਕਿਸੇ ਦੁਧਾਰੂ ਪਸ਼ੂ ਨੂੰ ਕੈਨੇਡਾ ਲਿਜਾਣ ਦੀ ਇਜਾਜ਼ਤ ਮਿਲਦੀ ਹੈ। ਇਸ ਤੋਂ ਇਲਾਵਾ ਸਵੈ ਇੱਛਕ ਤਰੀਕੇ ਨਾਲ ਗਾਵਾਂ ਦੀ ਟੈਸਟਿੰਗ ਦੇ ਪ੍ਰਬੰਧ ਵੀ ਕੀਤੇ ਗਏ ਹਨ ਤਾਂਕਿ ਵਾਇਰਸ ਨੂੰ ਦੁਧਾਰੂ ਪਸ਼ੂਆਂ ਤੋਂ ਦੂਰ ਰੱਖਿਆ ਜਾ ਸਕੇ।