ਕੈਨੇਡਾ ’ਚ ਮਹਿੰਗਾਈ ਵਾਸਤੇ ਪ੍ਰਵਾਸੀ ਜ਼ਿੰਮੇਵਾਰ : ਆਰਥਿਕ ਮਾਹਰ
ਟੋਰਾਂਟੋ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਹਿੰਗਾਈ ਅਤੇ ਘਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਵਾਸਤੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜੀ ਹਾਂ, ਬੈਂਕ ਆਫ ਮੌਂਟਰੀਅਲ ਦੇ ਚੀਫ਼ ਇਕੌਨੋਮਿਸਟ ਡਗ ਪੋਰਟਰ ਦਾ ਕਹਿਣਾ ਹੈ ਕਿ ਖੁਰਾਕੀ ਵਸਤਾਂ ਦੇ ਮਹਿੰਗਾ ਹੋਣ ਅਤੇ ਆਬਾਦੀ ਵਿਚ ਵਾਧੇ ਦਰਮਿਆਨ ਡੂੰਘਾ ਸਬੰਧ ਹੈ। ਇਸ ਵਿਚ ਕੋਈ ਸ਼ੱਕ ਨਹੀਂ […]
By : Editor (BS)
ਟੋਰਾਂਟੋ, 18 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਮਹਿੰਗਾਈ ਅਤੇ ਘਰਾਂ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਵਾਸਤੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਜੀ ਹਾਂ, ਬੈਂਕ ਆਫ ਮੌਂਟਰੀਅਲ ਦੇ ਚੀਫ਼ ਇਕੌਨੋਮਿਸਟ ਡਗ ਪੋਰਟਰ ਦਾ ਕਹਿਣਾ ਹੈ ਕਿ ਖੁਰਾਕੀ ਵਸਤਾਂ ਦੇ ਮਹਿੰਗਾ ਹੋਣ ਅਤੇ ਆਬਾਦੀ ਵਿਚ ਵਾਧੇ ਦਰਮਿਆਨ ਡੂੰਘਾ ਸਬੰਧ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਨੇਡੀਅਨ ਆਬਾਦੀ ਵਿਚ ਹੋ ਰਿਹਾ ਵਾਧਾ ਸਿੱਧੇ ਤੌਰ ’ਤੇ ਪ੍ਰਵਾਸੀਆਂ ਦੀ ਆਮਦ ਵਧਣ ਸਦਕਾ ਹੋ ਰਿਹਾ ਹੈ ਅਤੇ ਇਸੇ ਕਰ ਮੰਗ ਅਤੇ ਸਪਲਾਈ ਵਿਚਾਲੇ ਤਵਾਜ਼ਨ ਨਹੀਂ ਬਣ ਰਿਹਾ। ਦੂਜੇ ਪਾਸੇ ਬੈਂਕ ਆਫ ਕੈਨੇਡਾ ਦਾ ਮੰਨਣਾ ਹੈ ਕਿ ਵੱਡੇ ਪੱਧਰ ’ਤੇ ਇੰਮੀਗ੍ਰੇਸ਼ਨ ਦਾ ਮੁਲਕ ਦੇ ਅਰਥਚਾਰੇ ਕੋਈ ਨਾਂਹਪੱਖੀ ਅਸਰ ਨਹੀਂ ਪੈ ਰਿਹਾ ਕਿਉਂਕਿ ਨਵੇਂ ਆ ਰਹੇ ਪ੍ਰਵਾਸੀ ਮੰਗ ਅਤੇ ਸਪਲਾਈ ਦਰਮਿਆਨ ਸੰਤੁਲਨ ਕਾਇਮ ਕਰਨ ਵਿਚ ਸਹਾਈ ਸਾਬਤ ਹੋ ਰਹੇ ਹਨ। ਫਿਰ ਵੀ ਡਗ ਪੋਰਟਰ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਦੀ ਆਮਦ ਨਾਲ ਉਜਰਤ ਦਰਾਂ ’ਤੇ ਪੈ ਰਿਹਾ ਦਬਾਅ ਘਟਾਉਣ ਵਿਚ ਤਾਂ ਮਦਦ ਮਿਲਦੀ ਹੈ ਪਰ ਰਿਹਾਇਸ਼ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਵਧੀ ਹੋਈ ਮੰਗ ਇਸ ਯੋਗਦਾਨ ਦਾ ਅਸਰ ਖਤਮ ਕਰ ਦਿੰਦੀ ਹੈ।