ਕੈਨੇਡਾ ’ਚ ਭਾਰਤੀ ਜੋੜੇ ’ਤੇ ਲੱਗੇ ਠੱਗੀ ਦੇ ਦੋਸ਼
ਵਿਟਬੀ, 13 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕਈ ਸਟੋਰਾਂ ਨਾਲ ਠੱਗੀ ਮਾਰਨ ਦੇ ਮਾਮਲੇ ਤਹਿਤ ਭਾਰਤੀ ਮੂਲ ਦੇ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਠੱਗੀ ਦੇ ਇਹ ਮਾਮਲੇ ਅਜੈਕਸ, ਪਿਕਰਿੰਗ, ਵਿਟਬੀ ਅਤੇ ਕਲੈਰਿੰਗਟਨ ਵਿਖੇ ਸਾਹਮਣੇ ਆਏ। ਡਰਹਮ ਰੀਜਨਲ ਪੁਲਿਸ ਨੇ ਦੱਸਿਆ ਕਿ ਵਿਟਬੀ ਨਾਲ ਸਬੰਧਤ 50 ਸਾਲ ਦੀ ਕ੍ਰਿਸ਼ਨਾ ਰੇਵੇਰੂ ਅਤੇ 53 ਸਾਲ ਦੇ […]
By : Editor Editor
ਵਿਟਬੀ, 13 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਕਈ ਸਟੋਰਾਂ ਨਾਲ ਠੱਗੀ ਮਾਰਨ ਦੇ ਮਾਮਲੇ ਤਹਿਤ ਭਾਰਤੀ ਮੂਲ ਦੇ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਠੱਗੀ ਦੇ ਇਹ ਮਾਮਲੇ ਅਜੈਕਸ, ਪਿਕਰਿੰਗ, ਵਿਟਬੀ ਅਤੇ ਕਲੈਰਿੰਗਟਨ ਵਿਖੇ ਸਾਹਮਣੇ ਆਏ। ਡਰਹਮ ਰੀਜਨਲ ਪੁਲਿਸ ਨੇ ਦੱਸਿਆ ਕਿ ਵਿਟਬੀ ਨਾਲ ਸਬੰਧਤ 50 ਸਾਲ ਦੀ ਕ੍ਰਿਸ਼ਨਾ ਰੇਵੇਰੂ ਅਤੇ 53 ਸਾਲ ਦੇ ਖੁਤਾਜਾ ਰੇਵੇਰੂ ਵੱਲੋਂ ਕਥਿਤ ਤੌਰ ’ਤੇ ਹੋਮ ਡਿਪੂ ਸਟੋਰਾਂ ’ਤੇ ਜਾ ਕੇ ਖਰੀਦਦਾਰੀ ਕੀਤੀ ਜਾਂਦੀ ਪਰ ਐਨ ਮੌਕੇ ’ਤੇ ਰਸੀਦ ਸਮੇਤ ਸਮਾਨ ਵਾਪਸ ਕਰ ਦਿੰਦੇ।
5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀ ਦੇ 28 ਦੋਸ਼ ਲੱਗੇ
ਦੂਜੇ ਪਾਸੇ ਕੁਝ ਸਮਾਨ ਚੋਰੀ ਕਰ ਕੇ ਲੈ ਜਾਂਦੇ ਅਤੇ ਕਿਸੇ ਨੂੰ ਸ਼ੱਕ ਵੀ ਨਾ ਹੁੰਦਾ। ਇਸ ਤੋਂ ਇਲਾਵ ਸਟੋਰਾਂ ਨਾਲ ਠੱਗੀ ਮਾਰਨ ਲਈ ਵਸਤਾਂ ’ਤੇ ਲੱਗੇ ਪ੍ਰਾਈਸ ਟੈਗ ਉਖਾੜ ਦਿਤੇ ਜਾਂਦੇ। ਪੁਲਿਸ ਨੇ ਦੱਸਿਆ ਕਿ ਦੋਹਾਂ ਵਿਰੁੱਧ ਪੰਜ ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀ, ਪੰਜ ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਧੋਖਾਧੜੀ ਅਤੇ ਅਪਰਾਧ ਰਾਹੀਂ ਹਾਸਲ ਪੰਜ ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਹਾਂ ਨੂੰ ਗ੍ਰਿਫ਼ਤਾਰੀ ਮਗਰੋਂ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।