ਕੈਨੇਡਾ ’ਚ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਖਿੱਚਣ ਦੇ ਮਾਮਲੇ ਵਿਚ 46 ਗ੍ਰਿਫ਼ਤਾਰ
ਟੋਰਾਂਟੋ, 2 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਖਿੱਚਣ ਕਰਨ ਅਤੇ ਵੇਚਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਕੈਨੇਡਾ ਦੇ ਤਿੰਨ ਰਾਜਾਂ ਵਿਚ 46 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਉਨਟਾਰੀਓ, ਕਿਊਬੈਕ ਅਤੇ ਨਿਊ ਬ੍ਰਨਜ਼ਵਿਕ ਵਿਚ ਕੀਤੀ ਗਈ। ਕਿਊਬੈਕ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ 17 ਸਾਲ ਤੋਂ 84 ਸਾਲ ਉਮਰ ਦੇ 26 […]
By : Editor Editor
ਟੋਰਾਂਟੋ, 2 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਖਿੱਚਣ ਕਰਨ ਅਤੇ ਵੇਚਣ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਕੈਨੇਡਾ ਦੇ ਤਿੰਨ ਰਾਜਾਂ ਵਿਚ 46 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਉਨਟਾਰੀਓ, ਕਿਊਬੈਕ ਅਤੇ ਨਿਊ ਬ੍ਰਨਜ਼ਵਿਕ ਵਿਚ ਕੀਤੀ ਗਈ। ਕਿਊਬੈਕ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ 17 ਸਾਲ ਤੋਂ 84 ਸਾਲ ਉਮਰ ਦੇ 26 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਸੋਮਵਾਰ ਤੋਂ ਵੀਰਵਾਰ ਤੱਕ ਸੂਬੇ ਦੀਆਂ 19 ਮਿਊਂਸਪੈਲਟੀਜ਼ ਵਿਚ ਕੀਤੀ ਗਈ ਕਾਰਵਾਈ ਦੌਰਾਨ ਗ੍ਰਿਫ਼ਤਾਰ ਸ਼ੱਕੀਆਂ ਵਿਚੋਂ ਕਿਸੇ ਦਾ ਦੂਜੇ ਨਾਲ ਕੋਈ ਸਬੰਧ ਨਹੀਂ।
ਉਨਟਾਰੀਓ, ਕਿਊਬੈਕ ਅਤੇ ਨਿਊ ਬ੍ਰਨਜ਼ਵਿਕ ਵਿਚ ਵੱਡੀ ਕਾਰਵਾਈ
ਕਿਊਬੈਕ ਵਿਚ ਬੱਚਿਆਂ ਨੂੰ ਆਨਲਾਈਨ ਵਰਗਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਵਾਲੀ ਇਕਾਈ ਦੇ ਮੁਖੀ ਲੈਫਟੀਨੈਂਟ ਮਾਰਕ ਐਂਟਵੌਨ ਵਸ਼ੌਨ ਨੇ ਦੱਸਿਆ ਕਿ ਕਾਰਵਾਈ ਦੌਰਾਨ ਦੋ ਪੀੜਤ ਬੱਚੇ ਵੀ ਮਿਲੇ ਜਿਨ੍ਹਾਂ ਦੀ ਉਮਰ 10 ਸਾਲ ਅਤੇ 12 ਸਾਲ ਹੈ। ਇਸੇ ਦੌਰਾਨ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਸੂਬੇ ਵਿਚੋਂ 18 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਦੀ ਉਮਰ 24 ਸਾਲ ਤੋਂ 84 ਸਾਲ ਦਰਮਿਆਨ ਹੈ ਅਤੇ ਕੁਲ 77 ਦੋਸ਼ ਆਇਦ ਕੀਤੇ ਗਏ ਹਨ। ਨਿਊ ਬ੍ਰਨਜ਼ਵਿਕ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਸੂਬੇ ਵਿਚ ਦੋ ਥਾਵਾਂ ’ਤੇ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ ਛਾਪੇ ਗਏ ਅਤੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਪਰ ਫਿਲਹਾਲ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ।