ਕੈਨੇਡਾ ’ਚ ਫੈਮਿਲੀ ਡਾਕਟਰ ਲਈ ਲੱਗੀਆਂ ਲੰਮੀਆਂ ਕਤਾਰਾਂ
ਕਿੰਗਸਟਨ, 29 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹੈਲਥ ਕੇਅਰ ਸੈਕਟਰ ਵਿਚ ਆ ਰਹੇ ਨਿਘਾਰ ਦੀ ਤਾਜ਼ਾ ਮਿਸਾਲ ਕਿੰਗਸਟਨ ਸ਼ਹਿਰ ਵਿਚ ਦੇਖਣ ਨੂੰ ਮਿਲੀ ਜਿਥੇ ਫੈਮਿਲੀ ਡਾਕਟਰ ਦੀ ਭਾਲ ਵਿਚ ਲੋਕ ਵਰ੍ਹਦੇ ਮੀਂਹ ਦੀ ਪਰਵਾਹ ਨਾ ਕਰਦਿਆਂ ਖੁੱਲ੍ਹੇ ਅਸਮਾਨ ਹੇਠ ਖੜ੍ਹੇ ਰਹੇ। ਉਨਟਾਰੀਓ ਦੇ ਕਿੰਗਸਟਨ ਸ਼ਹਿਰ ਵਿਚ ਲਗਾਤਾਰ ਤੀਜੇ ਦਿਨ ਸੀ.ਡੀ.ਕੇ. ਫੈਮਿਲੀ ਮੈਡੀਸਨ ਐਂਡ ਵਾਕ […]
By : Editor Editor
ਕਿੰਗਸਟਨ, 29 ਫਰਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਹੈਲਥ ਕੇਅਰ ਸੈਕਟਰ ਵਿਚ ਆ ਰਹੇ ਨਿਘਾਰ ਦੀ ਤਾਜ਼ਾ ਮਿਸਾਲ ਕਿੰਗਸਟਨ ਸ਼ਹਿਰ ਵਿਚ ਦੇਖਣ ਨੂੰ ਮਿਲੀ ਜਿਥੇ ਫੈਮਿਲੀ ਡਾਕਟਰ ਦੀ ਭਾਲ ਵਿਚ ਲੋਕ ਵਰ੍ਹਦੇ ਮੀਂਹ ਦੀ ਪਰਵਾਹ ਨਾ ਕਰਦਿਆਂ ਖੁੱਲ੍ਹੇ ਅਸਮਾਨ ਹੇਠ ਖੜ੍ਹੇ ਰਹੇ। ਉਨਟਾਰੀਓ ਦੇ ਕਿੰਗਸਟਨ ਸ਼ਹਿਰ ਵਿਚ ਲਗਾਤਾਰ ਤੀਜੇ ਦਿਨ ਸੀ.ਡੀ.ਕੇ. ਫੈਮਿਲੀ ਮੈਡੀਸਨ ਐਂਡ ਵਾਕ ਇਨ ਕਲੀਨਿਕ ਦੇ ਬਾਹਰ ਦਰਜਨਾਂ ਲੋਕ ਦੇਖੇ ਗਏ ਅਤੇ ਕਈ ਵਿਚਾਰਿਆਂ ਨੇ ਪੂਰੀ ਰਾਤ ਕਲੀਨਿਕ ਦੇ ਬਾਹਰ ਕੱਟੀ।
ਮੀਂਹ ਅਤੇ ਠੰਢ ਦੇ ਬਾਵਜੂਦ ਖੁੱਲ੍ਹੇ ਅਸਮਾਨ ਹੇਠ ਬੈਠੇ ਰਹੇ ਲੋਕ
‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਆਨਲਾਈਨ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਨੂੰ ਸੋਮਵਾਰ ਤੋਂ ਸੱਦਣਾ ਸ਼ੁਰੂ ਕੀਤਾ ਗਿਆ ਪਰ ਲੋਕਾਂ ਦੀ ਕਤਾਰ ਹੈਰਾਨਕੁੰਨ ਤਰੀਕੇ ਨਾਲ ਕਈ ਬਲਾਕ ਪਾਰ ਕਰ ਗਈ। ਬੁੱਧਵਾਰ ਸਵੇਰੇ ਕਲੀਨਿਕ ਦੇ ਬਾਹਰ ਖੜ੍ਹੀ ਨਜ਼ਰ ਆਈ 19 ਸਾਲਾ ਮੁਟਿਆਰ ਨੇ ਦੱਸਿਆ ਕਿ ਉਹ ਮੰਗਲਵਾਰ ਸ਼ਾਮ 7.45 ਵਜੇ ਆਈ ਸੀ ਅਤੇ ਪੂਰੀ ਰਾਤ ਕਲੀਨਿਕ ਦੇ ਬਾਹਰ ਕੱਟੀ। ਉਹ ਪਿਛਲੇ ਇਕ ਸਾਲ ਤੋਂ ਫੈਮਿਲੀ ਡਾਕਟਰ ਦੀ ਭਾਲ ਕਰ ਰਹੀ ਹੈ ਪਰ ਸਿਹਤ ਮਾਹਰਾਂ ਦੀ ਕਮੀ ਕਾਰਨ ਪ੍ਰੇਸ਼ਾਨੀਆਂ ਤੋਂ ਸਿਵਾਏ ਕੁਝ ਨਾ ਮਿਲ ਸਕਿਆ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਮਈ ਵਿਚ ਹਾਲਾਤ ਗੁੰਝਲਦਾਰ ਬਣ ਗਏ ਜਦੋਂ ਕਿੰਗਸਟਨ ਸ਼ਹਿਰ ਵਿਚ ਪ੍ਰੈਕਟਿਸ ਕਰ ਰਹੇ 6 ਡਾਕਟਰ ਸੇਵਾ ਮੁਕਤ ਹੋਏ। ਸੀ.ਡੀ.ਕੇ. ਦੀ ਵੈਬਸਾਈਟ ਮੁਤਾਬਕ ਕਲੀਨਿਕ ਵਿਚ ਚਾਰ ਡਾਕਟਰ ਉਪਲਬਧ ਹਨ ਅਤੇ ਮਾਰਚ ਵਿਚ ਨਵੀਂ ਮਰੀਜ਼ਾਂ ਦਾ ਇਲਾਜ ਆਰੰਭਿਆ ਜਾਵੇਗਾ।
ਸਵੇਰੇ ਕਤਾਰ ਵਿਚ ਲੱਗੇ ਲੋਕਾਂ ਦੀ ਵਾਰੀ ਸ਼ਾਮ ਤੱਕ ਆਈ
ਵੈਬਸਾਈਟ ’ਤੇ ਇਹ ਵੀ ਲਿਖਿਆ ਗਿਆ ਕਿ ਪਹਿਲਾਂ ਆਉ ਪਹਿਲਾਂ ਪਾਉ ਦੇ ਆਧਾਰ ’ਤੇ ਦਰਵਾਜ਼ੇ ਦੇ ਬਾਹਰ ਖੜੇ 100 ਲੋਕਾਂ ਨੂੰ ਹੀ ਕਲੀਨਿਕ ਖੁੱਲ੍ਹਣ ’ਤੇ ਅੰਦਰ ਸੱਦਿਆ ਜਾਵੇਗਾ। ਕਿੰਗਸਟਨ ਦੇ ਹਾਲਾਤ ਬਾਰੇ ਜਦੋਂ ਸੂਬਾ ਸਰਕਾਰ ਤੋਂ ਪੁੱਛਿਆ ਗਿਆ ਤਾਂ ਸਿਹਤ ਮੰਤਰੀ ਸਿਲਵੀਆ ਜੋਨਜ਼ ਦੇ ਇਕ ਬੁਲਾਰੇ ਨੇ ਅਤੀਤ ਵਿਚ ਕੀਤੇ ਐਲਾਨ ਗਿਨਾਉਣੇ ਸ਼ੁਰੂ ਕਰਦਿਤੇ। ਬੁਲਾਰੇ ਨੇ ਕਿਹਾ ਕਿ ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਹੇਠ ਸੂਬਾ ਸਰਕਾਰ 2018 ਤੋਂ ਹੁਣ ਤੱਕ 10,400 ਨਵੇਂ ਡਾਕਟਰਾਂ ਦੀ ਭਰਤੀ ਕਰ ਚੁੱਕੀ ਹੈ।