ਕੈਨੇਡਾ ’ਚ ਪੰਜਾਬੀ ਨੌਜਵਾਨਾਂ ਦੀਆਂ ਨਿੱਤ ਹੋ ਰਹੀਆਂ ਗ੍ਰਿਫ਼ਤਾਰੀਆਂ
ਬਰੈਂਪਟਨ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਦੀਆਂ ਨਿੱਤ ਹੁੰਦੀਆਂ ਗ੍ਰਿਫ਼ਤਾਰੀਆਂ ਭਾਈਚਾਰੇ ਲਈ ਚਿੰਤਾ ਦਾ ਕਾਰਨ ਬਣ ਰਹੀਆਂ ਹਨ। ਕਦੇ ਹਥਿਆਰ ਰੱਖਣ, ਕਦੇ ਕਾਰਾਂ ਖੋਹਣ ਅਤੇ ਕਦੇ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਤੁਰਤ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਵਿਚ 24 ਸਾਲ ਦੇ ਰਾਜਬੀਰ […]
By : Hamdard Tv Admin
ਬਰੈਂਪਟਨ, 12 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪੰਜਾਬੀ ਨੌਜਵਾਨਾਂ ਦੀਆਂ ਨਿੱਤ ਹੁੰਦੀਆਂ ਗ੍ਰਿਫ਼ਤਾਰੀਆਂ ਭਾਈਚਾਰੇ ਲਈ ਚਿੰਤਾ ਦਾ ਕਾਰਨ ਬਣ ਰਹੀਆਂ ਹਨ। ਕਦੇ ਹਥਿਆਰ ਰੱਖਣ, ਕਦੇ ਕਾਰਾਂ ਖੋਹਣ ਅਤੇ ਕਦੇ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਤੁਰਤ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਵਿਚ 24 ਸਾਲ ਦੇ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਵਿਰੁੱਧ ਨਾ ਸਿਰਫ ਕਾਰਜੈਕਿੰਗ ਦੇ ਦੋਸ਼ ਲੱਗੇ ਸਗੋਂ ਪੁਲਿਸ ਅਫਸਰਾਂ ’ਤੇ ਹਮਲਾ ਕਰਨ ਦੇ ਦੋਸ਼ ਵੀ ਆਇਦ ਕੀਤੇ ਗਏ ਹਨ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਮਿਸੀਸਾਗਾ ਵਿਖੇ ਕਈ ਵਾਰਦਾਤਾਂ ਸਾਹਮਣੇ ਆਉਣ ਮਗਰੋਂ ਰਾਜਬੀਰ ਸਿੰਘ ਨੂੰ ਕਾਬੂ ਕੀਤਾ ਗਿਆ। ਪੁਲਿਸ ਮੁਤਾਬਕ 6 ਅਕਤੂਬਰ ਨੂੰ ਸ਼ਾਮ ਪੰਜ ਵਜੇ ਇਕ ਹੋਟਲ ਦੀ ਪਾਰਕਿੰਗ ਵਿਚ ਸ਼ੱਕੀ ਲਾਇਸੰਸ ਪਲੇਟ ਵਾਲੀ ਗੱਡੀ ਨਜ਼ਰ ਆਈ ਅਤੇ ਮੌਕੇ ’ਤੇ ਪੁੱਜੇ ਅਫਸਰਾਂ ਨੇ ਪੜਤਾਲ ਸ਼ੁਰੂ ਕੀਤੀ ਤਾਂ ਡਰਾਈਵਰ ਨੇ ਮੌਕੇ ਤੋਂ ਫਰਾਰ ਹੋਣ ਦਾ ਯਤਨ ਕੀਤਾ ਜਿਸ ਦੇ ਸਿੱਟੇ ਵਜੋਂ ਕਈ ਗੱਡੀਆਂ ਨੁਕਸਾਨੀਆਂ ਗਈਆਂ। ਡਰਾਈਵਰ ਪੈਦਲ ਹੀ ਫਰਾਰ ਹੋ ਗਿਆ ਅਤੇ ਫਿਰ ਇਕ ਗੱਡੀ ਚੋਰੀ ਕਰਨ ਅਤੇ ਕਾਰ ਖੋਹਣ ਦੇ ਅਸਫਲ ਯਤਨ ਵੀ ਕੀਤੇ।
ਪੁਲਿਸ ਅਫਸਰਾਂ ਨੇ ਸ਼ੱਕੀ ਦੀ ਭਾਲ ਜਾਰੀ ਰੱਖੀ ਅਤੇ ਜਲਦ ਹੀ ਉਹ ਮਿਲ ਗਿਆ ਪਰ ਉਸ ਨੇ ਪੁਲਿਸ ਅਫਸਰਾਂ ’ਤੇ ਪੈਪਰ ਸਪ੍ਰੇਅ ਕਰ ਦਿਤਾ। ਪੀਲ ਪੈਰਾਮੈਡਿਕਸ ਵੱਲੋਂ ਪੁਲਿਸ ਅਫਸਰਾਂ ਦਾ ਮੌਕੇ ’ਤੇ ਹੀ ਇਲਾਜ ਕੀਤਾ ਗਿਆ ਅਤੇ ਵਾਧੂ ਪੁਲਿਸ ਅਫਸਰਾਂ ਦੀ ਮਦਦ ਨਾਲ ਬਰੈਂਪਟਨ ਦੇ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ। ਰਾਜਬੀਰ ਸਿੰਘ ਵਿਰੁੱਧ ਪੁਲਿਸ ਅਫਸਰਾਂ ’ਤੇ ਹਮਲਾ ਕਰਨ, ਗ੍ਰਿਫ਼ਤਾਰੀ ਤੋਂ ਬਚਣ ਦੇ ਮਕਸਦ ਨਾਲ ਹਮਲਾ ਕਰਨ, ਰਿਹਾਈ ਹੁਕਮਾਂ ਦੀ ਉਲੰਘਣਾ ਕਰਨ, ਪਾਬੰਦੀਸ਼ੁਦਾ ਪਦਾਰਥ ਆਪਣੇ ਕੋਲ ਰੱਖਣ ਅਤੇ ਗੱਡੀ ਚੋਰੀ ਕਰਨ ਵਰਗੇ 16 ਦੋਸ਼ ਆਇਦ ਕੀਤੇ ਗਏ ਹਨ।