ਕੈਨੇਡਾ ’ਚ ਪੰਜਾਬੀ ਖਿਡਾਰੀ ’ਤੇ ਲੱਗੇ ਲੱਖਾਂ ਡਾਲਰ ਦੀ ਠੱਗੀ ਦੇ ਦੋਸ਼
ਵੈਨਕੂਵਰ, 23 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਕ ਪੰਜਾਬੀ ਖਿਡਾਰੀ ਨੂੰ ਲੱਖਾਂ ਡਾਲਰ ਦੀ ਠੱਗੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਵੈਨਕੂਵਰ ਕੈਨਕਸ ਦੇ ਸਾਬਕਾ ਖਿਡਾਰੀ ਪ੍ਰਭਰਾਜ ਰਾਏ ਵਿਰੁੱਧ ਦੋਸ਼ ਹੈ ਕਿ ਉਸ ਨੇ ਰੀਅਲ ਅਸਟੇਟ ਖੇਤਰ ਵਿਚ ਨਿਵੇਸ਼ ਦੇ ਨਾਂ ’ਤੇ ਅਕਤੂਬਰ 2015 ਤੋਂ ਜੁਲਾਈ 2018 ਦਰਮਿਆਨ […]
By : Editor Editor
ਵੈਨਕੂਵਰ, 23 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਇਕ ਪੰਜਾਬੀ ਖਿਡਾਰੀ ਨੂੰ ਲੱਖਾਂ ਡਾਲਰ ਦੀ ਠੱਗੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਵੈਨਕੂਵਰ ਕੈਨਕਸ ਦੇ ਸਾਬਕਾ ਖਿਡਾਰੀ ਪ੍ਰਭਰਾਜ ਰਾਏ ਵਿਰੁੱਧ ਦੋਸ਼ ਹੈ ਕਿ ਉਸ ਨੇ ਰੀਅਲ ਅਸਟੇਟ ਖੇਤਰ ਵਿਚ ਨਿਵੇਸ਼ ਦੇ ਨਾਂ ’ਤੇ ਅਕਤੂਬਰ 2015 ਤੋਂ ਜੁਲਾਈ 2018 ਦਰਮਿਆਨ ਲੱਖਾਂ ਡਾਲਰ ਦੀ ਧੋਖਾਧੜੀ ਕੀਤੀ। ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ 34 ਸਾਲ ਦੇ ਪ੍ਰਭਰਾਜ ਰਾਏ ਨੂੰ ਗ੍ਰਿਫ਼ਤਾਰ ਕਰਦਿਆਂ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ ਦਾ ਦੋਸ਼ ਆਇਦ ਕੀਤਾ ਗਿਆ ਹੈ।
ਪ੍ਰਭਰਾਜ ਰਾਏ ਨੂੰ ਗ੍ਰਿਫ਼ਤਾਰੀ ਮਗਰੋਂ ਅਦਾਲਤ ਤੋਂ ਮਿਲੀ ਜ਼ਮਾਨਤ
ਆਰ.ਸੀ.ਐਮ.ਪੀ. ਮੁਤਾਬਕ ਇਕ ਪੀੜਤ ਦੀ ਸ਼ਿਕਾਇਤ ’ਤੇ ਜਨਵਰੀ 2021 ਵਿਚ ਪੜਤਾਲ ਆਰੰਭੀ ਗਈ ਜਦਕਿ ਇਸ ਤੋਂ ਪਹਿਲਾਂ 2020 ਵਿਚ ਇਕ ਸਿਵਲ ਮੁਕੱਦਮਾ ਦਾਇਰ ਕਰਦਿਆਂ ਫਰਜ਼ੀ ਨਿਵੇਸ਼ ਉਦਮਾਂ ਦੇ ਆਧਾਰ ’ਤੇ 29 ਲੱਖ ਡਾਲਰ ਦੀ ਠੱਗੀ ਦੇ ਦੋਸ਼ ਲਾਏ ਗਏ ਸਨ। ਮੁਕੱਦਮੇ ਦੌਰਾਨ ਲਾਏ ਦੋਸ਼ਾਂ ਮੁਤਾਬਕ ਪ੍ਰਭਰਾਜ ਰਾਏ ਨੇ ਕਥਿਤ ਤੌਰ ’ਤੇ ਆਪਣੇ ਆਪ ਨੂੰ ਸਫਲ ਅਤੇ ਅਮੀਰ ਕਾਰੋਬਾਰੀ ਵਜੋਂ ਪੇਸ਼ ਕੀਤਾ ਅਤੇ ਕੌਮਾਂਤਰੀ ਪੱਧਰ ਦੇ ਕਾਰੋਬਾਰੀਆਂ ਨਾਲ ਸਬੰਧ ਹੋਣ ਦਾ ਦਾਅਵਾ ਵੀ ਕੀਤਾ ਗਿਆ। ਇਹ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ ਅਤੇ ਆਰ.ਸੀ.ਐਮ.ਪੀ. ਦੀ ਵਿੱਤੀ ਅਪਰਾਧ ਇਕਾਈ ਵੱਲੋਂ ਦੋਹਾਂ ਮਾਮਲਿਆਂ ਨੂੰ ਆਪਸ ਵਿਚ ਜੋੜਿਆ ਨਹੀਂ ਗਿਆ।