ਕੈਨੇਡਾ ’ਚ ਪਨਾਹ ਮੰਗਣ ਵਾਲਿਆਂ ਦੀ ਰਿਹਾਇਸ਼ ਲਈ 70 ਲੱਖ ਡਾਲਰ ਦੀ ਸਹਾਇਤਾ
ਬਰੈਂਪਟਨ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੇ ਦਾਅਵਿਆਂ ਦਾ ਨਿਪਟਾਰਾ ਹੋਣ ਤੱਕ ਪੀਲ ਰੀਜਨ ਵਿਚ ਇਨ੍ਹਾਂ ਦੇ ਠਹਿਰਾਅ ਵਾਸਤੇ ਫੈਡਰਲ ਸਰਕਾਰ ਵੱਲੋਂ 70 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ। ਵੰਨ ਸੁਵੰਨਤਾ ਮਾਮਲਿਆਂ ਬਾਰੇ ਫੈਡਰਲ ਮੰਤਰੀ ਕਮਲ ਖਹਿਰਾ ਨੇ ਕਿਹਾ ਕਿ ਇਸ ਆਰਥਿਕ ਸਹਾਇਤਾ ਨਾਲ ਕੀਮਤੀ ਜਾਨਾਂ ਬਚਾਈਆਂ ਜਾ […]
By : Editor Editor
ਬਰੈਂਪਟਨ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪਨਾਹ ਮੰਗਣ ਵਾਲਿਆਂ ਦੇ ਦਾਅਵਿਆਂ ਦਾ ਨਿਪਟਾਰਾ ਹੋਣ ਤੱਕ ਪੀਲ ਰੀਜਨ ਵਿਚ ਇਨ੍ਹਾਂ ਦੇ ਠਹਿਰਾਅ ਵਾਸਤੇ ਫੈਡਰਲ ਸਰਕਾਰ ਵੱਲੋਂ 70 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ। ਵੰਨ ਸੁਵੰਨਤਾ ਮਾਮਲਿਆਂ ਬਾਰੇ ਫੈਡਰਲ ਮੰਤਰੀ ਕਮਲ ਖਹਿਰਾ ਨੇ ਕਿਹਾ ਕਿ ਇਸ ਆਰਥਿਕ ਸਹਾਇਤਾ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਨੁਮਾਇੰਦੇ ਵਜੋਂ ਸਮਾਗਮ ਵਿਚ ਸ਼ਾਮਲ ਬਰੈਂਪਟਨ ਤੋਂ ਐਮ.ਪੀ. ਨੇ ਕਿਹਾ ਕਿ ਕੈਨੇਡਾ ਵਿਚ ਮੌਜੂਦ ਕਿਸੇ ਸ਼ਖਸ ਨਾਲ ਮਾੜਾ ਨਹੀਂ ਹੋਣਾ ਚਾਹੀਦਾ, ਚਾਹੇ ਉਹ ਮੁਲਕ ਦਾ ਸਿਟੀਜ਼ਨ ਹੈ ਜਾਂ ਵਿਜ਼ਟਰ।
ਪੀਲ ਰੀਜਨ ਵਿਚ ਵਰਤੀ ਜਾਵੇਗੀ ਰਕਮ
ਕਮਲ ਖਹਿਰਾ ਦਾ ਇਸ਼ਾਰਾ ਪਿਛਲੇ ਦਿਨੀ ਇਕ ਪੁਰਾਣੇ ਸ਼ੈਲਟਰ ਦੇ ਬਾਹਰ ਭੇਤਭਰੇ ਹਾਲਾਤ ਵਿਚ ਮਾਰੇ ਗਏ ਸ਼ਰਨਾਰਥੀ ਨਾਲ ਸਬੰਧਤ ਘਟਨਾ ਵੱਲ ਸੀ। ਉਨ੍ਹਾਂ ਅੱਗੇ ਕਿਹਾ ਕਿ ਹਾਲੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਅਤੇ ਫੈਡਰਲ ਸਰਕਾਰ ਹੋਰ ਫੰਡ ਮੁਹੱਈਆ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਪੀਲ ਰੀਜਨ ਦੇ ਸ਼ੈਲਟਰ ਸਿਸਟਮ ਵਿਚ ਤਕਰੀਬਨ 1200 ਸ਼ਰਨਾਰਥੀ ਰਹਿ ਰਹੇ ਹਨ ਜਦਕਿ 150 ਹੋਰਨਾਂ ਵੱਲੋਂ ਇਧਰ ਉਧਰ ਤੰਬੂ ਗੱਡ ਕੇ ਗੁਜ਼ਾਰਾ ਚਲਾਇਆ ਜਾ ਰਿਹਾ ਹੈ।