ਕੈਨੇਡਾ ‘ਚ ਦੋ ਮਹੀਨੇ ਬਾਅਦ ਹੁਣ ਫਿਰ ਬੇਰੁਜ਼ਗਾਰੀ ਵਧੀ
ਔਟਵਾ 6 ਨਵੰਬਰ (ਹਮਦਰਦ ਬਿਊਰੋ):-ਕੈਨੇਡਾ ‘ਚ ਸਤੰਬਰ ਅਤੇ ਅਗਸਤ ‘ਚ ਚੰਗੀਆਂ ਨੌਕਰੀਆਂ ਮਿਲਣ ਦੇ ਬਾਅਦ ਬੇਰੁਜ਼ਗਾਰੀ ਦਰ ਘਟਣ ਮਗਰੋਂ ਅਕਤੂਬਰ ਦੇ ਮਹੀਨੇ ਵਿਚ ਬੇਰੁਜ਼ਗਾਰੀ ਵਧਣ ਕਰਕੇ ਬੇਰੁਜ਼ਗਾਰੀ ਦਰ 5.7 ਦਰਜ ਕੀਤੀ ਗਈ। ਕੈਨੇਡਾ ਦੇ ਅੰਕੜਾਂ ਵਿਭਾਗ ਅਨੁਸਾਰ ਅਕਤੂਬਰ ‘ਚ 17500 ਰੁਜ਼ਗਾਰ ਦੇ ਨਵੇਂ ਮੌਕੇ ਮਿਲਣ ਦੇ ਬਾਵਜੂਦ ਵੀ ਰੀਟੇਲ ਸੈਕਟਰ ਵਿਚ 22000 ਨੌਕਰੀਆਂ ਖੁਸੀਆਂ ਅਤੇ […]
By : Hamdard Tv Admin
ਔਟਵਾ 6 ਨਵੰਬਰ (ਹਮਦਰਦ ਬਿਊਰੋ):-ਕੈਨੇਡਾ ‘ਚ ਸਤੰਬਰ ਅਤੇ ਅਗਸਤ ‘ਚ ਚੰਗੀਆਂ ਨੌਕਰੀਆਂ ਮਿਲਣ ਦੇ ਬਾਅਦ ਬੇਰੁਜ਼ਗਾਰੀ ਦਰ ਘਟਣ ਮਗਰੋਂ ਅਕਤੂਬਰ ਦੇ ਮਹੀਨੇ ਵਿਚ ਬੇਰੁਜ਼ਗਾਰੀ ਵਧਣ ਕਰਕੇ ਬੇਰੁਜ਼ਗਾਰੀ ਦਰ 5.7 ਦਰਜ ਕੀਤੀ ਗਈ। ਕੈਨੇਡਾ ਦੇ ਅੰਕੜਾਂ ਵਿਭਾਗ ਅਨੁਸਾਰ ਅਕਤੂਬਰ ‘ਚ 17500 ਰੁਜ਼ਗਾਰ ਦੇ ਨਵੇਂ ਮੌਕੇ ਮਿਲਣ ਦੇ ਬਾਵਜੂਦ ਵੀ ਰੀਟੇਲ ਸੈਕਟਰ ਵਿਚ 22000 ਨੌਕਰੀਆਂ ਖੁਸੀਆਂ ਅਤੇ ਮੈਨੂੰਫੈਕਚਰ ਸੈਕਟਰ ਵਿਚ 19000 ਲੌਕਾਂ ਦੀ ਨੌਕਰੀ ਚਲੀ ਗਈ। ਅੰਕੜਿਆਂ ਅਨੁਸਾਰ ਬੀਤੇ ਛੇ ਮਹੀਨੇ ਦੌਰਾਨ ਚਾਰ ਮਹੀਨੇ ਨੌਕਰੀਆਂ ਖੁਸੀਆਂ ਅਤੇ ਸਿਰਫ ਸਤੰਬਰ ‘ਚ 64000 ਤੇ ਅਗਸਤ ‘ਚ 40000 ਨੌਕਰੀਆਂ ਮਿਲੀਆਂ ਪਰ ਅਕਤੂਬਰ ਵਿਚ ਭਾਵੇਂ 23000 ਨਵੀਆਂ ਨੌਕਰੀਆਂ ਮਿਲੀਆਂ, ਸੂਚਨਾ, ਸੱਭਿਆਚਾਰ ਖੇਤਰ ਵਿਚ 21000 ਨੌਕਰੀਆਂ ਮਿਲਣ ਦੇ ਬਾਵਜੂਦ ਬੇਰੁਜ਼ਗਾਰੀ ਦਰ ਘਟੀ।