ਕੈਨੇਡਾ ’ਚ ਦਵਾਈਆਂ ਦੀ ਕਿੱਲਤ ਨਾਲ ਜੂਝ ਰਹੇ ਮਰੀਜ਼
ਟੋਰਾਂਟੋ, 18 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਆਮ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਦੀ ਕਿੱਲਤ ਪੂਰੇ ਕੈਨੇਡਾ ’ਚ ਦੇਖਣ ਨੂੰ ਮਿਲ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਜਲਦ ਖਤਮ ਹੋਣ ਵਾਲੀ ਨਹੀਂ। ਮਰੀਜ਼ ਸਭ ਤੋਂ ਵੱਧ ਪ੍ਰਭਾਵਤ ਹੋ ਰਹੇ ਹਨ ਜਦਕਿ ਫਾਰਮੇਸੀਆਂ ਵਾਲੇ ਬਦਲਵੀਆਂ ਦਵਾਈਆਂ ਦੇ ਸੁਝਾਅ ਰਹੇ ਹਨ। ਮਿਸਾਲ ਵਜੋਂ ਟਾਇਲੇਨੌਲ 4 […]
By : Editor Editor
ਟੋਰਾਂਟੋ, 18 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਆਮ ਵਰਤੀਆਂ ਜਾਣ ਵਾਲੀਆਂ ਕੁਝ ਦਵਾਈਆਂ ਦੀ ਕਿੱਲਤ ਪੂਰੇ ਕੈਨੇਡਾ ’ਚ ਦੇਖਣ ਨੂੰ ਮਿਲ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਜਲਦ ਖਤਮ ਹੋਣ ਵਾਲੀ ਨਹੀਂ। ਮਰੀਜ਼ ਸਭ ਤੋਂ ਵੱਧ ਪ੍ਰਭਾਵਤ ਹੋ ਰਹੇ ਹਨ ਜਦਕਿ ਫਾਰਮੇਸੀਆਂ ਵਾਲੇ ਬਦਲਵੀਆਂ ਦਵਾਈਆਂ ਦੇ ਸੁਝਾਅ ਰਹੇ ਹਨ। ਮਿਸਾਲ ਵਜੋਂ ਟਾਇਲੇਨੌਲ 4 ਦਾ ਜੈਨਰਿਕ ਰੂਪ ਮੰਨੀ ਜਾਂਦੀ ਲਿਨੌਲਟੈਕ 4 ਦੀ ਕਿੱਲਤ ਕਈ ਮਹੀਨੇ ਤੋਂ ਚੱਲ ਰਹੀ ਹੈ ਜਿਸ ਦੀ ਵਰਤੋਂ ਦਰਦ ਤੋਂ ਰਾਹਤ ਵਾਸਤੇ ਕੀਤੀ ਜਾਂਦੀ ਹੈ। ਦੂਜੇ ਪਾਸੇ ਟਾਈਪ 2 ਡਾਇਬਟੀਜ਼ ਦੀ ਦਵਾਈ ਔਜ਼ੈਂਪਿਕ ਦੀ ਕਿੱਲਤ ਤਾਂ ਲੰਮੇ ਸਮੇਂ ਤੋਂ ਜਾਰੀ ਹੈ।
ਮਰੀਜ਼ਾਂ ਦੇ ਨਾਲ-ਨਾਲ ਫਾਰਮਾਸਿਸਟ ਵੀ ਹੋ ਰਹੇ ਪ੍ਰੇਸ਼ਾਨ
‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ ਫਾਰਮਾਸਿਸਟਾਂ ਦਾ ਕਹਿਣਾ ਹੈ ਕਿ ਜ਼ਰੂਰੀ ਦਵਾਈਆਂ ਦੀ ਕਿੱਲਤ ਵੱਡੀਆਂ ਚੁਣੌਤੀਆਂ ਪੈਦਾ ਰਹੀ ਹੈ ਅਤੇ ਇਸ ਪਾਸੇ ਧਿਆਨ ਦਿਤਾ ਜਾਣਾ ਚਾਹੀਦਾ ਹੈ। ਯੂਨੀਵਰਸਿਟੀ ਆਫ਼ ਐਲਬਰਟਾ ਨਾਲ ਸਬੰਧਤ ਫੈਕਲਟੀ ਆਫ਼ ਫਾਰਮੇਸੀ ਐਂਡ ਫਾਰਮਾਸੂਟੀਕਲ ਸਾਇੰਸਿਜ਼ ਵਿਚ ਸਹਾਇਕ ਕਲੀਨਿਕਲ ਪ੍ਰੋਫੈਸਰ ਜੌਡੀ ਸ਼ਕਰੋਬੌਟ ਨੇ ਕਿਹਾ ਕਿ ਬਿਨਾਂ ਸ਼ੱਕ ਦਵਾਈ ਕੰਪਨੀਆਂ ਦੀ ਸਮਰੱਥਾ ਕਾਰਨ ਪੈਦਾ ਹੋਈ ਕਿੱਲਤ ਪੂਰੇ ਕੈਨੇਡਾ ਨੂੰ ਪ੍ਰਭਾਵਤ ਕਰ ਰਹੀ ਹੈ। ਪਰ ਫਿਰ ਵੀ ਮੁਲਕ ਦੇ ਕੁਝ ਇਲਾਕੇ ਜ਼ਿਆਦਾ ਕਮੀ ਦਾ ਸਾਹਮਣਾ ਕਰ ਰਹੇ ਹਨ। ਲਿਨੌਲਟੈਕ 4 ਬਣਾਉਣ ਵਾਲੀ ਫਾਰਮਾਸੂਟੀਕਲ ਕੰਪਨੀ ਨਾਲ ਜਦੋਂ ਇਸ ਬਾਰੇ ਸੰਪਰਕ ਕੀਤਾ ਗਿਆ ਤਾਂ ਕੋਈ ਹੁੰਗਾਰਾ ਨਾ ਮਿਲ ਸਕਿਆ। ਇਥੇ ਦਸਣਾ ਬਣਦਾ ਹੈ ਕਿ ਔਜ਼ੈਂਪਿਕ ਦੀ ਕਿੱਲਤ ਅਗਸਤ ਵਿਚ ਹੀ ਸ਼ੁਰੂ ਹੋ ਗਈ ਸੀ ਅਤੇ ਕੰਪਨੀ ਵੱਲੋਂ ਆਪਣੀ ਸਮਰੱਥਾ ਵਧਾਏ ਜਾਣ ਤੱਕ ਇਸ ਨੂੰ ਠੀਕ ਕਰਨਾ ਸੰਭਵ ਨਹੀਂ।