ਕੈਨੇਡਾ ’ਚ ਜੰਗਲਾਂ ਦੀ ਅੱਗ ਨੇ ਮੁੜ ਖ਼ਤਰਨਾਕ ਰੂਪ ਅਖਤਿਆਰ ਕੀਤਾ
ਵੈਨਕੂਵਰ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਜੰਗਲਾਂ ਦੀ ਅੱਗ ਮੁੜ ਖਤਰਨਾਕ ਰੂਖ ਅਖਤਿਆਰ ਕਰਦੀ ਜਾ ਰਹੀ ਹੈ ਅਤੇ ਬੀ.ਸੀ. ਦਾ ਫੋਰਟ ਨੈਲਸਨ ਕਸਬਾ ਖਾਲੀ ਕਰਵਾ ਲਿਆ ਗਿਆ ਹੈ ਜਿਥੇ ਐਤਵਾਰ ਸ਼ਾਮ ਤੱਕ 41 ਵਰਗ ਕਿਲੋਮੀਟਰ ਇਲਾਕਾ ਬਲ ਰਿਹਾ ਸੀ। ਦੂਜੇ ਪਾਸੇ ਐਲਬਰਟਾ ਵਿਚ 11 ਥਾਵਾਂ ’ਤੇ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ […]
By : Editor Editor
ਵੈਨਕੂਵਰ, 13 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਜੰਗਲਾਂ ਦੀ ਅੱਗ ਮੁੜ ਖਤਰਨਾਕ ਰੂਖ ਅਖਤਿਆਰ ਕਰਦੀ ਜਾ ਰਹੀ ਹੈ ਅਤੇ ਬੀ.ਸੀ. ਦਾ ਫੋਰਟ ਨੈਲਸਨ ਕਸਬਾ ਖਾਲੀ ਕਰਵਾ ਲਿਆ ਗਿਆ ਹੈ ਜਿਥੇ ਐਤਵਾਰ ਸ਼ਾਮ ਤੱਕ 41 ਵਰਗ ਕਿਲੋਮੀਟਰ ਇਲਾਕਾ ਬਲ ਰਿਹਾ ਸੀ। ਦੂਜੇ ਪਾਸੇ ਐਲਬਰਟਾ ਵਿਚ 11 ਥਾਵਾਂ ’ਤੇ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਅਮਰੀਕਾ ਦੇ ਕਈ ਸਰਹੱਦੀ ਸ਼ਹਿਰਾਂ ਵਿਚ ਹਵਾ ਪ੍ਰਦੂਸ਼ਣ ਵਧਣ ਦੀ ਚਿਤਾਵਨੀ ਦਿਤੀ ਗਈ ਹੈ। ਕੈਨੇਡਾ ਵਿਚ ਕੁਲ 100 ਥਾਵਾਂ ’ਤੇ ਅੱਗ ਲੱਗੀ ਹੋਈ ਹੈ ਅਤੇ ਕਈ ਥਾਵਾਂ ’ਤੇ ਹਾਲਾਤ ਬੇਕਾਬੂ ਮਹਿਸੂਸ ਹੋ ਰਹੇ ਹਨ।
ਬੀ.ਸੀ. ਦਾ ਫੋਰਟ ਨੈਲਸਨ ਕਸਬਾ ਖਾਲੀ ਕਰਵਾਇਆ
ਬੀ.ਸੀ. ਵਾਈਲਡ ਫਾਇਰ ਸਰਵਿਸ ਦੇ ਬੈਨ ਬੋਇਨ ਨੇ ਦੱਸਿਆ ਕਿ ਜੰਗਲਾਂ ਦੀ ਅੱਗ ਅਲਾਸਕਾ ਹਾਈਵੇਅ ਨੇੜਲੀਆਂ ਇਮਾਰਤਾਂ ਨੂੰ ਸਾੜ ਕੇ ਸੁਆਹ ਕਰ ਸਕਦੀ ਹੈ। ਸੋਮਵਾਰ ਨੂੰ 20 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲਣ ਦੇ ਆਸਾਰ ਹਨ ਜਿਨ੍ਹਾਂ ਕਾਰਨ ਅੱਗ ਹੋਰ ਤੇਜ਼ੀ ਨਾਲ ਫੈਲ ਸਕਦੀ ਹੈ। ਦੂਜੇ ਪਾਸੇ ਫੋਰਟ ਨੈਲਸਨ ਵਿਚ ਐਲਾਨ ਕਰਵਾਇਆ ਜਾ ਚੁੱਕਾ ਹੈ ਅਤੇ ਐਤਵਾਰ ਦੁਪਹਿਰ ਤੋਂ ਬਾਅਦ ਕੋਈ ਮਦਦ ਨਹੀਂ ਮਿਲ ਸਕੇਗੀ। ਚਿਤਾਵਨੀ ਦਿਤੇ ਜਾਣ ਮੌਕੇ ਜੰਗਲਾਂ ਦੀ ਅੱਗ ਫੋਰਟ ਨੈਲਸਨ ਤੋਂ ਸਿਰਫ ਢਾਈ ਕਿਲੋਮੀਟਰ ਦੂਰ ਸੀ। ਦੱਸਿਆ ਜਾ ਰਿਹਾ ਹੈ ਕਿ ਮੂਲ ਬਾਸ਼ਿੰਦਿਆਂ ਨਾਲ ਸਬੰਧਤ ਕੁਝ ਲੋਕ ਇਲਾਕਾ ਖਾਲੀ ਕਰਨ ਨੂੰ ਤਿਆਰ ਨਹੀਂ ਜਿਨ੍ਹਾਂ ਨੂੰ ਬਚਾਉਣਾ ਨਾਮੁਮਕਿਨ ਹੋ ਜਾਵੇਗਾ। ਇਸੇ ਦੌਰਾਨ ਬੀ.ਸੀ. ਵਾਇਲਡ ਫਾਇਰ ਸਰਵਿਸ ਦੇ ਡਾਇਰੈਕਟਰ ਕਲਿਫ ਚੈਪਮੈਨ ਨੇ ਕਿਹਾ ਕਿ ਹੋਰਨਾਂ ਸ਼ਹਿਰਾਂ ਦੇ ਲੋਕ ਫੋਰਟ ਨੈਲਸਨ ਦੇ ਨਾਲ ਲਗਦੇ ਇਲਾਕਿਆਂ ਵੱਲ ਜਾਣ ਤੋਂ ਗੁਰੇਜ਼ ਕਰਨ।
ਐਲਬਰਟਾ ਸਣੇ ਕੁਲ 100 ਥਾਵਾਂ ’ਤੇ ਲੱਗੀ ਹੋਈ ਹੈ ਅੱਗ
ਪਾਰਕਰ ਲੇਕ ਵਾਇਲਡ ਫਾਇਰ ਤੇਜ਼ੀ ਨਾਲ ਵਧ ਰਹੀ ਹੈ ਅਤੇ ਕਸਬੇ ਉਤੇ ਵੱਡਾ ਖਤਰਾ ਮੰਡਰਾਅ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਫੋਰਨ ਨੈਲਸਨ ਕਸਬਾ ਵੈਨਕੂਵਰ ਤੋਂ 995 ਮੀਲ ਦੂਰ ਹੈ ਅਤੇ ਬੀ.ਸੀ. ਦੇ ਉਤਰ-ਪੂਰਬੀ ਇਲਾਕੇ ਵਿਚ ਸਥਿਤ ਹੈ। ਕਸਬੇ ਦੇ ਲੋਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀਆਂ ਕੀਤੀਆਂ ਤਸਵੀਰਾਂ ਵਿਚ ਅੱਗ ਦੀ ਤੀਬਰਤਾ ਦੇਖੀ ਜਾ ਸਕਦੀ ਹੈ। ਇਸੇ ਦੌਰਾਨ ਐਲਬਰਟਾ ਦੇ ਫੋਰਟ ਮੈਕਮਰੀ ਇਲਾਕੇ ਤੋਂ 15.5 ਮੀਲ ਦੂਰ ਜੰਗਲਾਂ ਦੀ ਅੱਗ ਬਾਰੇ ਚਿਤਾਵਨੀ ਜਾਰੀ ਕੀਤੀ ਗਈ ਹੈ। ਕੱਚੇ ਤੇਲ ਦੇ ਗੜ੍ਹ ਵਜੋਂ ਜਾਣੇ ਜਾਂਦੇ ਇਲਾਕੇ ਵਿਚ ਵਸਦੇ ਲੋਕਾਂ ਨੂੰ ਫਿਲਹਾਲ ਘਰ-ਬਾਰ ਛੱਡਣ ਦੀ ਚਿਤਾਵਨੀ ਨਹੀਂ ਦਿਤੀ ਗਈ। ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਨੇੜ ਭਵਿੱਖ ਵਿਚ ਬਾਰਸ਼ ਹੋਣ ਦੇ ਆਸਾਰ ਨਹੀਂ ਅਤੇ ਪ੍ਰਦੂਸ਼ਣ ਦੇ ਮੱਦੇਨਜ਼ਰ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ। ਦੱਸ ਦੇਈਏ ਕਿ ਸ਼ਨਿੱਚਰਵਾਰ ਨੂੰ ਐਡਮਿੰਟਨ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਦਾ ਐਲਰਟ ਜਾਰੀ ਕੀਤਾ ਗਿਆ ਅਤੇ ਸੋਮਵਾਰ ਤੱਕ ਹਾਲਾਤ ਵਿਚ ਸੁਧਾਰ ਹੋਣ ਦੇ ਆਸਾਰ ਹਨ।