ਕੈਨੇਡਾ 'ਚ ਗ੍ਰੋਸਰੀ ਦੀਆਂ ਕੀਮਤਾਂ ਘਟਾਉਣ ਲਈ ਟਰੂਡੋ ਦੇ ਉਪਰਾਲੇ
ਕੈਨੇਡਾ ਵਿੱਚ ਇਸ ਵੇਲੇ ਗ੍ਰੋਸਰੀ, ਘਰਾਂ ਦੀਆਂ ਕੀਮਤਾਂ, ਰੈਂਟ ਮਾਰਕਿਟ ਤੋਂ ਲੈ ਕੇ ਵਿਆਜ ਦਰਾਂ ਤੱਕ ਅਸਮਾਨ ਨੂੰ ਛੂਹ ਰਹੀਆਂ ਹਨ ਜਿਸਦੇ ਚਲਦਿਆਂ ਲਿਬਰਲ ਸਰਕਾਰ ਕੈਨੇਡੀਅਨਸ ਨੂੰ ਰਾਹਤ ਦੇਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਬੀਤੇ ਹਫਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੇ ਵੱਡੇ ਗ੍ਰੋਸਰੀ ਸਟੋਰਾਂ ਦੇ ਨਾਲ ਗੱਲਬਾਤ ਕਰ ਉਹਨਾਂ ਨੂੰ ਕੀਮਤਾਂ […]
By : Hamdard Tv Admin
ਕੈਨੇਡਾ ਵਿੱਚ ਇਸ ਵੇਲੇ ਗ੍ਰੋਸਰੀ, ਘਰਾਂ ਦੀਆਂ ਕੀਮਤਾਂ, ਰੈਂਟ ਮਾਰਕਿਟ ਤੋਂ ਲੈ ਕੇ ਵਿਆਜ ਦਰਾਂ ਤੱਕ ਅਸਮਾਨ ਨੂੰ ਛੂਹ ਰਹੀਆਂ ਹਨ ਜਿਸਦੇ ਚਲਦਿਆਂ ਲਿਬਰਲ ਸਰਕਾਰ ਕੈਨੇਡੀਅਨਸ ਨੂੰ ਰਾਹਤ ਦੇਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਬੀਤੇ ਹਫਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡਾ ਦੇ ਵੱਡੇ ਗ੍ਰੋਸਰੀ ਸਟੋਰਾਂ ਦੇ ਨਾਲ ਗੱਲਬਾਤ ਕਰ ਉਹਨਾਂ ਨੂੰ ਕੀਮਤਾਂ ਘਟਾਉਣ ਲਈ ਜਿੱਥੇ ਮਨਾਇਆ ਗਿਆ, ਉੱਥੇੇ ਹੀ ਹੁਣ ਦੂਜੇ ਪਾਸੇ ਉਹ ਛੋਟੇ ਗ੍ਰੋਸਰੀ ਸਟੋਰਸ ਵਿੱਚ ਜਾ ਕੇ ਗ੍ਰੋਸਰੀ ਮਾਲਕਾਂ ਨਾਲ ਮੁਲਾਕਾਤ ਕਰ ਕੀਮਤਾਂ ਕੰਟਰੋਲ ਕਰਨ ਲਈ ਗੱਲਬਾਤ ਕਰ ਰਹੇ ਹਨ। ਇਸੇ ਦੇ ਚਲਦਿਆਂ ਉਹਨਾਂ ਵੱਲੋਂ ਸ਼ੁਕਰਵਾਰ ਨੂੰ ਬਰੈਂਪਟਨ ਦੇ ਏਸ਼ੀਅਨ ਫੂਡ ਸੇਂਟਰ ਵਿਖੇ ਵਿਜ਼ਟ ਕਰ ਏਸ਼ੀਅਨ ਫੂਡ ਸੈਂਟਰ ਦੇ ਮਾਲਕ ਮੇਜਰ ਨੱਤ ਨਾਲ ਗੱਲਬਾਤ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਦੱਸ ਦਈਏ ਕਿ ਏਸ਼ੀਅਨ ਫੂਡ ਸੈਂਟਰ ਇੱਕ ਵੱਡਾ ਏਸ਼ੀਅਨ ਗ੍ਰੋਸਰੀ ਸਟੋਰ ਹੈ ਜਿਸਦੀਆਂ ਕਰੀਬ 10 ਬ੍ਰਾਂਚਾਂ ਹਨ। ਇੱਥੇ ਗ੍ਰੇਸਰੀ ਦੇ ਨਾਲ ਨਾਲ ਘਰ ਅਤੇ ਜ਼ਰੂਰਤ ਦਾ ਹੋਰ ਸਮਾਨ ਜਿਵੇਂ ਭਾਂਡੇ, ਮਠਿਆਈ ਅਤੇ ਹੋਰ ਸਮਾਨ ਵੀ ਮਿਲਦਾ ਹੈ। ਗ੍ਰੋਸਰੀ ਰੇਟ ਘਟਾਉਣ ਦੀ ਕਵਾਇਦ ਸ਼ੁਰੂ ਕਰਨ ਦੇ ਤਹਿਤ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਵੀ ਇੱਥੇ ਦੌਰਾ ਕੀਤਾ ਜਾਣਾ ਸੀ ਪਰ ਸਮੇਂ ਦੀ ਘਾਟ ਦੇ ਚਲਦਿਆਂ ਉਹਨਾਂ ਦੇ ਪ੍ਰੋਗਰਾਮ ਵਿੱਚ ਕੁਝ ਤਬਦੀਲੀ ਦੇਖਣ ਨੂੰ ਮਿਲੀ ਅਤੇ ਉਹ ਏਸ਼ੀਅਨ ਫੂਡ ਸੈਂਟਰ ਦਾ ਦੌਰਾ ਨਹੀਂ ਕਰ ਪਾਏ। ਪਰ ਉੱਥੇ ਹੀ ਉਹ ਧਰਾਤਲ ਪੱਧਰ ਤੇ ਕੈਨੇਡੀਅਨਸ ਵਿੱਚ ਵਿਚਰਦੇ ਹੋਏ ਉਹਨਾਂ ਦੀਆਂ ਮੁਸ਼ਕਿਲਾਂ ਸੁਣਦੇ ਜ਼ਰੂਰ ਨਜ਼ਰ ਆਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਬਰੈਂਪਟਨ ਦੇ ਗੋਰ ਮੈਡੋਸ ਕਮਿਊਨਿਟੀ ਸੈਂਟਰ ਦਾ ਦੌਰਾ ਕੀਤਾ ਗਿਆ। ਜਿਸ ਦੌਰਾਨ ਉਹਨਾਂ ਨੇ ਬਰੈਂਪਟਨ ਵਾਸੀਆਂ ਨਾਲ ਰਾਬਤਾ ਕਾਇਮ ਕਰਦਿਆਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਤੇ ਪਧ੍ਰਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਸੰਸਦੀ ਸਕੱਤਰ ਤੇ ਐਮਪੀ ਮਨਿੰਦਰ ਸਿੱਧੂ, ਐਮਪੀ ਰੂਬੀ ਸਹੋਤਾ, ਸੋਨੀਆ ਸਿੱਧੂ ਤੇ ਸ਼ਫਕਤ ਅਲੀ ਵੀ ਮੌਜਦੂ ਸਨ। ਪ੍ਰਧਾਨ ਮੰਤਰੀ ਟਰੂਡੋ ਨਾਲ ਲੋਕਾਂ ਨੇ ਆਪਣੇ ਖਾਸ ਮੁੱਦੇ ਸਾਂਝੇ ਕੀਤੇ ਜਿਹਨਾਂ ਵਿੱਚ ਮਹਿੰਗਾਈ, ਅਫੋਰਡੇਬਿਲੀਟੀ, ਵੱਧ ਰਹੀ ਵਿਆਜ਼ ਦਰ, ਘਰਾਂ ਦੀਆਂ ਕੀਮਤਾਂ, ਵੱਧ ਰਹੇ ਰੈਂਟ ਵਰਗੇ ਕਈ ਮੁੱਦੇ ਸ਼ਾਮਲ ਸਨ। ਉਹਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਇਹ ਸਮਾਂ ਕੈਨੇਡੀਅਨਾਂ ਲਈ ਵੀ ਕਾਫੀ ਮੁਸ਼ਕਿਲ ਸਮਾਂ ਹੈ ਅਤੇ ਉਹਨਾਂ ਦੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕੈਨੇਡੀਅਨਸ ਨੂੰ ਰਾਹਤ ਦੇਣ ਲਈ। ਇਸੇ ਦੇ ਚੱਲਦਿਆਂ ਵੱਡੇ ਵੱਡੇ ਗ੍ਰੋਸਰੀ ਚੇਨਸ ਨੂੰ ਭੋਜਨ ਦੀਆਂ ਕੀਮਤਾਂ ਘਟਾਉਣ ਦੀ ਗੱਲ ਕੀਤੀ ਗਈ। ਚਾਈਲਡ ਕੇਅਰ ਬੈਨਿਫਿਟ ਵਿੱਚ ਵਾਧਾ ਕੀਤਾ ਗਿਆ। ਸਰਕਾਰ ਇਸ ਵੇਲੇ ਹੈਲਥ ਸੈਕਟਰ ਦੇ ਨਾਲ ਨਾਲ ਘਰਾਂ ਦੀ ਕਿੱਲਤ ਨਾਲ ਨਜਿੱਠਣ ਲਈ ਵੀ ਲਗਾਤਾਰ ਉਪਰਾਲੇ ਕਰ ਰਹੀ ਹੈ।ਉਹਨਾਂ ਨੇ ਗੋਰ ਮੈਡੋਸ ਕਮਿਸੂਨਿਟੀ ਸੇਂਟਰ ਵਿਖੇ ਆਏ ਸਪੈਸ਼ਲ ਚਾਈਲਡਸ ਨਾਲ ਵੀ ਮੁਲਾਕਾਤ ਕੀਤੀ।
ਦੱਸ ਦਈਏ ਕਿ ਕੈਨੇਡਾ ਇਸ ਵੇਲੇ ਇੱਕ ਪਾਸੇ ਜਿੱਥੇ ਮਹਿੰਗਾਈ ਨੂੰ ਕਾਬੂ ਕਰਨ ਲਈ ਲਗਾਤਾਰ ਉਪਰਾਲੇ ਕਰ ਰਹਿਾ ਹੈ ਉੱਥੇ ਹੀ ਦੁਨੀਆ ਦਆਂਿ ਅਲੱਗ ਅਲੱਗ ਅਰਥ ਵਿਵਸਥਾਵਾਂ ਤੇ ਜਿਸ ਤਰਹਾਂ ਨਾਲ ਮੰਦੀ ਦਾ ਅਸਰ ਪੈ ਰਿਹਾ ਹੈ, ਇਸਤੋਂ ਕੈਨੇਡੀਅਨਸ ਨੂੰ ਬਚਾਉਣਾ ਵੀ ਇੱਕ ਵੱਡੀ ਚੁਣੌਤੀ ਹੋਏਗੀ। ਮਹਾਂਮਾਰੀ ਕਾਰਨ ਪਹਿਲਾਂ ਤੋਂ ਹੀ ਜੂਝ ਰਹੇ ਵਪਾਰਾਂ ਤੇ ਹੁਣ ਮੰਦੀ ਦਾ ਅਸਰ ਦਿਖ ਰਿਹਾ ਹੈ। ਜਿਸ ਕਾਰਨ ਮੌਜੂਦਾ ਸਰਕਾਰ ਲਈ ਇਹਨਾਂ ਹਾਲਾਤਾਂ ਨਾਲ ਨਜਿੱਠਣਾ ਇੱਕ ਵੱਡੀ ਚੁਣੌਤੀ ਹੋਏਗਾ। ਹੁਣ ਦੇਖਣਾ ਇਹ ਹੋਏਗਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਮ ਲੋਕਾਂ ਦੀਆਂ ਸਮੱਸਿਆਵਾ ਸੁਣ ਕੇ ਉਹਨਾਂ ਉੱਤੇ ਅਮਲ ਤਾਂ ਕਰ ਰਹੇ ਹਨ ਪਰ ਇਸਨੂੰ ਅਮਲੀਜਾਮਾ ਪਹਿਨਾਉਣ ਵਿੱਚ ਕਿੰਨੇ ਕੁ ਕਾਮਯਾਬ ਹੁੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।