ਕੈਨੇਡਾ ’ਚ ਕਾਰਬਨ ਟੈਕਸ ਵਧਣ ਮਗਰੋਂ ਗੈਸੋਲੀਨ ਅਤੇ ਡੀਜ਼ਲ ਹੋਏ ਮਹਿੰਗੇ
ਟੋਰਾਂਟੋ, 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਅੱਜ ਤੋਂ ਵਧਿਆ ਹੋਇਆ ਕਾਰਬਨ ਟੈਕਸ ਲਾਗੂ ਹੋ ਗਿਆ ਅਤੇ ਇਸ ਦੇ ਨਾਲ ਹੀ ਗੈਸੋਲੀਨ ਅਤੇ ਡੀਜ਼ਲ ਵੀ ਮਹਿੰਗੇ ਹੋ ਗਏ। ਗੈਸੋਲੀਨ 3.3 ਸੈਂਟ ਪ੍ਰਤੀ ਲਿਟਰ ਮਹਿੰਗਾ ਹੋਇਆ ਹੈ ਜਦਕਿ ਡੀਜ਼ਲ ਦਾ ਭਾਅ 4.1 ਸੈਂਟ ਪ੍ਰਤੀ ਲਿਟਰ ਵਧਿਆ। ਪੈਟਰੋਲੀਅਮ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਉਂਦੇ […]
By : Editor Editor
ਟੋਰਾਂਟੋ, 1 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਅੱਜ ਤੋਂ ਵਧਿਆ ਹੋਇਆ ਕਾਰਬਨ ਟੈਕਸ ਲਾਗੂ ਹੋ ਗਿਆ ਅਤੇ ਇਸ ਦੇ ਨਾਲ ਹੀ ਗੈਸੋਲੀਨ ਅਤੇ ਡੀਜ਼ਲ ਵੀ ਮਹਿੰਗੇ ਹੋ ਗਏ। ਗੈਸੋਲੀਨ 3.3 ਸੈਂਟ ਪ੍ਰਤੀ ਲਿਟਰ ਮਹਿੰਗਾ ਹੋਇਆ ਹੈ ਜਦਕਿ ਡੀਜ਼ਲ ਦਾ ਭਾਅ 4.1 ਸੈਂਟ ਪ੍ਰਤੀ ਲਿਟਰ ਵਧਿਆ। ਪੈਟਰੋਲੀਅਮ ਖੇਤਰ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਉਂਦੇ ਦੋ ਹਫਤੇ ਦੌਰਾਨ ਤੇਲ ਕੀਮਤਾਂ ਵਿਚ 10 ਸੈਂਟ ਪ੍ਰਤੀ ਲਿਟਰ ਦਾ ਹੋਰ ਵਾਧਾ ਹੋ ਸਕਦਾ ਹੈ।
ਗੈਸੋਲੀਨ ਦਾ ਭਾਅ 3.3 ਸੈਂਟ ਪ੍ਰਤੀ ਲਿਟਰ ਵਧਿਆ
ਟੋਰਾਂਟੋ ਅਤੇ ਜੀ.ਟੀ.ਏ. ਦੇ ਗੈਸ ਸਟੇਸ਼ਨਾਂ ’ਤੇ ਸੋਮਵਾਰ ਨੂੰ ਗੈਸੋਲੀਨ ਦੀ ਕੀਮਤ 1.63 ਡਾਲਰ ਪ੍ਰਤੀ ਲਿਟਰ ਤੱਕ ਹੋ ਸਕਦੀ ਹੈ ਜੋ 21 ਮਾਰਚ ਦੇ ਅੰਕੜੇ ਤੋਂ ਵੀ ਟੱਪ ਗਈ ਜਦੋਂ ਗੈਸ ਨੇ 1.61 ਡਾਲਰ ਪ੍ਰਤੀ ਲਿਟਰ ਦਾ ਪੱਧਰ ਛੋਹਿਆ ਗਿਆ ਸੀ। ਸਤੰਬਰ 2023 ਤੋਂ ਬਾਅਦ ਪਹਿਲੀ ਵਾਰ ਤੇਲ ਕੀਮਤਾਂ ਵਿਚ ਐਨਾ ਵਾਧਾ ਦਰਜ ਕੀਤਾ ਗਿਆ। ਛੇ ਮਹੀਨੇ ਪਹਿਲਾਂ ਤੇਲ ਕੀਮਤਾਂ 1.74 ਡਾਲਰ ਪ੍ਰਤੀ ਲਿਟਰ ਤੱਕ ਪੁੱਜ ਗਈਆਂ ਸਨ ਜਦਕਿ ਵੈਨਕੂਵਰ ਵਰਗੇ ਸ਼ਹਿਰਾਂ ਵਿਚ ਤੇਲ ਦਾ ਭਾਅ 2 ਡਾਲਰ ਪ੍ਰਤੀ ਲਿਟਰ ਤੋਂ ਉਪਰ ਚਲਾ ਗਿਆ।
ਡੀਜ਼ਲ 4.1 ਸੈਂਟ ਪ੍ਰਤੀ ਲਿਟਰ ਮਹਿੰਗਾ ਹੋਇਆ
ਉਨਟਾਰੀਓ ਦੀ ਡਗ ਫੋਰਡ ਸਰਕਾਰ ਨੇ ਗੈਸ ਟੈਕਸ ਦੀ ਰਿਆਇਤ 31 ਦਸੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਪਰ ਵਧਿਆ ਹੋਇਆ ਕਾਰਬਨ ਟੈਕਸ ਲੋਕਾਂ ਨੂੰ ਜ਼ਰੂਰ ਚੁਭ ਰਿਹਾ ਹੈ।