Begin typing your search above and press return to search.

ਕੈਨੇਡਾ ’ਚ ਓਵਰ ਪਾਸ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰਾਂ ਨੂੰ ਹੋਵੇਗੀ ਜੇਲ

ਵੈਨਕੂਵਰ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬੀ.ਸੀ. ਵਿਚ ਓਵਰਸਾਈਜ਼ ਲੋਡ ਨਾਲ ਓਵਰਪਾਸ ਭੰਨਣ ਵਾਲੇ ਟਰੱਕ ਡਰਾਈਵਰਾਂ ਨੂੰ ਇਕ ਲੱਖ ਡਾਲਰ ਤੱਕ ਜੁਰਮਾਨਾ ਕਰਨ ਦੀ ਯੋਜਨਾ ਬਣਾਈ ਗਈ ਹੈ ਜਦਕਿ 18 ਮਹੀਨੇ ਵਾਸਤੇ ਜੇਲ ਵੀ ਭੇਜਿਆ ਜਾ ਸਕਦਾ ਹੈ। ਬੀ.ਸੀ. ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਦਸੰਬਰ 2021 ਤੋਂ ਹੁਣ ਤੱਕ ਟਰੱਕਾਂ ਵਾਲੇ […]

ਕੈਨੇਡਾ ’ਚ ਓਵਰ ਪਾਸ ਨੂੰ ਟੱਕਰ ਮਾਰਨ ਵਾਲੇ ਟਰੱਕ ਡਰਾਈਵਰਾਂ ਨੂੰ ਹੋਵੇਗੀ ਜੇਲ
X

Editor EditorBy : Editor Editor

  |  13 March 2024 11:41 AM IST

  • whatsapp
  • Telegram

ਵੈਨਕੂਵਰ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬੀ.ਸੀ. ਵਿਚ ਓਵਰਸਾਈਜ਼ ਲੋਡ ਨਾਲ ਓਵਰਪਾਸ ਭੰਨਣ ਵਾਲੇ ਟਰੱਕ ਡਰਾਈਵਰਾਂ ਨੂੰ ਇਕ ਲੱਖ ਡਾਲਰ ਤੱਕ ਜੁਰਮਾਨਾ ਕਰਨ ਦੀ ਯੋਜਨਾ ਬਣਾਈ ਗਈ ਹੈ ਜਦਕਿ 18 ਮਹੀਨੇ ਵਾਸਤੇ ਜੇਲ ਵੀ ਭੇਜਿਆ ਜਾ ਸਕਦਾ ਹੈ। ਬੀ.ਸੀ. ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਦਸੰਬਰ 2021 ਤੋਂ ਹੁਣ ਤੱਕ ਟਰੱਕਾਂ ਵਾਲੇ 35 ਓਵਰਪਾਸ ਅਤੇ ਪੁਲਾਂ ਦਾ ਨੁਕਸਾਨ ਕਰ ਚੁੱਕੇ ਹਨ। ਟ੍ਰਾਂਸਪੋਰਟੇਸ਼ਨ ਮੰਤਰੀ ਰੌਬ ਫਲੈਮਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨਫਰਾਸਟ੍ਰਕਚਰ ਦਾ ਨੁਕਸਾਨ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

18 ਮਹੀਨੇ ਦੀ ਕੈਦ ਤੋਂ ਇਲਾਵਾ 100,000 ਜੁਰਮਾਨਾ ਵੀ ਹੋਵੇਗਾ

ਕਿਸੇ ਓਵਰਪਾਸ ਜਾਂ ਪੁਲ ਨਾਲ ਟਰੱਕ ਦੀ ਟੱਕਰ ਹੋਣ ਮਗਰੋਂ ਕੋਈ ਬਹਾਨਾ ਨਹੀਂ ਸੁਣਿਆ ਜਾਵੇਗਾ। ਲੋਡ ਦੇ ਆਕਾਰ ਅਤੇ ਇਸ ਨੂੰ ਲਿਜਾਣ ਵਾਸਤੇ ਰੂਟ ਦੀ ਚੋਣ ਕਰਨ ਵਾਸਤੇ ਡਰਾਈਵਰ ਜ਼ਿੰਮੇਵਾਰ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਅਜੋਕੇ ਆਧੁਨਿਕ ਯੁਗ ਵਿਚ ਮੋਬਾਈਲ ਫੋਨ ਰਾਹੀਂ ਰੂਟ ਦੇ ਰਾਹ ਵਿਚ ਆਉਣ ਵਾਲੀ ਹਰ ਚੀਜ਼ ਪਤਾ ਕੀਤੀ ਜਾ ਸਕਦੀ ਹੈ। ਫਲੈਮਿੰਗ ਨੇ ਜ਼ੋਰ ਦੇ ਕੇ ਆਖਿਆ ਕਿ ਮੋਟਾ ਜੁਰਮਾਨਾ ਅਤੇ ਸਖਤ ਸਜ਼ਾ ਦੇ ਨਿਯਮਾਂ ਨਾਲ ਟ੍ਰਾਂਸਪੋਰਟ ਕੰਪਨੀਆਂ ਵੀ ਚੌਕਸ ਹੋ ਜਾਣਗੀਆਂ ਕਿਉਂਕਿ ਕੁਝ ਟ੍ਰਾਂਸਪੋਰਟ ਕੰਪਨੀਆਂ ਹੀ ਅਣਗਹਿਲੀ ਵਰਤਦੀਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਓਵਰਪਾਸ ਨਾਲ ਟੱਕਰ ਹੋਣ ’ਤੇ ਟਰੱਕ ਡਰਾਈਵਰਾਂ ਜਾਂ ਟ੍ਰਾਂਸਪੋਰਟ ਕੰਪਨੀਆਂ ਨੂੰ ਸਿਰਫ 500 ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਸੀ। ਓਵਰਪਾਸ ਭੰਨਣ ਦੇ ਮਾਮਲੇ ਵਿਚ ਭਾਰਤੀ ਮੂਲ ਦੇ ਕਈ ਟ੍ਰਾਂਸਪੋਰਟਰਾਂ ਦੇ ਨਾਂ ਵੀ ਉਭਰ ਕੇ ਸਾਹਮਣੇ ਆਏ।

Next Story
ਤਾਜ਼ਾ ਖਬਰਾਂ
Share it