ਕੈਨੇਡਾ ’ਚ 2 ਪੰਜਾਬੀ ਨਸ਼ਿਆਂ ਸਣੇ ਗ੍ਰਿਫ਼ਤਾਰ
ਟੋਰਾਂਟੋ, 2 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਟ੍ਰੈਂਟਨ ਸ਼ਹਿਰ ਨੇੜੇ ਟ੍ਰੈਫਿਕ ਸਟੌਪ ’ਤੇ ਰੋਕੀ ਇਕ ਗੱਡੀ ਵਿਚੋਂ ਨਸ਼ਿਆਂ ਦੀ ਬਰਾਮਦਗੀ ਕਰਦਿਆਂ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੀ ਸ਼ਨਾਖ਼ਤ ਪ੍ਰਭਜੋਤ ਸਿੰਘ ਅਤੇ ਜਸਵਿੰਦਰ ਜੱਸਲ ਵਜੋਂ ਕੀਤੀ ਗਈ ਹੈ। ਦੋਹਾਂ ਵਿਰੁੱਧ ਹੈਰੋਇਨ, ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਆਇਦ […]
By : Editor Editor
ਟੋਰਾਂਟੋ, 2 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਟ੍ਰੈਂਟਨ ਸ਼ਹਿਰ ਨੇੜੇ ਟ੍ਰੈਫਿਕ ਸਟੌਪ ’ਤੇ ਰੋਕੀ ਇਕ ਗੱਡੀ ਵਿਚੋਂ ਨਸ਼ਿਆਂ ਦੀ ਬਰਾਮਦਗੀ ਕਰਦਿਆਂ ਪੁਲਿਸ ਨੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਦੀ ਸ਼ਨਾਖ਼ਤ ਪ੍ਰਭਜੋਤ ਸਿੰਘ ਅਤੇ ਜਸਵਿੰਦਰ ਜੱਸਲ ਵਜੋਂ ਕੀਤੀ ਗਈ ਹੈ। ਦੋਹਾਂ ਵਿਰੁੱਧ ਹੈਰੋਇਨ, ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੀ ਕੁਇੰਟੇ ਵੈਸਟ ਡਿਟੈਚਮੈਂਟ ਦੇ ਅਫਸਰਾਂ ਹਾਈਵੇਅ 401 ’ਤੇ ਗਸ਼ਤ ਕਰਦਿਆਂ ਇਕ ਗੱਡੀ ਨੂੰ ਰੋਕਿਆ ਜੋ ਸੰਭਾਵਤ ਤੌਰ ’ਤੇ ਚੋਰੀ ਕੀਤੀ ਹੋਈ ਸੀ।
ਜਸਵਿੰਦਰ ਜੱਸਲ ਅਤੇ ਪ੍ਰਭਜੋਤ ਸਿੰਘ ਵਜੋਂ ਹੋਈ ਸ਼ਨਾਖ਼ਤ
ਪੁਲਿਸ ਅਫਸਰਾਂ ਨੇ ਪੁੱਛ ਪੜਤਾਲ ਆਰੰਭੀ ਤਾਂ ਸ਼ੱਕ ਵਧਦਾ ਗਿਆ ਅਤੇ ਗੱਡੀ ਦੀ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਜਿਨ੍ਹਾਂ ਵਿਚ ਹੈਰੋਇਨ, ਕੋਕੀਨ ਅਤੇ ਮੈਥਮਫੇਟਾਮਿਨ ਸ਼ਾਮਲ ਸਨ। ਮਿਸੀਸਾਗਾ ਨਾਲ ਸਬੰਧਤ 44 ਸਾਲ ਦੇ ਜਸਵਿੰਦਰ ਜੱਸਲ ਅਤੇ ਮਿਸੀਸਾਗਾ ਦੇ ਹੀ 27 ਸਾਲਾ ਪ੍ਰਭਜੋਤ ਸਿੰਘ ਵਿਰੁੱਧ ਨਸ਼ਾ ਤਸਕਰੀ ਦੇ ਤਿੰਨ ਦੋਸ਼ ਆਇਦ ਕੀਤੇ ਗਏ ਜਦਕਿ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ, ਅਣਅਧਿਕਾਰਤ ਤਰੀਕੇ ਨਾਲ ਕ੍ਰੈਡਿਟ ਕਾਰਡ ਰੱਖਣ ਅਤੇ ਅਣਜਾਣ ਲੋਕਾਂ ਦੇ ਸ਼ਨਾਖਤੀ ਦਸਤਾਵੇਜ਼ ਰੱਖਣ ਦੇ ਦੋਸ਼ ਵੱਖਰੇ ਤੌਰ ’ਤੇ ਲਾਏ ਗਏ। ਬੈਲਵਿਲ ਦੀ ਉਨਟਾਰੀਓ ਕੋਰਟ ਆਫ ਜਸਟਿਸ ਵਿਚ ਪੇਸ਼ੀ ਤੱਕ ਦੋਹਾਂ ਨੂੰ ਪੁਲਿਸ ਹਿਰਾਸਤ ਵਿਚ ਰੱਖਿਆ ਗਿਆ।