ਕੈਨੇਡਾ ’ਚ 2 ਧੀਆਂ ਨੂੰ ਬਚਾਉਂਦਿਆਂ ਵੈਨ ਹੇਠ ਦਰੜੀ ਪੰਜਾਬਣ ਨੂੰ ਮਿਲੇਗਾ ਇਨਸਾਫ
ਸਰੀ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਆਪਣੀਆਂ ਦੋ ਧੀਆਂ ਨੂੰ ਬਚਾਉਂਦਿਆਂ ਬੇਕਾਬੂ ਵੈਨ ਹੇਠ ਆਉਣ ਕਾਰਨ ਦਮ ਤੋੜਨ ਵਾਲੀ ਪਰਮਜੀਤ ਕੌਰ ਦੇ ਮਾਮਲੇ ਵਿਚ ਆਰ.ਸੀ.ਐਮ.ਪੀ. ਨੇ ਆਖਰਕਾਰ ਦੋਸ਼ ਆਇਦ ਕਰ ਦਿਤੇ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ 25 ਸਾਲ ਦੇ ਵੈਨ ਡਰਾਈਵਰ ਵਿਰੁੱਧ ਜੋਅ ਕੁਰੀਅਨ ਵਿਰੁੱਧ ਖਤਰਨਾਕ ਤਰੀਕੇ ਨਾਲ ਮੋਟਰ ਵ੍ਹੀਕਲ ਆਪ੍ਰੇਟ ਕਰਦਿਆਂ ਮੌਤ […]
By : Hamdard Tv Admin
ਸਰੀ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਆਪਣੀਆਂ ਦੋ ਧੀਆਂ ਨੂੰ ਬਚਾਉਂਦਿਆਂ ਬੇਕਾਬੂ ਵੈਨ ਹੇਠ ਆਉਣ ਕਾਰਨ ਦਮ ਤੋੜਨ ਵਾਲੀ ਪਰਮਜੀਤ ਕੌਰ ਦੇ ਮਾਮਲੇ ਵਿਚ ਆਰ.ਸੀ.ਐਮ.ਪੀ. ਨੇ ਆਖਰਕਾਰ ਦੋਸ਼ ਆਇਦ ਕਰ ਦਿਤੇ। ‘ਗਲੋਬਲ ਨਿਊਜ਼’ ਦੀ ਰਿਪੋਰਟ ਮੁਤਾਬਕ 25 ਸਾਲ ਦੇ ਵੈਨ ਡਰਾਈਵਰ ਵਿਰੁੱਧ ਜੋਅ ਕੁਰੀਅਨ ਵਿਰੁੱਧ ਖਤਰਨਾਕ ਤਰੀਕੇ ਨਾਲ ਮੋਟਰ ਵ੍ਹੀਕਲ ਆਪ੍ਰੇਟ ਕਰਦਿਆਂ ਮੌਤ ਦਾ ਕਾਰਨ ਬਣਨ ਦਾ ਦੋਸ਼ ਆਇਦ ਕੀਤਾ ਗਿਆ ਹੈ।
ਆਰ.ਸੀ.ਐਮ.ਪੀ. ਵੱਲੋਂ ਵੈਨ ਡਰਾਈਵਰ ਵਿਰੁੱਧ ਦੋਸ਼ ਆਇਦ
ਸਾਰਜੈਂਟ ਟੌਮ ਬੌਇਸ ਨੇ ਦੱਸਿਆ ਕਿ ਪਰਮਜੀਤ ਕੌਰ ਦੀ ਮੌਤ ਇਕ ਵੱਡੀ ਤਰਾਸਦੀ ਤੋਂ ਘੱਟ ਨਹੀਂ ਸੀ ਜਿਸ ਨਾਲ ਪਰਵਾਰ ਨੂੰ ਡੂੰਘਾ ਸਦਮਾ ਲੱਗਾ ਅਤੇ ਕਮਿਊਨਿਟੀ ਦੇ ਲੋਕ ਵੀ ਪ੍ਰਭਾਵਤ ਹੋਏ। ਆਰ.ਸੀ.ਐਮ.ਪੀ. ਦੀ ਇਨਵੈਸਟੀਗੇਸ਼ਨ ਟੀਮ ਇਸ ਗੁੰਝਲਦਾਰ ਪੜਤਾਲ ਨੂੰ ਅੱਗੇ ਵਧਾਉਂਦਿਆਂ ਹਰ ਜ਼ਰੂਰੀ ਸਬੂਤ ਇਕੱਤਰ ਕਰਨ ਲਈ ਵਚਨਬੱਧ ਹੈ ਤਾਂਕਿ ਅਦਾਲਤ ਵਿਚ ਮਾਮਲਾ ਠੋਸ ਤਰੀਕੇ ਨਾਲ ਪੇਸ਼ ਕੀਤਾ ਜਾ ਸਕੇ। ਜੋਅ ਕੁਰੀਅਨ ਦੀ ਅਦਾਲਤ ਵਿਚ ਪੇਸ਼ੀ ਅਕਤੂਬਰ ਦੇ ਅੰਤ ਵਿਚ ਹੋ ਸਕਦੀ ਹੈ।
ਸਰੀ ਦੀ ਘਟਨਾ ਤੋਂ ਤਿੰਨ ਸਾਲ ਬਾਅਦ ਹੋਈ ਕਾਰਵਾਈ
ਇਥੇ ਦਸਣਾ ਬਣਦਾ ਹੈ ਕਿ 15 ਦਸੰਬਰ 2020 ਦੀ ਘਟਨਾ ਦੌਰਾਨ ਪਰਮਜੀਤ ਕੌਰ ਆਪਣੀਆਂ 8 ਸਾਲ ਦੀਆਂ ਜੌੜੀਆਂ ਬੱਚੀਆਂ ਨੂੰ ਸਕੂਲ ਤੋਂ ਘਰ ਲਿਜਾ ਰਹੀ ਸੀ ਜਦੋਂ ਲਾਪ੍ਰਵਾਹੀ ਨਾਲ ਪਾਰਕ ਕੀਤੀ ਵੈਨ ਰੁੜ ਪਈ ਅਤੇ ਪਰਮਜੀਤ ਕੌਰ ਤੇ ਉਸ ਦੀਆਂ ਬੱਚੀਆਂ ਵੱਲ ਵਧਣ ਲੱਗੀ। ਵੈਨ ਆਪਣੇ ਵੱਲ ਆਉਂਦੀ ਦੇਖ ਪਰਮਜੀਤ ਕੌਰ ਨੇ ਦੋਹਾਂ ਬੱਚੀਆਂ ਨੂੰ ਰਾਹ ਵਿਚੋਂ ਹਟਾ ਦਿਤਾ ਪਰ ਖੁਦ ਨੂੰ ਬਚਣ ਦਾ ਮੌਕਾ ਨਾ ਮਿਲਿਆ।