Begin typing your search above and press return to search.

ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਆਵਾਜਾਈ ਹੋਵੇਗੀ ਠੱਪ

ਔਟਵਾ, 25 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਆਵਾਜਾਈ ਠੱਪ ਹੋਣ ਅਤੇ ਅਰਬਾਂ ਡਾਲਰ ਦਾ ਵਪਾਰ ਪ੍ਰਭਾਵਤ ਹੋਣ ਦਾ ਖਤਰਾ ਮੰਡਰਾਅ ਰਿਹਾ ਹੈ। ਜੀ ਹਾਂ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ 3 ਜੂਨ ਤੋਂ ਹੜਤਾਲ ’ਤੇ ਜਾ ਸਕਦੇ ਹਨ। ਉਧਰ ਫੈਡਰਲ ਸਰਕਾਰ ਵੱਲੋਂ ਹੜਤਾਲ ਨੂੰ ਗੈਰਜ਼ਰੂਰੀ […]

ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਆਵਾਜਾਈ ਹੋਵੇਗੀ ਠੱਪ
X

Editor EditorBy : Editor Editor

  |  25 May 2024 8:21 AM IST

  • whatsapp
  • Telegram

ਔਟਵਾ, 25 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ-ਅਮਰੀਕਾ ਦੇ ਬਾਰਡਰ ’ਤੇ ਆਵਾਜਾਈ ਠੱਪ ਹੋਣ ਅਤੇ ਅਰਬਾਂ ਡਾਲਰ ਦਾ ਵਪਾਰ ਪ੍ਰਭਾਵਤ ਹੋਣ ਦਾ ਖਤਰਾ ਮੰਡਰਾਅ ਰਿਹਾ ਹੈ। ਜੀ ਹਾਂ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ 3 ਜੂਨ ਤੋਂ ਹੜਤਾਲ ’ਤੇ ਜਾ ਸਕਦੇ ਹਨ। ਉਧਰ ਫੈਡਰਲ ਸਰਕਾਰ ਵੱਲੋਂ ਹੜਤਾਲ ਨੂੰ ਗੈਰਜ਼ਰੂਰੀ ਕਰਾਰ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਬਿਨਾਂ ਸ਼ੱਕ ਬਾਰਡਰ ਅਫਸਰ ਸਾਡੇ ਮੁਲਕ ਨੂੰ ਸੁਰੱਖਿਅਤ ਰੱਖਣ ਲਈ ਦਿਨ-ਰਾਤ ਜੁਟੇ ਰਹਿੰਦੇ ਹਨ ਜਿਸ ਦੇ ਇਵਜ਼ ਵਿਚ ਉਨ੍ਹਾਂ ਨੂੰ ਬਿਹਤਰੀਨ ਉਜਰਤ ਦਰਾਂ ਮੁਹੱਈਆ ਕਰਵਾਈਆਂ ਜ ਰਹੀਆਂ ਹਨ।

ਅਰਬਾਂ ਡਾਲਰ ਦਾ ਵਪਾਰ ਪ੍ਰਭਾਵਤ ਹੋਣ ਦਾ ਖਦਸ਼ਾ

ਮੀਡੀਆ ਰਿਪੋਰਟਾਂ ਮੁਤਾਬਕ 9 ਹਜ਼ਾਰ ਤੋਂ ਵੱਧ ਮੈਂਬਰਾਂ ਵਾਲੇ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਵਿਚੋਂ ਜ਼ਿਆਦਾਤਰ ਹੜਤਾਲ ਦੇ ਹੱਕ ਵਿਚ ਹਨ। ਅਲਾਇੰਸ ਦੇ ਕੌਮੀ ਪ੍ਰਧਾਨ ਕ੍ਰਿਸ ਏਲਵਰਡ ਨੇ ਕਿਹਾ ਕਿ ਹੜਤਾਲ ਤੋਂ ਸਿਵਾਏ ਕੋਈ ਚਾਰਾ ਬਾਕੀ ਹੀ ਨਹੀਂ ਬਚਿਆ। 90 ਫੀ ਸਦੀ ਤੋਂ ਵੱਧ ਮੈਂਬਰਾਂ ਵੱਲੋਂ ਹੜਤਾਲ ਦੀ ਹਮਾਇਤ ਤੋਂ ਸਪੱਸ਼ਟ ਹੈ ਕਿ ਉਹ ਬਿਹਤਰ ਤਨਖਾਹਾਂ ਚਾਹੁੰਦੇ ਹਨ। ਹੁਣ ਗੇਂਦ ਖ਼ਜ਼ਾਨਾ ਬੋਰਡ ਅਤੇ ਸੀ.ਬੀ.ਐਸ.ਏ. ਦੇ ਪਾਲੇ ਵਿਚ ਹੈ ਜੋ ਗੱਲਬਾਤ ਦੀ ਮੇਜ਼ ’ਤੇ ਆ ਕੇ ਸਾਰੇ ਅਹਿਮ ਮੁੱਦੇ ਸੁਲਝਾਉਣ ਦੀ ਪੇਸ਼ਕਸ਼ ਕਰ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਹੜਤਾਲ ਹੋਣ ਦੀ ਸੂਰਤ ਵਿਚ 4 ਹਜ਼ਾਰ ਮੀਲ ਲੰਮੀ ਅਮਰੀਕਾ-ਕੈਨੇਡਾ ਦੀ ਸਰਹੱਦ ਦੇ ਹਰ ਲਾਂਘੇ ’ਤੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਣਗੀਆਂ। ਹੜਤਾਲ ਦਾ ਅਸਰ ਸਿਰਫ ਸੜਕ ਲਾਂਘਿਆਂ ’ਤੇ ਨਹੀਂ ਪਵੇਗਾ ਸਗੋਂ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੇਫਿਕ ਕੈਨਸਸ ਸਿਟੀ ਵਰਗੇ ਰੇਲ ਲਾਂਘਿਆਂ ’ਤੇ ਵੀ ਜੁਲਾਈ ਵਿਚ ਹੜਤਾਲ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਫੈਡਰਲ ਸਰਕਾਰ ਅਤੇ ਮੁਲਾਜ਼ਮ ਯੂਨੀਅਨ ਦਰਮਿਆਨ ਆਖਰੀ ਮੀਟਿੰਗ 22 ਅਪ੍ਰੈਲ ਨੂੰ ਪਬਲਿਕ ਇੰਟਰੱਸਟ ਕਮਿਸ਼ਨ ਵਿਖੇ ਹੋਈ ਸੀ। ਉਧਰ ਸਰਕਾਰ ਨੇ ਉਮੀਦ ਜ਼ਾਹਰ ਕੀਤੀ ਕਿ ਹਾਲੇ ਵੀ ਸਮਾਂ ਬਾਕੀ ਹੈ ਅਤੇ ਬਾਰਡਰ ਮੁਲਾਜ਼ਮਾਂ ਦੀ ਯੂਨੀਅਨ ਨਾਲ ਕੋਈ ਨਾ ਕੋਈ ਸਮਝੌਤਾ ਹੋ ਸਕਦਾ ਹੈ। ਹਾਲਾਤ ਦੀ ਗੰਭੀਰਤਾ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਇਹ ਮਸਲਾ ਹਾਊਸ ਆਫ ਕਾਮਨਜ਼ ਵਿਚ ਵੀ ਗੂੰਜਿਆ ਜਦੋਂ ਐਨ.ਡੀ.ਪੀ. ਦੇ ਲੋਕ ਸੁਰੱਖਿਆ ਮਾਮਲਿਆਂ ਦੇ ਆਲੋਚਕ ਐਲਿਸਟੇਅਰ ਮਕਗ੍ਰੈਗਰ ਨੇ ਦੋਸ਼ ਲਾਇਆ ਕਿ ਫੈਡਰਲ ਸਰਕਾਰ ਬਾਰਡਰ ਮੁਲਾਜ਼ਮਾਂ ਨੂੰ ਅੱਖੋਂ ਪਰੋਖੇ ਕਰ ਰਹੀ ਹੈ।

3 ਜੂਨ ਤੋਂ ਹੜਤਾਲ ’ਤੇ ਜਾ ਸਕਦੇ ਨੇ ਸੀ.ਬੀ.ਐਸ.ਏ. ਮੁਲਾਜ਼ਮ

ਉਨ੍ਹਾਂ ਕਿਹਾ ਕਿ ਲਿਬਰਲ ਸਰਕਾਰ ਬਾਰਡਰ ਮੁਲਾਜ਼ਮਾਂ ਨੂੰ ਨਿਤ ਨਵੇਂ ਕੰਮ ਗਿਣਾ ਰਹੀ ਹੈ। ਮਿਸਾਲ ਵਜੋਂ ਮੁਲਕ ਵਿਚੋਂ ਚੋਰੀ ਹੁੰਦੀਆਂ ਗੱਡੀਆਂ ਬਾਹਰ ਜਾਣ ਤੋਂ ਰੋਕਣ ਦੇ ਹੁਕਮ ਦਿਤੇ ਗਏ ਹਨ ਪਰ ਸੀ.ਬੀ.ਐਸ.ਏ. ਨੂੰ ਲੋੜੀਂਦੇ ਵਸੀਲੇ ਮੁਹੱਈਆ ਨਹੀਂ ਕਰਵਾਏ ਜਾ ਰਹੇ। ਸੀ.ਬੀ.ਐਸ.ਏ. ਦੇ ਮੁਲਾਜ਼ਮ ਨਾ ਸਿਰਫ ਪੈਨਸ਼ਨ ਦੇ ਹੱਕਦਾਰ ਹਨ ਬਲਕਿ ਕੰਮ ਲਈ ਬਿਹਤਰ ਹਾਲਾਤ ਅਤੇ ਬਣਦਾ ਸਤਿਕਾਰ ਵੀ ਮਿਲਣਾ ਚਾਹੀਦਾ ਹੈ। ਦੱਸ ਦੇਈਏ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਵੱਲੋਂ 2021 ਵਿਚ ਕੀਤੀ ਹੜਤਾਲ ਦੌਰਾਨ ਸਰਹੱਦ ਲਾਂਘਿਆਂ ਅਤੇ ਹਵਾਈ ਅੱਡਿਆਂ ’ਤੇ ਕੰਮ ਕਈ ਕਈ ਘੰਟੇ ਪੱਛੜ ਗਿਆ। ਇਸ ਮਗਰੋਂ ਸਰਕਾਰ ਨਾਲ ਲਗਾਤਾਰ 36 ਘੰਟੇ ਤੱਕ ਚੱਲੀ ਗੱਲਬਾਤ ਮਗਰੋਂ ਹੜਤਾਲ ਖਤਮ ਕਰਨ ਦਾ ਐਲਾਨ ਹੋਇਆ। ਇਸ ਵਾਰ ਹੜਤਾਲ ’ਤੇ ਜਾ ਰਹੇ ਅਫਸਰਾਂ ਵਿਚ ਹਵਾਈ ਅੱਡਿਆਂ, ਲੈਂਡ ਐਂਟਰੀ ਪੁਆਇੰਟਸ ਅਤੇ ਬੰਦਰਗਾਹਾਂ ’ਤੇ ਤੈਨਾਤ ਅਫਸਰਾਂ ਤੋਂ ਇਲਾਵਾ ਇੰਟੈਲੀਜੈਂਸ ਅਫਸਰ ਅਤੇ ਕਈ ਅਹਿਮ ਮਾਮਲਿਆਂ ਦੇ ਜਾਂਚਕਰਤਾ ਸ਼ਾਮਲ ਹਨ।

Next Story
ਤਾਜ਼ਾ ਖਬਰਾਂ
Share it