ਕੈਨੇਡਾ ਅਤੇ ਭਾਰਤ ਨੇ ਕੀਤੀ ਗੁਪਤ ਮੀਟਿੰਗ
ਟੋਰਾਂਟੋ , 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) :ਹਰਦੀਪ ਸਿੰਘ ਨਿੱਜਰ ਕਤਲਕਾਂਡ ਵਿਚ ਭਾਰਤ ਦਾ ਹੱਥ ਹੋਣ ਦੇ ਦੋਸ਼ਾਂ ਮਗਰੋਂ ਪੈਦਾ ਹੋਈ ਕੁੜੱਤਣ ਖਤਮ ਕਰਨ ਦੀ ਪ੍ਰਕਿਰਿਆ ਤਹਿਤ ਕੈਨੇਡਾ ਅਤੇ ਭਾਰਤ ਵਿਚਾਲੇ ਗੁਪਤ ਮੀਟਿੰਗ ਹੋ ਚੁੱਕੀ ਹੈ। ਜੀ ਹਾਂ, ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੌਲੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਰਮਿਆਨ ਇਹ ਮੀਟਿੰਗ ਵਾਸ਼ਿੰਗਟਨ ਵਿਖੇ […]
By : Hamdard Tv Admin
ਟੋਰਾਂਟੋ , 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) :ਹਰਦੀਪ ਸਿੰਘ ਨਿੱਜਰ ਕਤਲਕਾਂਡ ਵਿਚ ਭਾਰਤ ਦਾ ਹੱਥ ਹੋਣ ਦੇ ਦੋਸ਼ਾਂ ਮਗਰੋਂ ਪੈਦਾ ਹੋਈ ਕੁੜੱਤਣ ਖਤਮ ਕਰਨ ਦੀ ਪ੍ਰਕਿਰਿਆ ਤਹਿਤ ਕੈਨੇਡਾ ਅਤੇ ਭਾਰਤ ਵਿਚਾਲੇ ਗੁਪਤ ਮੀਟਿੰਗ ਹੋ ਚੁੱਕੀ ਹੈ। ਜੀ ਹਾਂ, ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੌਲੀ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਰਮਿਆਨ ਇਹ ਮੀਟਿੰਗ ਵਾਸ਼ਿੰਗਟਨ ਵਿਖੇ ਹੋਈ ਜਦੋਂ ਐਸ. ਜੈਸ਼ੰਕਰ ਅਮਰੀਕਾ ਦੌਰੇ ’ਤੇ ਸਨ।
‘ਫ਼ਾਇਨੈਂਸ਼ੀਅਲ ਟਾਈਮਜ਼’ ਦੀ ਰਿਪੋਰਟ ਮੁਤਾਬਕ ਗੁਪਤ ਮੀਟਿੰਗ ਦਾ ਅਸਰ ਸਾਫ਼ ਤੌਰ ’ਤੇ ਨਜ਼ਰ ਵੀ ਆ ਰਿਹਾ ਹੈ ਕਿਉਂਕਿ 10 ਅਕਤੂਬਰ ਦੀ ਸਮਾਂ ਹੱਦ ਲੰਘਣ ਤੋਂ ਬਾਅਦ ਵੀ ਕੈਨੇਡੀਅਨ ਡਿਪਲੋਮੈਟ ਭਾਰਤ ਵਿਚ ਹੀ ਮੌਜੂਦ ਹਨ। ਕੈਨੇਡਾ ਸਰਕਾਰ ਜਾਂ ਭਾਰਤ ਸਰਕਾਰ ਵੱਲੋਂ ਵਾਸ਼ਿੰਗਟਨ ਵਿਖੇ ਹੋਈ ਗੁਪਤ ਮੀਟਿੰਗ ਦੀ ਤਸਦੀਕ ਨਹੀਂ ਕੀਤੀ ਗਈ। ਪਰ ਇਕ ਗੱਲ ਬਿਲਕੁਲ ਸਪੱਸ਼ਟ ਹੈ ਕਿ ਭਾਰਤੀਆਂ ਨੂੰ ਕੈਨੇਡੀਅਨ ਵੀਜ਼ੇ ਧੜਾਧੜ ਮਿਲਦੇ ਰਹਿਣਗੇ।
ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਅਕਤੂਬਰ ਦੇ ਸ਼ੁਰੂ ਵਿਚ ਕਿਹਾ ਸੀ ਕਿ ਮਸਲੇ ਨੂੰ ਨਿਜੀ ਤਰੀਕੇ ਨਾਲ ਸੁਲਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਆਖ ਚੁੱਕੇ ਹਨ ਕਿ ਉਹ ਮਸਲੇ ਨੂੰ ਉਲਝਾਉਣਾ ਨਹੀਂ ਚਾਹੁੰਦੇ ਪਰ ਭਾਰਤ ਨੂੰ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀ ਪੜਤਾਲ ਵਿਚ ਸਹਿਯੋਗ ਕਰਨਾ ਚਾਹੀਦਾ ਹੈ।