ਕੇਜਰੀਵਾਲ ਜੇਲ੍ਹ ‘ਚ ਬੈਠ ਕੇ ਦਿੱਲੀ ਸਰਕਾਰ ਚਲਾਉਣਗੇ:‘ਆਪ ਵਿਧਾਇਕਾਂ ਦਾ ਫੈਸਲਾ’
ਨਵੀਂ ਦਿੱਲੀ 6 ਨਵੰਬਰ (ਹਮਦਰਦ ਬਿਊਰੋ):-ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸਪਰੀਮੋ ਸ੍ਰੀ ਕੇਜਰੀਵਾਲ ਨੂੰ ਈ ਡੀ ਵਲੋਂ ਬੀਤੇ ਕਈ ਦਿਨਾਂ ਤੋਂ ਸ਼ਰਾਬ ਘੁਟਾਲੇ ਮਾਮਲੇ ‘ਚ ਸ੍ਰੀ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਨੇ ਇਹ ਸੰਮਨ ਰਾਜਨੀਤੀ ਤੋਂ ਪ੍ਰੇਰਤ ਕਹਿ ਕੇ ਈ ਡੀ ਸਾਮਣੇ ਪੇਸ਼ ਹੋਣ ਤੋਂ ਇਨਕਾਰ […]
By : Hamdard Tv Admin
ਨਵੀਂ ਦਿੱਲੀ 6 ਨਵੰਬਰ (ਹਮਦਰਦ ਬਿਊਰੋ):-ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸਪਰੀਮੋ ਸ੍ਰੀ ਕੇਜਰੀਵਾਲ ਨੂੰ ਈ ਡੀ ਵਲੋਂ ਬੀਤੇ ਕਈ ਦਿਨਾਂ ਤੋਂ ਸ਼ਰਾਬ ਘੁਟਾਲੇ ਮਾਮਲੇ ‘ਚ ਸ੍ਰੀ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਨੇ ਇਹ ਸੰਮਨ ਰਾਜਨੀਤੀ ਤੋਂ ਪ੍ਰੇਰਤ ਕਹਿ ਕੇ ਈ ਡੀ ਸਾਮਣੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। 6 ਨਵੰਬਰ ਸੋਮਵਾਰ ਨੂੰ ਦਿੱਲੀ ਦੇ ਵਿਧਾਇਕਾਂ ਦੀ ਇਕ ਮੀਟਿੰਗ ਹੋਈ ਜਿਸ ਵਿਚ ਵਿਧਾਇਕਾਂ ਨੇ ਇਕਜੁਟ ਹੋ ਕੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਬਣੇ ਰਹਿਣ ਦੀ ਅਪੀਲ ਕੀਤੀ।
ਪਾਰਟੀ ਨੂੰ ਇਹ ਡਰ ਹੈ ਕਿ ਹੋ ਸਕਦਾ ਹੈ ਕਿ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਹਾਲਤ ਵਿਚ ਉਨ੍ਹਾਂ ਨੂੰ ਜੇਲ੍ਹ ਵਿਚ ਭੇਜਿਆਂ ਜਾਵੇਗਾ। ਵਿਧਇਕਾ ਨੇ ਮੀਟਿੰਗ ਵਿਚ ਕਿਹਾ ਕਿ ਕੇਜਰੀਵਾਲ ਹੀ ਸਾਡੇ ਮੁੱਖ ਮੰਤਰੀ ਹੋਣਗੇ ਤੇ ਗ੍ਰਿਫਤਾਰੀ ਦੀ ਹਾਲਤ ਵਿਚ ਜੇਲ੍ਹ ਤੋਂ ਹੀ ਦਿੱਲੀ ਸਰਕਾਰ ਚਲਾਉਣਗੇ। ਵਿਧਾਇਕਾ ਸ੍ਰੀਮਤੀ ਆਤਸ਼ੀ ਨੇ ਕਿਹਾ ਕਿ ਅਸੀਂ ਅਦਾਲਤ ਤੋਂ ਇਜਾਜਤ ਲੈ ਕੇ ਜੇਲ੍ਹ ਕੈਬਨਿਟ ਮੀਟਿੰਗਾਂ ਕਰਾਂਗੇ ਤੇ ਕੇਜਰੀਵਾਲ ਜੇਲ੍ਹ ਤੋਂ ਹੀ ਸਰਕਾਰ ਚਲਾਉਣਗੇ ਤੇ ਆਉਣ ਵਾਲੇ ਦਿਨਾਂ ਵਿਚ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਕੇਜਰੀਵਾਲ ਨੂੰ ਏਡੀ ਗ੍ਰਿਫਤਾਰ ਕਰਦੀ ਹੈ ਜਾਂ ਨਹੀਂ।