ਕੁੱਲੂ ਵਿਚ ਦੋ ਥਾਵਾਂ ’ਤੇ ਬੱਦਲ ਫਟਿਆ, ਇੱਕ ਦੀ ਮੌਤ
ਕੁੱਲੂ, 17 ਜੁਲਾਈ, ਹ.ਬ. : ਹਿਮਾਚਲ ਪ੍ਰਦੇਸ਼ ਵਿਚ ਕੁਦਰਤ ਨੇ ਤਬਾਹੀ ਮਚਾ ਦਿੱਤੀ। ਕੁੱਲੂ ਵਿਖੇ ਦੋ ਥਾਵਾਂ ’ਤੇ ਬੱਦਲ ਫਟ ਗਏ। ਕੁੱਲੂ ਜ਼ਿਲ੍ਹੇ ਦੇ ਰਾਯਸਨ ਦੇ ਕਾਯਸ ਨਾਲਾ ਵਿਚ ਅੱਜ ਸਵੇਰੇ 3:55 ਵਜੇ ਬੱਦਲ ਫੱਟਿਆ। ਇਸ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ ਦੋ ਜ਼ਖਮੀ ਹਨ। ਬਹੁਤ ਸਾਰੀ ਗੱਡੀਆਂ […]
By : Editor (BS)
ਕੁੱਲੂ, 17 ਜੁਲਾਈ, ਹ.ਬ. : ਹਿਮਾਚਲ ਪ੍ਰਦੇਸ਼ ਵਿਚ ਕੁਦਰਤ ਨੇ ਤਬਾਹੀ ਮਚਾ ਦਿੱਤੀ। ਕੁੱਲੂ ਵਿਖੇ ਦੋ ਥਾਵਾਂ ’ਤੇ ਬੱਦਲ ਫਟ ਗਏ। ਕੁੱਲੂ ਜ਼ਿਲ੍ਹੇ ਦੇ ਰਾਯਸਨ ਦੇ ਕਾਯਸ ਨਾਲਾ ਵਿਚ ਅੱਜ ਸਵੇਰੇ 3:55 ਵਜੇ ਬੱਦਲ ਫੱਟਿਆ। ਇਸ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਜਦਕਿ ਦੋ ਜ਼ਖਮੀ ਹਨ। ਬਹੁਤ ਸਾਰੀ ਗੱਡੀਆਂ ਪਾੜੀ ਵਿਚ ਰੁੜ੍ਹ ਗਈਆਂ। ਹਿਮਾਚਲ ਪ੍ਰਦੇਸ਼ ਵਿਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੰਗਲਵਾਰ ਤੋਂ ਅਗਲੇ ਤਿੰਨ ਦਿਨਾਂ ਲਈ ਯੈਲੋ ਅਲਰਟ ਹੋਵੇਗਾ। ਜਾਣਕਾਰੀ ਮੁਤਾਬਕ ਕੁੱਲੂ ਥਾਣੇ ਵਿਚ ਸਵੇਰੇ ਸੂਚਨਾ ਮਿਲੀ ਸੀ ਕਿ ਕੈਸ ਪਿੰਡ ਦੇ ਕੋਟਾ ਨਾਲਾ ਵਿਚ ਬੱਦਲ ਫਟ ਗਿਆ ਹੈ। ਇਸ ਦੌਰਾਨ ਕਈ ਗੱਡੀਆਂ ਰੁੜ੍ਹ ਗਈਆਂ ਹਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ