Begin typing your search above and press return to search.

ਕਾਰ ਚੋਰੀ ਦੇ ਮਾਮਲੇ ਵਿਚ 3 ਪੰਜਾਬੀ ਗ੍ਰਿਫ਼ਤਾਰ

ਬਰੈਂਪਟਨ, 23 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਓਰੀਲੀਆ ਇਲਾਕੇ ਵਿਚ ਗੱਡੀ ਚੋਰੀ ਦੀਆਂ ਵਾਰਦਾਤਾਂ ਬਾਰੇ ਪੜਤਾਲ ਕਰ ਰਹੀ ਪੁਲਿਸ ਨੇ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਸ਼ਨਾਖਤ ਲਵਪ੍ਰੀਤ ਸਿੰਘ, ਪ੍ਰਭਪ੍ਰੀਤ ਸਿੰਘ ਅਤੇ ਰਾਜਵਿੰਦਰ ਮਾਂਗਟ ਵਜੋਂ ਕੀਤੀ ਗਈ ਹੈ। ਇਨ੍ਹਾਂ ਕੋਲੋਂ ਗੱਤੇ ਨਾਲ ਬਣਾਈਆਂ ਦੋ ਫਰਜ਼ੀ ਲਾਇਸੰਸ ਪਲੇਟਸ ਵੀ ਬਰਾਮਦ ਹੋਈਆਂ ਜਿਨ੍ਹਾਂ ਦੀ […]

ਕਾਰ ਚੋਰੀ ਦੇ ਮਾਮਲੇ ਵਿਚ 3 ਪੰਜਾਬੀ ਗ੍ਰਿਫ਼ਤਾਰ
X

Editor EditorBy : Editor Editor

  |  23 Dec 2023 10:01 AM IST

  • whatsapp
  • Telegram
ਬਰੈਂਪਟਨ, 23 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਓਰੀਲੀਆ ਇਲਾਕੇ ਵਿਚ ਗੱਡੀ ਚੋਰੀ ਦੀਆਂ ਵਾਰਦਾਤਾਂ ਬਾਰੇ ਪੜਤਾਲ ਕਰ ਰਹੀ ਪੁਲਿਸ ਨੇ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਸ਼ਨਾਖਤ ਲਵਪ੍ਰੀਤ ਸਿੰਘ, ਪ੍ਰਭਪ੍ਰੀਤ ਸਿੰਘ ਅਤੇ ਰਾਜਵਿੰਦਰ ਮਾਂਗਟ ਵਜੋਂ ਕੀਤੀ ਗਈ ਹੈ। ਇਨ੍ਹਾਂ ਕੋਲੋਂ ਗੱਤੇ ਨਾਲ ਬਣਾਈਆਂ ਦੋ ਫਰਜ਼ੀ ਲਾਇਸੰਸ ਪਲੇਟਸ ਵੀ ਬਰਾਮਦ ਹੋਈਆਂ ਜਿਨ੍ਹਾਂ ਦੀ ਵਰਤੋਂ ਸੰਭਾਵਤ ਤੌਰ ’ਤੇ ਪੁਲਿਸ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕੀਤੀ ਜਾਂਦੀ ਹੋਵੇਗੀ। ਪੁਲਿਸ ਨੇ ਦੱਸਿਆ ਕਿ ਓਰੀਲੀਆ ਦੇ ਮੋਨਾਰਕ ਡਰਾਈਵ ਇਲਾਕੇ ਦੇ ਕਾਰੋਬਾਰੀ ਅਦਾਰੇ ਵਿਚ ਸ਼ੱਕੀਆਂ ਦੀ ਮੌਜੂਦਗੀ ਬਾਰੇ ਪਤਾ ਲੱਗਾ। ਪੁਲਿਸ ਅਫਸਰ ਮੌਕੇ ’ਤੇ ਪੁੱਜੇ ਤਾਂ ਸ਼ੱਕੀਆਂ ਨੇ ਉਥੋਂ ਫਰਾਰ ਹੋਣ ਦਾ ਯਤਨ ਕੀਤਾ ਪਰ ਪੁਲਿਸ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਸਵਾਲ ਜਵਾਬ ਸ਼ੁਰੂ ਕਰ ਦਿਤੇ।

ਉਨਟਾਰੀਓ ਦੇ ਓਰੀਲੀਆ ਇਲਾਕੇ ਦੀ ਪੁਲਿਸ ਨੇ ਕੀਤੀ ਕਾਰਵਾਈ

ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸ਼ੱਕੀਆਂ ਦੀ ਗੱਡੀ ’ਤੇ ਲੱਗੀਆਂ ਲਾਇਸੰਸ ਪਲੇਟਸ ਗੱਤੇ ਨਾਲ ਬਣਾਈਆਂ ਹੋਈਆਂ ਸਨ ਤਾਂਕਿ ਪੁਲਿਸ ਦੀਆਂ ਨਜ਼ਰਾਂ ਤੋਂ ਬਚਿਆ ਜਾ ਸਕੇ। ਪੁਲਿਸ ਨੇ ਤਿੰਨੋ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਜਿਨ੍ਹਾਂ ਕੋਲੋਂ ਫਰਜ਼ੀ ਲਾਇਸੰਸ ਪਲੇਟਸ ਤੋਂ ਇਲਾਕਾ ਥੋੜ੍ਹੀ ਮਾਤਰਾ ਵਿਚ ਕੋਕੀਨ ਅਤੇ ਮੈਥਮਫੈਟਾਮਿਨ ਵੀ ਬਰਾਮਦ ਕੀਤੀ ਗਈ। 33 ਸਾਲ ਦਾ ਲਵਪ੍ਰੀਤ ਸਿੰਘ ਬੈਰੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ ਜਦਕਿ 28 ਸਾਲ ਦਾ ਪ੍ਰਭਪ੍ਰੀਤ ਸਿੰਘ ਅਤੇ 37 ਸਾਲ ਦੇ ਰਾਜਵਿੰਦਰ ਮਾਂਗਟ ਬਰੈਂਪਟਨ ਦੇ ਵਸਨੀਕ ਦੱਸੇ ਜਾ ਰਹੇ ਹਨ। ਇਨ੍ਹਾਂ ਵਿਰੁੱਧ ਸਾਂਝੇ ਤੌਰ ’ਤੇ ਅੱਠ ਦੋਸ਼ ਆਇਦ ਕੀਤੇ ਗਏ ਜਿਨ੍ਹਾਂ ਵਿਚ ਪੁਲਿਸ ਅਫਸਰ ਦੇ ਕੰਮ ਵਿਚ ਅੜਿੱਕਾ ਡਾਹੁਣਾ ਵੀ ਸ਼ਾਮਲ ਹੈ।
Next Story
ਤਾਜ਼ਾ ਖਬਰਾਂ
Share it