ਕਾਰ ਚੋਰਾਂ ਦੇ ਟਾਕਰੇ ਲਈ 18 ਮਿਲੀਅਨ ਦੇਵੇਗੀ ਉਨਟਾਰੀਓ ਸਰਕਾਰ
ਟੋਰਾਂਟੋ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਲਗਾਤਾਰ ਵਧ ਰਹੀਆਂ ਕਾਰ ਚੋਰੀ ਦੀਆਂ ਵਾਰਦਾਤਾਂ ਨਾਲ ਨਜਿੱਠਣ ਲਈ ਡਗ ਫੋਰਡ ਸਰਕਾਰ ਵੱਲੋਂ ਪੁਲਿਸ ਮਹਿਕਮਿਆਂ ਨੂੰ 18 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਰਕਮ ਨਾਲ ਨਵੇਂ ਸਾਫਟਵੇਅਰ, ਜੀ.ਪੀ.ਐਸ. ਅਤੇ ਟ੍ਰੈਕਿੰਗ ਦਾ ਨਵਾਂ ਸਾਜ਼ੋ-ਸਮਾਨ ਖਰੀਦਿਆ ਜਾਵੇਗਾ ਜਦਕਿ ਜਾਂਚਕਰਤਾਵਾਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿਤੀ ਜਾਵੇਗੀ। […]
By : Editor Editor
ਟੋਰਾਂਟੋ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਲਗਾਤਾਰ ਵਧ ਰਹੀਆਂ ਕਾਰ ਚੋਰੀ ਦੀਆਂ ਵਾਰਦਾਤਾਂ ਨਾਲ ਨਜਿੱਠਣ ਲਈ ਡਗ ਫੋਰਡ ਸਰਕਾਰ ਵੱਲੋਂ ਪੁਲਿਸ ਮਹਿਕਮਿਆਂ ਨੂੰ 18 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਰਕਮ ਨਾਲ ਨਵੇਂ ਸਾਫਟਵੇਅਰ, ਜੀ.ਪੀ.ਐਸ. ਅਤੇ ਟ੍ਰੈਕਿੰਗ ਦਾ ਨਵਾਂ ਸਾਜ਼ੋ-ਸਮਾਨ ਖਰੀਦਿਆ ਜਾਵੇਗਾ ਜਦਕਿ ਜਾਂਚਕਰਤਾਵਾਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿਤੀ ਜਾਵੇਗੀ।
2014 ਤੋਂ 2021 ਦਰਮਿਆਨ ਚੋਰੀ ਦੀਆਂ ਵਾਰਦਾਤਾਂ 72 ਫੀ ਸਦੀ ਵਧੀਆਂ
ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਗੱਡੀ ਚੋਰੀ ਦੀਆਂ ਵਾਰਦਾਤਾਂ ਵੱਡੀ ਸਮੱਸਿਆ ਬਣ ਚੁੱਕੀਆਂ ਹਨ ਅਤੇ ਅਪਰਾਧਕ ਗਿਰੋਹਾਂ ਦਾ ਪਰਦਾ ਫਾਸ਼ ਕਰਨ ਵਿਚ ਇਹ ਰਕਮ ਸਹਾਈ ਸਾਬਤ ਹੋਵੇਗੀ। ਸਰਕਾਰੀ ਅੰਕੜਿਆਂ ਮੁਤਾਬਕ 2014 ਤੋਂ 2021 ਦਰਮਿਆਨ ਗੱਡੀ ਚੋਰੀ ਦੀਆਂ ਵਾਰਦਾਤਾਂ 72 ਫੀ ਸਦੀ ਵਧੀਆਂ ਜਦਕਿ 2022 ਵਿਚ 14 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ। ਉਧਰ ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ ਆਬਾਦੀ ਦੇ ਹਿਸਾਬ ਨਾਲ ਉਨ੍ਹਾਂ ਦੇ ਇਲਾਕੇ ਵਿਚ ਸਭ ਤੋਂ ਵੱਧ ਗੱਡੀਆਂ ਚੋਰੀ ਹੋ ਰਹੀਆਂ ਹਨ। ਇਥੇ ਦਸਣਾ ਬਣਦਾ ਹੈ ਕਿ ਪੀਲ ਰੀਜਨ ਵਿਚ ਰੋਜ਼ਾਨਾ ਤਕਰੀਬਨ 20 ਗੱਡੀਆਂ ਚੋਰੀ ਹੋਣ ਦੀਆਂ ਸ਼ਿਕਾਇਤਾ ਆ ਰਹੀਆਂ ਹਨ।