ਕਪੂਰਥਲ ਜੇਲ੍ਹ ਵਿਚ ਕੈਦੀਆਂ ਵਿਚਾਲੇ ਹੋਈ ਝੜਪ, ਇੱਕ ਦੀ ਮੌਤ
ਕਪੂਰਥਲਾ, 14 ਜੁਲਾਈ, ਹ.ਬ. : ਕਪੂਰਥਲਾ ਮਾਡਰਨ ਜੇਲ੍ਹ ਵਿਚ ਚੀਕ ਚਿਹਾੜਾ ਪੈ ਗਿਆ। ਹੋਇਆ ਇਹ ਕੀ ਜਦੋਂ ਕੈਦੀ ਅਤੇ ਹਵਾਲਾਤੀ ਅਪਣੀ ਬੈਰਕਾਂ ਵਿਚ ਸੁੱਤੇ ਹੋਏ ਸੀ ਉਦੋਂ ਅਚਾਨਕ ਲੋਹੇ ਦੀ ਰੋਡ ਹੋਰ ਹਥਿਆਰਾਂ ਨਾਲ ਲੈਸ ਦੂਜੀ ਬੈਰਕ ਦੇ ਕੈਦੀ ਅਤੇ ਹਵਾਲਾਤੀ ਉਨ੍ਹਾਂ ’ਤੇ ਟੁੱਟ ਗਏ। ਦੋਵੇਂ ਪਾਸੇ ਤੋਂ 40-50 ਕੈਦੀਆਂ ਤੇ ਹਵਾਲਾਤੀਆਂ ਵਿਚਾਲੇ ਝੜਪ ਹੋਈ। […]
By : Editor (BS)
ਕਪੂਰਥਲਾ, 14 ਜੁਲਾਈ, ਹ.ਬ. : ਕਪੂਰਥਲਾ ਮਾਡਰਨ ਜੇਲ੍ਹ ਵਿਚ ਚੀਕ ਚਿਹਾੜਾ ਪੈ ਗਿਆ। ਹੋਇਆ ਇਹ ਕੀ ਜਦੋਂ ਕੈਦੀ ਅਤੇ ਹਵਾਲਾਤੀ ਅਪਣੀ ਬੈਰਕਾਂ ਵਿਚ ਸੁੱਤੇ ਹੋਏ ਸੀ ਉਦੋਂ ਅਚਾਨਕ ਲੋਹੇ ਦੀ ਰੋਡ ਹੋਰ ਹਥਿਆਰਾਂ ਨਾਲ ਲੈਸ ਦੂਜੀ ਬੈਰਕ ਦੇ ਕੈਦੀ ਅਤੇ ਹਵਾਲਾਤੀ ਉਨ੍ਹਾਂ ’ਤੇ ਟੁੱਟ ਗਏ। ਦੋਵੇਂ ਪਾਸੇ ਤੋਂ 40-50 ਕੈਦੀਆਂ ਤੇ ਹਵਾਲਾਤੀਆਂ ਵਿਚਾਲੇ ਝੜਪ ਹੋਈ। ਜੇਲ੍ਹ ਵਿਚ ਹੋਈ ਗੈਂਗਵਾਰ ਵਿੱਚ ਇੱਕ ਕੈਦੀ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ ਜੋ ਕਿ ਸਿਵਲ ਹਸਪਤਾਲ ਕਪੂਰਥਲਾ ਵਿੱਚ ਜ਼ੇਰੇ ਇਲਾਜ ਹਨ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਏਡੀਜੀਪੀ ਜੇਲ੍ਹ ਵੀ ਦੇਰ ਸ਼ਾਮ ਕਪੂਰਥਲਾ ਪਹੁੰਚ ਗਏ ਸਨ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਡਿਊਟੀ ’ਤੇ ਤਾਇਨਾਤ ਡਾਕਟਰ ਨਵਦੀਪ ਕੌਰ ਅਤੇ ਡਾਕਟਰ ਵਿਵੇਕ ਨੇ ਦੱਸਿਆ ਕਿ ਮਾਡਰਨ ਜੇਲ੍ਹ ਕਪੂਰਥਲਾ ਤੋਂ ਜੇਲ੍ਹ ਸਟਾਫ਼ ਨੇ ਚਾਰ ਕੈਦੀਆਂ ਸਿਮਰਨਜੀਤ ਸਿੰਘ, ਸੁਰਿੰਦਰ ਸਿੰਘ, ਅਮਨਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਨੂੰ ਜ਼ਖ਼ਮੀ ਸਿਵਲ ਹਸਪਤਾਲ ਲਿਆਂਦਾ। ਸਿਮਰਨਜੀਤ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ