ਓਵਰਡੋਜ਼ ਨਾਲ ਮੌਤਾਂ ਘਟਾਉਣ ਲਈ ਕੈਨੇਡਾ ਸਰਕਾਰ ਨੇ ਵਧਾਇਆ ਰਣਨੀਤੀ ਦਾ ਘੇਰਾ
ਔਟਵਾ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਘਟਾਉਣ ਦੇ ਯਤਨਾਂ ਤਹਿਤ ਕੈਨੇਡਾ ਸਰਕਾਰ ਵੱਲੋਂ ‘ਡਰੱਗ ਐਂਡ ਸਬਸਟੈਂਸ ਯੂਜ਼’ ਰਣਨੀਤੀ ਦਾ ਘੇਰਾ ਵਧਾਇਆ ਜਾ ਰਿਹਾ ਹੈ। ਹੈਲਥ ਕੈਨੇਡਾ ਨੇ ਕਿਹਾ ਕਿ 2016 ਵਿਚ ਪਹਿਲੀ ਵਾਰ ਪੇਸ਼ ਰਣਨੀਤੀ ਮਗਰੋਂ ਨਸ਼ਿਆਂ ਦੀ ਸਪਲਾਈ ਵਿਚ ਵਾਧਾ ਹੋਇਆ ਹੈ ਜਿਸ ਦੇ ਮੱਦੇਨਜ਼ਰ ਬਚਾਅ, ਇਲਾਜ […]
By : Hamdard Tv Admin
ਔਟਵਾ, 31 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਘਟਾਉਣ ਦੇ ਯਤਨਾਂ ਤਹਿਤ ਕੈਨੇਡਾ ਸਰਕਾਰ ਵੱਲੋਂ ‘ਡਰੱਗ ਐਂਡ ਸਬਸਟੈਂਸ ਯੂਜ਼’ ਰਣਨੀਤੀ ਦਾ ਘੇਰਾ ਵਧਾਇਆ ਜਾ ਰਿਹਾ ਹੈ। ਹੈਲਥ ਕੈਨੇਡਾ ਨੇ ਕਿਹਾ ਕਿ 2016 ਵਿਚ ਪਹਿਲੀ ਵਾਰ ਪੇਸ਼ ਰਣਨੀਤੀ ਮਗਰੋਂ ਨਸ਼ਿਆਂ ਦੀ ਸਪਲਾਈ ਵਿਚ ਵਾਧਾ ਹੋਇਆ ਹੈ ਜਿਸ ਦੇ ਮੱਦੇਨਜ਼ਰ ਬਚਾਅ, ਇਲਾਜ ਅਤੇ ਸਹਾਇਤਾ ਨੂੰ ਮੁੱਖ ਰਖਦਿਆਂ ਕਮਿਊਨਿਟੀ ਆਧਾਰਤ ਆਰਥਿਕ ਸਹਾਇਤਾ ਨੂੰ ਤਰਜੀਹ ਦਿਤੀ ਜਾਵੇਗੀ। ਓਵਰਡੋਜ਼ ਵਰਗੀ ਸਮਾਜਿਕ ਸਮੱਸਿਆ ਦੇ ਟਾਕਰੇ ਲਈ ਲਾਅ ਐਨਫੋਰਸਮੈਂਟ ’ਤੇ ਵੀ ਜ਼ੋਰ ਦਿਤਾ ਜਾਵੇਗਾ ਜਦਕਿ ਓਵਰਡੋਜ਼ ਮਾਮਲਿਆਂ ਦੀ ਨਿਗਰਾਨੀ ਦੇ ਨਵੇਂ ਤੌਰ-ਤਰੀਕੇ ਵੀ ਇਜਾਦ ਕੀਤੇ ਜਾ ਰਹੇ ਹਨ।
ਕਮਿਊਨਿਟੀ ਆਧਾਰਤ ਆਰਥਿਕ ਸਹਾਇਤਾ ਨੂੰ ਦਿਤੀ ਜਾਵੇਗੀ ਤਰਜੀਹ
ਫੈਡਰਲ ਸਰਕਾਰ ਵੱਲੋਂ ਪੂਰੇ ਮੁਲਕ ਵਿਚ ਨੁਕਸਾਨ ਘਟਾਉਣ ਵਾਲੇ 54 ਪ੍ਰੌਜੈਕਟਾਂ ਵਾਸਤੇ 21 ਮਿਲੀਅਨ ਦੇ ਫੰਡ ਦੇਣ ਬਾਰੇ ਬਜਟ ਵਿਚ ਐਲਾਨ ਕੀਤਾ ਜਾ ਚੁੱਕਾ ਹੈ। ਬੀ.ਸੀ. ਅਤੇ ਉਨਟਾਰੀਓ ਰਾਜਾਂ ਵਿਚ ਓਵਰਡੋਜ਼ ਕਾਰਨ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ ਪਰ ਹੁਣ ਐਲਬਰਟਾ ਵੀ ਪਿੱਛੇ ਨਹੀਂ ਰਿਹਾ ਜਿਥੇ ਨਸ਼ਿਆਂ ਦਾ ਮਕੜ ਜਾਲ ਲਗਾਤਾਰ ਫੈਲਦਾ ਜਾ ਰਿਹਾ ਹੈ। ਓਪੀਔਇਡ ਓਵਰਡੋਜ਼ ਕਾਰਨ 2022 ਵਿਚ 7,328 ਲੋਕਾਂ ਨੇ ਦਮ ਤੋੜਿਆ ਜਦਕਿ 2023 ਦੇ ਪਹਿਲੇ ਤਿੰਨ ਮਹੀਨੇ ਦੌਰਾਨ ਰੋਜ਼ਾਨਾ ਔਸਤਨ 21 ਜਣਿਆਂ ਦੀ ਮੌਤ ਹੋਈ। ਜਨਵਰੀ ਤੋਂ ਮਾਰਚ ਦਰਮਿਆਨ ਕੁਲ 1,904 ਜਣਿਆਂ ਦੇ ਓਪੀਔਇਡ ਓਵਰਡੋਜ਼ ਕਾਰਨ ਦਮ ਤੋੜਨ ਦੇ ਅੰਕੜੇ ਦਰਜ ਕੀਤੇ ਗਏ। 2016 ਵਿਚ ਓਪੀਔਇਡ ਓਵਰਡੋਜ਼ ਕਾਰਨ ਮੌਤਾਂ ਨੂੰ ਗੰਭੀਰ ਸਮੱਸਿਆ ਕਰਾਰ ਦਿਤਾ ਗਿਆ ਅਤੇ ਉਦੋਂ ਤੋਂ ਹੁਣ ਤੱਕ 30 ਹਜ਼ਾਰ ਤੋਂ ਵੱਧ ਜਾਨਾਂ ਜਾ ਚੁੱਕੀਆਂ ਹਨ। ਇਹ ਅੰਕੜਾ ਵੱਡੇ ਸੜਕ ਹਾਦਸਿਆਂ ਵਿਚ ਹੋਣ ਵਾਲੇ ਜਾਨੀ ਨੁਕਸਾਨ ਤੋਂ ਕਿਤੇ ਜ਼ਿਆਦਾ ਬਣਦਾ ਹੈ।