ਐੱਚ1-ਬੀ ਵੀਜ਼ੇ ਨੂੰ ਲੈ ਕੇ ਅਮਰੀਕਾ ਸਰਕਾਰ ਦਾ ਨਵਾਂ ਐਲਾਨ
ਐੱਚ1-ਬੀ ਵੀਜ਼ੇ ਨੂੰ ਲੈ ਕੇ ਅਮਰੀਕਾ ਸਰਕਾਰ ਵੱਲੋਂ ਨਵਾਂ ਐਲਾਨ ਕੀਤਾ ਗਿਆ ਹੈ। ਅਮਰੀਕਾ ਵੱਲੋਂ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ 'ਚ ਹੁਣ ਐੱਚ1-ਬੀ ਵੀਜ਼ੇ ਨੂੰ ਅਮਰੀਕਾ 'ਚ ਹੀ ਰਿਨਿਊ ਕਰਵਾਇਆ ਜਾ ਸਕਦਾ ਹੈ। ਕਾਮਿਆਂ ਨੂੰ ਆਪਣੇ ਦੇਸ਼ ਵਾਪਸ ਜਾ ਕੇ ਵੀਜ਼ਾ ਰਿਨਿਊ ਨਹੀਂ ਕਰਵਾਉਣਾ ਪਵੇਗਾ। ਐੱਚ-1ਬੀ ਇੱਕ ਅਸਥਾਈ (ਗੈਰ-ਪ੍ਰਵਾਸੀ) ਵੀਜ਼ਾ ਸ਼੍ਰੇਣੀ ਹੈ […]
By : Hamdard Tv Admin
ਐੱਚ1-ਬੀ ਵੀਜ਼ੇ ਨੂੰ ਲੈ ਕੇ ਅਮਰੀਕਾ ਸਰਕਾਰ ਵੱਲੋਂ ਨਵਾਂ ਐਲਾਨ ਕੀਤਾ ਗਿਆ ਹੈ। ਅਮਰੀਕਾ ਵੱਲੋਂ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ 'ਚ ਹੁਣ ਐੱਚ1-ਬੀ ਵੀਜ਼ੇ ਨੂੰ ਅਮਰੀਕਾ 'ਚ ਹੀ ਰਿਨਿਊ ਕਰਵਾਇਆ ਜਾ ਸਕਦਾ ਹੈ। ਕਾਮਿਆਂ ਨੂੰ ਆਪਣੇ ਦੇਸ਼ ਵਾਪਸ ਜਾ ਕੇ ਵੀਜ਼ਾ ਰਿਨਿਊ ਨਹੀਂ ਕਰਵਾਉਣਾ ਪਵੇਗਾ।
ਐੱਚ-1ਬੀ ਇੱਕ ਅਸਥਾਈ (ਗੈਰ-ਪ੍ਰਵਾਸੀ) ਵੀਜ਼ਾ ਸ਼੍ਰੇਣੀ ਹੈ ਜੋ ਰੁਜ਼ਗਾਰਦਾਤਾਵਾਂ ਨੂੰ "ਵਿਸ਼ੇਸ਼ ਕਿੱਤਿਆਂ" ਵਿੱਚ ਕੰਮ ਕਰਨ ਲਈ ਉੱਚ ਸਿੱਖਿਆ ਪ੍ਰਾਪਤ ਵਿਦੇਸ਼ੀ ਪੇਸ਼ੇਵਰਾਂ ਲਈ ਪਟੀਸ਼ਨ ਕਰਨ ਦੀ ਇਜਾਜ਼ਤ ਦਿੰਦੀ ਹੈ, ਜਿਸ ਲਈ ਘੱਟੋ-ਘੱਟ ਇੱਕ ਬੈਚਲਰ ਡਿਗਰੀ ਜਾਂ ਇਸਦੇ ਬਰਾਬਰ ਦੀ ਪੜ੍ਹਾਈ ਦੀ ਲੋੜ ਹੁੰਦੀ ਹੈ।
ਭਾਰਤੀ ਨਾਗਰਿਕਾਂ ਸਮੇਤ ਐੱਚ-1ਬੀ ਕਾਮੇ ਅਮਰੀਕਾ ਛੱਡੇ ਬਿਨਾਂ ਵੀਜ਼ਾ ਰੀਨਿਊ ਕਰਨ ਲਈ ਅਪਲਾਈ ਕਰਨਾ ਸ਼ੁਰੂ ਕਰ ਸਕਦੇ ਹਨ। ਅਮਰੀਕਾ ਨੇ ਘਰੇਲੂ ਪੱਧਰ 'ਤੇ ਐੱਚ1-ਬੀ ਵੀਜ਼ਾ ਦੇ ਨਵੀਨੀਕਰਨ ਲਈ ਪੰਜ ਹਫ਼ਤਿਆਂ ਦਾ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਦੱਸਦਈਏ ਕਿ ਇਹ ਵੱਡੀ ਤਬਦੀਲੀ ਲਗਭਗ ਦੋ ਦਹਾਕਿਆਂ ਦੇ ਬਾਅਦ ਆਈ ਹੈ।
ਇਹ ਪਾਇਲਟ ਨਵੀਨੀਕਰਨ ਪ੍ਰੋਗਰਾਮ 29 ਜਨਵਰੀ ਨੂੰ ਸ਼ੁਰੂ ਕੀਤਾ ਗਿਆ ਤੇ 1 ਅਪ੍ਰੈਲ ਤੱਕ ਚੱਲੇਗਾ। ਇਸ ਮਿਆਦ ਦੇ ਦੌਰਾਨ 20,000 ਤੱਕ ਯੋਗ ਗੈਰ-ਪ੍ਰਵਾਸੀ ਕਾਮੇ ਘਰੇਲੂ ਤੌਰ 'ਤੇ ਆਪਣੇ ਐੱਚ1-ਬੀ ਵੀਜ਼ਾ ਦਾ ਨਵੀਨੀਕਰਨ ਕਰ ਸਕਦੇ ਹਨ। ਯੂਐਸ ਸਟੇਟ ਡਿਪਾਰਟਮੈਂਟ ਨੇ ਇਹ ਐਲਾਨ ਜੂਨ 2023 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਦੌਰਾਨ ਕੀਤਾ ਸੀ। ਦੌਰੇ ਦੌਰਾਨ, ਪੀਐਮ ਮੋਦੀ ਨੇ ਵਾਸ਼ਿੰਗਟਨ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਅਮਰੀਕਾ ਵਿੱਚ ਐੱਚ1-ਬੀ ਵੀਜ਼ਾ ਨਵੀਨੀਕਰਨ ਸਟੈਂਪਿੰਗ ਕਰਵਾਈ ਜਾ ਰਹੀ ਹੈ। ਦੌਰੇ ਤੋਂ ਬਾਅਦ ਵ੍ਹਾਈਟ ਹਾਊਸ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ।
ਇਹ ਵੀਜ਼ਾ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਅਸਥਾਈ ਵੀਜ਼ਾ ਧਾਰਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਗਲੇ ਪੰਜ ਹਫ਼ਤਿਆਂ ਵਿੱਚ ਕੁੱਲ 20,000 ਭਾਗੀਦਾਰਾਂ ਨੂੰ ਪਾਇਲਟ ਵੀਜ਼ਾ ਲਈ ਸਵੀਕਾਰ ਕੀਤਾ ਜਾਵੇਗਾ। ਪਾਇਲਟ ਦੀ ਸ਼ੁਰੂਆਤ ਤੋਂ ਪਹਿਲਾਂ, ਵਿਦੇਸ਼ ਮੰਤਰਾਲੇ ਨੇ ਵੀਜ਼ਾ ਧਾਰਕਾਂ ਨੂੰ ਆਪਣੀ ਯੋਗਤਾ ਦੀ ਪੁਸ਼ਟੀ ਕਰਨ ਦੀ ਇਜਾਜ਼ਤ ਦਿੱਤੀ। ਇਸ ਕੋਸ਼ਿਸ਼ ਦਾ ਉਦੇਸ਼ ਕਾਨੂੰਨੀ ਪ੍ਰਵਾਸੀਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣਾ ਅਤੇ ਸੁਧਾਰ ਕਰਨਾ ਹੈ। ਇਸ ਰਾਹੀਂ ਬਿਨੈਕਾਰਾਂ ਨੂੰ ਰਾਹਤ ਮਿਲ ਜਾਵੇਗੀ ਕਿਉਂਕਿ ਹੁਣ ਵੀਜ਼ਾ ਅਪਲਾਈ ਕਰਨ ਲਈ ਉਨ੍ਹਾਂ ਨੂੰ ਆਪਣੇ ਦੇਸ਼ ਨਹੀਂ ਜਾਣਾ ਪਵੇਗਾ ਜਦਕਿ ਅਮਰੀਕਾ ਬੈਠੇ ਹੀ ਵੀਜ਼ਾ ਰਿਨਿਊ ਕਰਵਾ ਸਕਦੇ ਹਨ।
ਇੱਥੇ ਇਹ ਵੀ ਦੱਸਦਈਏ ਕਿ ਇਸ ਪ੍ਰੋਗਰਾਮ 'ਚ ਪਹਿਲ ਸਿਰਫ਼ ਐੱਚ1-ਬੀ ਕਰਮਚਾਰੀਆਂ ਤੱਕ ਸੀਮਿਤ ਹੈ ਜੋ ਦਸੰਬਰ ਵਿੱਚ ਦੱਸੇ ਗਏ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਇਸ ਵਿੱਚ ਐੱਚ-4 ਵੀਜ਼ਾ 'ਤੇ ਨਿਰਭਰ ਵੀਜ਼ਾ ਧਾਰਕ ਜਿਵੇਂ ਪਤੀ-ਪਤਨੀ ਅਤੇ ਬੱਚੇ ਸ਼ਾਮਲ ਨਹੀਂ ਹਨ।