ਐਲਬਰਟਾ ਵੀ ਨਸ਼ਿਆਂ ਦੀ ਜਕੜ ਵਿਚ ਆਉਣ ਲੱਗਾ
ਐਡਮਿੰਟਨ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਤੋਂ ਬਾਅਦ ਐਲਬਰਟਾ ਵਿਚ ਵੀ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਅਤੇ ਮੌਜੂਦਾ ਵਰ੍ਹੇ ਦੌਰਾਨ 1100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਕੱਲੇ ਜੁਲਾਈ ਮਹੀਨੇ ਦੌਰਾਨ 161 ਜਣਿਆਂ ਨੇ ਦਮ ਤੋੜਿਆ ਅਤੇ ਪਿਛਲੇ ਸਾਲ ਦੇ ਮੁਕਾਬਲੇ ਅੰਕੜਾ 21 ਫ਼ੀ ਸਦੀ […]
By : Hamdard Tv Admin
ਐਡਮਿੰਟਨ, 11 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬੀ.ਸੀ. ਤੋਂ ਬਾਅਦ ਐਲਬਰਟਾ ਵਿਚ ਵੀ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਅਤੇ ਮੌਜੂਦਾ ਵਰ੍ਹੇ ਦੌਰਾਨ 1100 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਕੱਲੇ ਜੁਲਾਈ ਮਹੀਨੇ ਦੌਰਾਨ 161 ਜਣਿਆਂ ਨੇ ਦਮ ਤੋੜਿਆ ਅਤੇ ਪਿਛਲੇ ਸਾਲ ਦੇ ਮੁਕਾਬਲੇ ਅੰਕੜਾ 21 ਫ਼ੀ ਸਦੀ ਵਧ ਗਿਆ।
ਜੁਲਾਈ ਦੌਰਾਨ ਕੈਲਗਰੀ ਵਿਖੇ 52 ਜਣਿਆਂ ਦੀ ਮੌਤ ਹੋਈ ਜਦਕਿ ਐਡਮਿੰਟਨ ਅਤੇ ਲੈਥਬ੍ਰਿਜ ਤੇ ਮੈਡੀਸਿਨ ਹੈਟ ਵਰਗੇ ਇਲਾਕਿਆਂ ਵਿਚ ਕ੍ਰਮਵਾਰ 62 ਅਤੇ 27 ਮੌਤਾਂ ਹੋਈਆਂ। ਸਾਊਥ ਜ਼ੋਨ ਵਿਚ ਮੌਤ ਦਰ ਸਭ ਤੋਂ ਉਪਰ ਰਹੀ ਜੋ ਇਕ ਲੱਖ ਦੀ ਵਸੋਂ ਪਿੱਛੇ 101.2 ਫੀ ਸਦੀ ਦਰਜ ਕੀਤੀ ਗਈ ਹੈ। ਮੈਂਟਲ ਹੈਲਥ ਅਤੇ ਐਡਿਕਸ਼ਨ ਮਾਮਲਿਆਂ ਦੀ ਆਲੋਚਕ ਜੈਨੇਟ ਐਰੀਮੈਂਕੋ ਨੇ ਕਿਹਾ ਕਿ ਇਲਾਜ ਰਾਹੀਂ ਨਸ਼ਿਆਂ ਦੀ ਆਦਤ ਛੱਡੀ ਜਾ ਸਕਦੀ ਹੈ ਪਰ ਯੂਨਾਈਟਡ ਕੰਜ਼ਰਵੇਟਿ ਵਪਾਰਟੀ ਦੀ ਮੰਗ ਪੂਰੀ ਕਰਨ ਦੇ ਸਮਰੱਥ ਨਹੀਂ।
2023 ਵਿਚ ਜੁਲਾਈ ਤੱਕ 1100 ਤੋਂ ਵੱਧ ਮੌਤਾਂ
ਉਧਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਨਸ਼ਿਆਂ ਕਾਰਨ ਜਾਨ ਗਵਾਉਣ ਵਾਲਿਆਂ ਦਪੀ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ। ਕੌਰੋਨਰ ਦੇ ਦਫਤਰ ਵਿਚ ਪੈਦਾ ਹੋਇਆ ਵੱਡਾ ਬੈਕਲਾਗ ਇਸ਼ਾਰਾ ਕਰ ਰਿਹਾ ਹੈ ਕਿ ਵੱਡੀ ਗਿਣਤੀ ਵਿਚ ਮੌਤਾਂ ਦੀ ਹਾਲੇ ਵੀ ਪੜਤਾਲ ਚੱਲ ਰਹੀ ਹੈ। ਐਲਬਰਟਾ ਸਰਕਾਰ ਦੇ ਅੰਕੜਿਆਂ ਮੁਤਾਬਕ 2019 ਤੋਂ ਹੁਣ ਤੱਕ ਸੱਤ ਹਜ਼ਾਰ ਲੋਕਾਂ ਨੇ ਅਣਦੱਸੇ ਕਾਰਨਾਂ ਕਰ ਕੇ ਦਮ ਤੋੜਿਆ। ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਕਹਿੰਦੀ ਹੈ ਕਿ ਐਲਬਰਟਾ ਅਤੇ ਬੀ.ਸੀ. ਵਿਚ 2022 ਦੌਰਾਨ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਮੌਤਾਂ ਹੋਈਆਂ ਅਤੇ ਮਹਾਂਮਾਰੀ ਮਗਰੋਂ ਦੋਹਾਂ ਰਾਜਾਂ ਵਿਚ ਨਸ਼ਿਆਂ ਤੇ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਵਿਚ ਵਾਧਾ ਹੋਇਆ ਹੈ।