Begin typing your search above and press return to search.

ਐਡਮਿੰਟਨ ਵਿਖੇ ਜਾਨਲੇਵਾ ਹਾਦਸੇ ਦੇ ਮਾਮਲੇ ਤਹਿਤ ਭਾਰਤੀ ਵਿਰੁੱਧ ਦੋਸ਼ ਆਇਦ

ਐਡਮਿੰਟਨ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਐਡਮਿੰਟਨ ਵਿਖੇ 29 ਜੁਲਾਈ ਨੂੰ ਵਾਪਰੇ ਜਾਨਲੇਵਾ ਹਾਦਸੇ ਦੀ ਪੜਤਾਲ ਕਰ ਰਹੀ ਪੁਲਿਸ ਨੇ 19 ਸਾਲ ਦੇ ਤਰਨਤੇਜ ਧਾਰੀਵਾਲ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਣ ਸਣੇ ਵੱਖ ਵੱਖ ਦੋਸ਼ ਆਇਦ ਕਰ ਦਿਤੇ। ਐਡਮਿੰਟਨ ਦੇ ਦੱਖਣ-ਪੱਛਮੀ ਇਲਾਕੇ ਵਿਚ ਵਾਪਰੇ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਸੀ ਜਦਕਿ ਪੰਜ ਜ਼ਖਮੀ […]

ਐਡਮਿੰਟਨ ਵਿਖੇ ਜਾਨਲੇਵਾ ਹਾਦਸੇ ਦੇ ਮਾਮਲੇ ਤਹਿਤ ਭਾਰਤੀ ਵਿਰੁੱਧ ਦੋਸ਼ ਆਇਦ
X

Hamdard Tv AdminBy : Hamdard Tv Admin

  |  20 Oct 2023 11:45 AM IST

  • whatsapp
  • Telegram

ਐਡਮਿੰਟਨ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਐਡਮਿੰਟਨ ਵਿਖੇ 29 ਜੁਲਾਈ ਨੂੰ ਵਾਪਰੇ ਜਾਨਲੇਵਾ ਹਾਦਸੇ ਦੀ ਪੜਤਾਲ ਕਰ ਰਹੀ ਪੁਲਿਸ ਨੇ 19 ਸਾਲ ਦੇ ਤਰਨਤੇਜ ਧਾਰੀਵਾਲ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਣ ਸਣੇ ਵੱਖ ਵੱਖ ਦੋਸ਼ ਆਇਦ ਕਰ ਦਿਤੇ। ਐਡਮਿੰਟਨ ਦੇ ਦੱਖਣ-ਪੱਛਮੀ ਇਲਾਕੇ ਵਿਚ ਵਾਪਰੇ ਹਾਦਸੇ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਸੀ ਜਦਕਿ ਪੰਜ ਜ਼ਖਮੀ ਹੋਏ ਸਨ। ਪੁਲਿਸ ਨੇ ਦੱਸਿਆ ਕਿ 29 ਜੁਲਾਈ ਨੂੰ ਸਵੇਰੇ 4.30 ਵਜੇ ਕੈਡੀਲੈਕ ਐਸਕਲੇਡ ਗੱਡੀ ਵਿਚ ਛੇ ਜਣੇ ਜਾ ਰਹੇ ਸਨ ਜਦੋਂ 17ਵੀਂ ਸਟ੍ਰੀਟ ਅਤੇ 34ਵੇਂ ਐਵੇਨਿਊ ਵਿੇ ਗੱਡੀ ਬੇਕਾਬੂ ਹੋ ਕੇ ਖਤਾਨਾਂ ਵਿਚ ਜਾ ਡਿੱਗੀ।

ਤਰਨਤੇਜ ਧਾਰੀਵਾਲ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਸਣੇ ਕਈ ਦੋਸ਼ ਆਇਦ

ਹਾਦਸਾ ਵੇਖ ਮੌਕੇ ’ਤੇ ਪੁੱਜੇ ਲੋਕਾਂ ਨੇ ਦੱਸਿਆ ਕਿ ਕਈ ਪਲਟੀਆਂ ਖਾਣ ਮਗਰੋਂ ਗੱਡੀ ਵਿਚ ਅੱਗ ਲੱਗ ਗਈ। ਇਸੇ ਦੌਰਾਨ ਪੈਰਾਮੈਡਿਕਸ ਮੌਕੇ ’ਤੇ ਪੁੰਜ ਗਏ ਅਤੇ ਪੰਜ ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਪਰ 19 ਸਾਲ ਦੇ ਇਕ ਨੌਜਵਾਨ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਕੈਡੀਲੈਕ ਵਿਚ ਸਵਾਰ ਨੌਜਵਾਨ ਸੰਭਾਵਤ ਤੌਰ ’ਤੇ ਕਿਸੇ ਹੋਰ ਗੱਡੀ ਨਾਲ ਰੇਸ ਲਾ ਰਹੇ ਸਨ ਪਰ ਇਸੇ ਦੌਰਾਨ ਗੱਡੀ ਬੇਕਾਬੂ ਹੋ ਕੇ ਖਤਾਨਾਂ ਵਿਚ ਪਹੁੰਚ ਗਈ।

Next Story
ਤਾਜ਼ਾ ਖਬਰਾਂ
Share it