ਐਡਮਿੰਟਨ ਪੁਲਿਸ ਵੱਲੋਂ 18 ਲੱਖ ਡਾਲਰ ਮੁੱਲ ਦੀ 40 ਕਿਲੋ ਕੋਕੀਨ ਬਰਾਮਦ
ਐਡਮਿੰਟਨ, 6 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਐਡਮਿੰਟਨ ਸ਼ਹਿਰ ਦੀ ਪੁਲਿਸ ਨੇ ਆਪਣੇ ਇਤਿਹਾਸ ਵਿਚ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਬਰਾਮਦ ਕਰਦਿਆਂ 40 ਸਾਲ ਦੇ ਰਣਧੀਰ ਸਿੰਘ ਗਿੱਲ ਵਿਰੁੱਧ ਦੋਸ਼ ਆਇਦ ਕਰ ਦਿਤੇ। ਇੰਸਪੈਕਟਰ ਲਾਂਸ ਪਾਰਕਰ ਨੇ ਦੱਸਿਆ ਕਿ 27 ਅਕਤੂਬਰ ਨੂੰ ਇਕ ਟ੍ਰੈਫਿਕ ਸਟੌਪ ਦੌਰਾਨ ਇਕ ਗੱਡੀ ਵਿਚੋਂ 18 ਲੱਖ ਡਾਲਰ ਮੁੱਲ […]
By : Editor Editor
ਐਡਮਿੰਟਨ, 6 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਐਡਮਿੰਟਨ ਸ਼ਹਿਰ ਦੀ ਪੁਲਿਸ ਨੇ ਆਪਣੇ ਇਤਿਹਾਸ ਵਿਚ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਬਰਾਮਦ ਕਰਦਿਆਂ 40 ਸਾਲ ਦੇ ਰਣਧੀਰ ਸਿੰਘ ਗਿੱਲ ਵਿਰੁੱਧ ਦੋਸ਼ ਆਇਦ ਕਰ ਦਿਤੇ। ਇੰਸਪੈਕਟਰ ਲਾਂਸ ਪਾਰਕਰ ਨੇ ਦੱਸਿਆ ਕਿ 27 ਅਕਤੂਬਰ ਨੂੰ ਇਕ ਟ੍ਰੈਫਿਕ ਸਟੌਪ ਦੌਰਾਨ ਇਕ ਗੱਡੀ ਵਿਚੋਂ 18 ਲੱਖ ਡਾਲਰ ਮੁੱਲ ਦੀ 40 ਕਿਲੋ 500 ਕਿਲੋ ਕੋਕੀਨ ਬਰਾਮਦ ਹੋਈ। ਇਸ ਤੋਂ ਪਹਿਲਾਂ ਅਗਸਤ 2013 ਵਿਚ 28 ਕਿਲੋ ਕੋਕੀਨ ਬਰਾਮਦ ਕੀਤੀ ਗਈ ਸੀ।
40 ਸਾਲ ਦਾ ਰਣਧੀਰ ਸਿੰਘ ਗਿੱਲ ਗ੍ਰਿਫ਼ਤਾਰ
ਰਣਧੀਰ ਸਿੰਘ ਗਿੱਲ ਵਿਰੁੱਧ ਤਸਕਰੀ ਦੇ ਮਕਸਦ ਨਾਲ ਕੋਕੀਨ ਰੱਖਣ ਦਾ ਦੋਸ਼ ਲੱਗਾ ਹੈ ਅਤੇ ਅਦਾਲਤ ਵਿਚ ਪੇਸ਼ੀ 8 ਨਵੰਬਰ ਨੂੰ ਹੋਣੀ ਹੈ। ਐਡਮਿੰਟਨ ਪੁਲਿਸ ਦੇ ਗੰਨਜ਼ ਐਂਡ ਗੈਂਗਜ਼ ਦਸਤੇ ਦੇ ਸਟਾਫ ਸਾਰਜੈਂਟ ਐਰਿਕ ਸਟੀਵਰਟ ਨੇ ਦੱਸਿਆ ਕਿ ਐਨੇ ਵੱਡੇ ਪੱਧਰ ’ਤੇ ਨਸ਼ਿਆਂ ਦੀ ਖੇਪ ਕੋਈ ਸਾਧਾਰਣ ਇਨਸਾਨ ਨਹੀਂ ਲਿਆ ਸਕਦਾ ਅਤੇ ਇਹ ਔਰਗੇਨਾਈਜ਼ਡ ਕ੍ਰਾਈਮ ਦਾ ਹੀ ਸਿੱਟਾ ਹੋ ਸਕਦਾ ਹੈ। ਪੁਲਿਸ ਅਧਿਕਾਰੀਆਂ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਨਸ਼ਾ ਤਸਕਰੀ ਦਾ ਪੱਧਰ ਕਿਸ ਹੱਦ ਤੱਕ ਵਧ ਚੁੱਕਾ ਹੈ, ਇਹ ਬਰਾਮਦਗੀ ਉਸ ਦੀ ਜਿਊਂਦੀ ਜਾਗਦੀ ਮਿਸਾਲ ਹੈ।