ਏਸ਼ੀਆ ਕੱਪ ਕ੍ਰਿਕਟ ਮੈਚ 'ਚ ਭਾਰਤ ਨੇ ਪਾਕਿਸਤਾਨ ਨੂੰ 228 ਰਨਾਂ ਨਾਲ ਹਰਾਇਆ
ਕੁਲੰਬੋ 11 ਅਗਸਤ (ਹਮਦਰਦ ਬਿਊਰੋ):-ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਏਸ਼ੀਆ ਕੱਪ ਦੇ ਸੁਪਰ 4 ਖੇਡ ਦੌਰਾਨ ਭਾਰਤ ਦੇ ਖਿਡਾਰੀਆਂ ਨੇ ਕਮਾਲ ਦੀ ਖੇਡ ਖੇਡੀ ਤੇ ਪਾਕਿਸਤਾਨ ਨੂੰ 228 ਰਨਾਂ ਨਾਲ ਹਰਾ ਦਿੱਤਾ। ਸੋਮਵਾਰ ਦੀ ਰਾਤ ਨੂੰ ਹੋ ਰਹੇ ਇਸ ਮੈਚ ਦੌਰਾਨ 173 ਦਿਨਾਂ ਬਾਅਦ ਟੀਮ ਇੰਡੀਆ 'ਚ ਸ਼ਾਮਿਲ ਹੋਏ ਕੇ ਐਲ ਰਾਹੁਲ ਨੇ ਆਪਣੀ ਖੇਡ […]
By : Hamdard Tv Admin
ਕੁਲੰਬੋ 11 ਅਗਸਤ (ਹਮਦਰਦ ਬਿਊਰੋ):-ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਏਸ਼ੀਆ ਕੱਪ ਦੇ ਸੁਪਰ 4 ਖੇਡ ਦੌਰਾਨ ਭਾਰਤ ਦੇ ਖਿਡਾਰੀਆਂ ਨੇ ਕਮਾਲ ਦੀ ਖੇਡ ਖੇਡੀ ਤੇ ਪਾਕਿਸਤਾਨ ਨੂੰ 228 ਰਨਾਂ ਨਾਲ ਹਰਾ ਦਿੱਤਾ। ਸੋਮਵਾਰ ਦੀ ਰਾਤ ਨੂੰ ਹੋ ਰਹੇ ਇਸ ਮੈਚ ਦੌਰਾਨ 173 ਦਿਨਾਂ ਬਾਅਦ ਟੀਮ ਇੰਡੀਆ 'ਚ ਸ਼ਾਮਿਲ ਹੋਏ ਕੇ ਐਲ ਰਾਹੁਲ ਨੇ ਆਪਣੀ ਖੇਡ ਦੌਰਾਨ ਛਿੱਕਾ ਮਾਰ ਕੇ ਆਪਣਾ 100 ਦਾ ਅੰਕੜਾ ਪੂਰਾ ਕਰ ਲਿਆ ਉਨਾਂ ਦਾ ਪਾਕਿਸਤਾਨ ਦੇ ਖਿਲਾਫ ਇਹ ਪਹਿਲਾ ਛੱਕਾ ਮਾਰਿਆ ਹੈ। ਦਰਸ਼ਕਾਂ ਨੇ ਹੁਣ ਇਹ ਸਵਾਲ ਉਠਾ ਦਿੱਤਾ ਹੈ ਕਿ ਉਸ ਨੂੰ ਪਹਿਲਾਂ ਟੀਮ 'ਚ ਕਿਉਂ ਨਹੀਂ ਸ਼ਾਮਿਲ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ ਪਾਕਿਸਤਾਨ ਨੂੰ 2008 ਵਿਚ 204 ਰਨਾਂ ਨਾਲ ਮੀਲਪੁਰ ਦੇ ਮੈਦਾਨ ਵਿਚ ਹਰਾਇਆ ਸੀ। ਮੈਚ ਦੌਰਾਨ ਰਵਿੰਦਰ ਜੇਹੇਡਾ ਦੀ ਗੇਂਦ ਪਾਕਿਸਤਾਨੀ ਬੱਲੇਬਾਜ਼ ਦੇ ਨੱਕ ਤੇ ਲੱਗੀ ਤੇ ਜਿਸ ਨਾਲ ਉਸ ਦਾ ਮੂੰਹ ਲਹੂ ਲੁਹਾਨ ਹੋ ਗਿਆ। ਪਾਕਿਸਤਾਨੀ ਟੀਮ ਦੀ ਗੇਮ ਸ਼ੁਰੂ ਤੋਂ ਹੀ ਖਰਾਬ ਚੱਲੀ।