‘ਏਅਰ ਇੰਡੀਆ ਦੀਆਂ ਫਲਾਈਟਸ ਦੀ ਸੁਰੱਖਿਆ ਯਕੀਨੀ ਬਣਾਵੇ ਕੈਨੇਡਾ ਸਰਕਾਰ’
ਵੈਨਕੂਵਰ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਅਤੇ ਵੈਨਕੂਵਰ ਹਵਾਈ ਅੱਡਿਆਂ ਤੋਂ ਰਵਾਨਾ ਹੋਣ ਵਾਲੀਆਂ ਏਅਰ ਇੰਡੀਆ ਦੀਆਂ ਫਲਾਈਟਸ ਦੀ ਸੁਰੱਖਿਆ ਪ੍ਰਤੀ ਭਾਰਤ ਸਰਕਾਰ ਫ਼ਿਕਰਮੰਦ ਹੈ ਅਤੇ ਕੈਨੇਡਾ ਸਰਕਾਰ ਨੂੰ ਬੰਦੋਬਸਤ ਸਖ਼ਤ ਕਰਨ ਦਾ ਸੱਦਾ ਦਿਤਾ ਗਿਆ ਹੈ। ਦੂਜੇ ਪਾਸੇ ਕੈਨੇਡਾ ਵਾਲੇ ਪਾਸਿਓਂ ਦੋਹਾਂ ਪ੍ਰਮੁੱਖ ਹਵਾਈ ਅੱਡਿਆਂ ’ਤੇ ਕੋਈ ਐਲਰਟ ਜਾਰੀ ਕਰਨ ਬਾਰੇ ਤਸਦੀਕ ਨਹੀਂ […]
By : Editor Editor
ਵੈਨਕੂਵਰ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਅਤੇ ਵੈਨਕੂਵਰ ਹਵਾਈ ਅੱਡਿਆਂ ਤੋਂ ਰਵਾਨਾ ਹੋਣ ਵਾਲੀਆਂ ਏਅਰ ਇੰਡੀਆ ਦੀਆਂ ਫਲਾਈਟਸ ਦੀ ਸੁਰੱਖਿਆ ਪ੍ਰਤੀ ਭਾਰਤ ਸਰਕਾਰ ਫ਼ਿਕਰਮੰਦ ਹੈ ਅਤੇ ਕੈਨੇਡਾ ਸਰਕਾਰ ਨੂੰ ਬੰਦੋਬਸਤ ਸਖ਼ਤ ਕਰਨ ਦਾ ਸੱਦਾ ਦਿਤਾ ਗਿਆ ਹੈ। ਦੂਜੇ ਪਾਸੇ ਕੈਨੇਡਾ ਵਾਲੇ ਪਾਸਿਓਂ ਦੋਹਾਂ ਪ੍ਰਮੁੱਖ ਹਵਾਈ ਅੱਡਿਆਂ ’ਤੇ ਕੋਈ ਐਲਰਟ ਜਾਰੀ ਕਰਨ ਬਾਰੇ ਤਸਦੀਕ ਨਹੀਂ ਹੋ ਸਕੀ।
ਭਾਰਤ ਨੇ ਟੋਰਾਂਟੋ-ਵੈਨਕੂਵਰ ਤੋਂ ਰਵਾਨਾ ਹੋਣ ਵਾਲੀਆਂ ਫਲਾਈਟਸ ਦੀ ਸੁਰੱਖਿਆ ਮੰਗੀ
‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਖਾਲਸਾ ਦੀਵਾਨ ਸੋਸਾਇਟੀ ਦੇ ਪ੍ਰਧਾਨ ਬਲਵੰਤ ਸਿੰਘ ਗਿੱਲ ਨੇ ਕਨਿਸ਼ਕ ਜਹਾਜ਼ ਕਾਂਡ ਦਾ ਹਵਾਲਾ ਦਿੰਦਿਆਂ ਹਾਲ ਹੀ ਵਿਚ ਆਈ ਧਮਕੀ ਨੂੰ ਵੱਡਾ ਖਤਰਾ ਕਰਾਰ ਦਿਤਾ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਬੀ.ਸੀ. ਵਿਚ ਆਰ.ਸੀ.ਐਮ.ਪੀ. ਦੀ ‘ਈ’ ਡਵੀਜ਼ਨ ਨੂੰ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਮਿਲ ਸਕਿਆ ਜਦਕਿ ਏਅਰ ਇੰਡੀਆ ਤੋਂ ਵੀ ਇਸ ਬਾਰੇ ਕੋਈ ਹੁੰਗਾਰਾ ਨਹੀਂ ਆਇਆ। ਗਲੋਬਲ ਅਫੇਅਰਜ਼ ਅਤੇ ਪਬਲਿਕ ਸੇਫਟੀ ਕੈਨੇਡਾ ਵੱਲੋਂ ਵੀ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ।