ਉਨਟਾਰੀਓ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿਚ ਐਨ.ਡੀ.ਪੀ. ਨੂੰ ਝਟਕਾ
ਟੋਰਾਂਟੋ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਕਿਚਨਰ ਸੈਂਟਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਐਨ.ਡੀ.ਪੀ. ਨੂੰ ਵੱਡਾ ਝਟਕਾ ਲੱਗਾ ਜਦੋਂ ਗਰੀਨ ਪਾਰਟੀ ਦੀ ਐਸ਼ਲਿਨ ਕਲੈਂਸੀ ਨੂੰ ਜੇਤੂ ਕਰਾਰ ਦਿਤਾ ਗਿਆ। ਜੁਲਾਈ ਵਿਚ ਲੌਰਾ ਮੇਅ Çਲੰਡੋ ਦੇ ਅਸਤੀਫੇ ਮਗਰੋਂ ਖਾਲੀ ਹੋਈ ਇਹ ਸੀਟ ਐਨ.ਡੀ.ਪੀ. ਕੋਲ ਸੀ ਪਰ ਇਸ ਵਾਰ ਮੁਕਾਬਲਾ ਸਖਤ ਹੋ ਗਿਆ […]
By : Editor Editor
ਟੋਰਾਂਟੋ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਕਿਚਨਰ ਸੈਂਟਰ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਐਨ.ਡੀ.ਪੀ. ਨੂੰ ਵੱਡਾ ਝਟਕਾ ਲੱਗਾ ਜਦੋਂ ਗਰੀਨ ਪਾਰਟੀ ਦੀ ਐਸ਼ਲਿਨ ਕਲੈਂਸੀ ਨੂੰ ਜੇਤੂ ਕਰਾਰ ਦਿਤਾ ਗਿਆ। ਜੁਲਾਈ ਵਿਚ ਲੌਰਾ ਮੇਅ Çਲੰਡੋ ਦੇ ਅਸਤੀਫੇ ਮਗਰੋਂ ਖਾਲੀ ਹੋਈ ਇਹ ਸੀਟ ਐਨ.ਡੀ.ਪੀ. ਕੋਲ ਸੀ ਪਰ ਇਸ ਵਾਰ ਮੁਕਾਬਲਾ ਸਖਤ ਹੋ ਗਿਆ ਅਤੇ ਜਗਮੀਤ ਸਿੰਘ ਵੱਲੋਂ ਚੋਣ ਪ੍ਰਚਾਰ ਲਈ ਪੁੱਜਣ ਦੇ ਬਾਵਜੂਦ ਕਿਚਨਰ ਸੈਂਟਰ ਸੀਟ ਐਨ.ਡੀ.ਪੀ. ਹੱਥੋਂ ਜਾਂਦੀ ਰਹੀ।
ਗਰੀਨ ਪਾਰਟੀ ਨੇ ਖੋਹੀ ਕਿਚਨਰ ਸੈਂਟਰ ਸੀਟ
ਦੂਜੇ ਪਾਸੇ ਭਾਰਤੀ ਮੂਲ ਦੇ ਪਾਰਥੀ ਕੰਦਾਵੇਲ ਟੋਰਾਂਟੋ ਦੇ ਵਾਰਡ 20 ਤੋਂ ਕੌਂਸਲਰ ਚੁਣੇ ਗਏ। ਸਕਾਰਬ੍ਰੋਅ ਸਾਊਥ ਵੈਸਟ ਇਲਾਕੇ ਵਿਚ ਹੋਈ ਉਪ ਚੋਣ ਦੌਰਾਨ ਪਾਰਥੀ ਨੂੰ 4,641 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦਾ ਨੇੜਲਾ ਵਿਰੋਧੀ ਐਡਵੋਕੇਟ ਕੈਵਿਨ ਰੂਪਾਸਿੰਗੇ 3,854 ਵੋਟਾਂ ਲੈਣ ਵਿਚ ਸਫਲ ਰਿਹਾ। ਪਾਰਥੀ ਕੰਦਾਵੇਲ 2014 ਵਿਚ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦੇ ਟਰੱਸਟੀ ਚੁਣੇ ਗਏ ਸਨ ਅਤੇ ਹੁਣ ਮਿਊਂਸਪਲ ਸਿਆਸਤ ਵਿਚ ਕਦਮ ਰੱਖ ਦਿਤਾ ਹੈ। ਟੋਰਾਂਟੋ ਦੇ 20 ਨੰਬਰ ਵਾਰਡ ਦੀ ਅਹਿਮਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 23 ਉਮੀਦਵਾਰ ਚੋਣ ਮੈਦਾਨ ਵਿਚ ਸਨ। ਸ਼ਨਿੱਚਰਵਾਰ ਅਤੇ ਐਤਵਾਰ ਨੂੰ ਐਡਵਾਂਸ ਪੋÇਲੰਗ ਮਗਰੋਂ ਵੀਰਵਾਰ ਨੂੰ ਵੋਟਿੰਗ ਹੋਈ।
ਭਾਰਤੀ ਮੂਲ ਦੇ ਪਾਰਥੀ ਕੰਦਾਵੇਲ ਟੋਰਾਂਟੋ ਦੇ ਵਾਰਡ 20 ਤੋਂ ਕੌਂਸਲਰ ਚੁਣੇ ਗਏ
ਉਧਰ ਕਿਚਨਰ ਸੈਂਟਰ ਵਿਧਾਨ ਸਭਾ ਹਲਕੇ ਦੀ ਜ਼ਿਮਨ ਚੋਣ ਕਾਫੀ ਦਿਲਚਸਪ ਰਹੀ ਅਤੇ ਹੁਣ ਉਨਟਾਰੀਓ ਵਿਧਾਨ ਸਭਾ ਵਿਚ ਗਰੀਨ ਪਾਰਟੀ ਦੇ ਦੋ ਵਿਧਾਇਕ ਹੋ ਚੁੱਕੇ ਹਨ। ਕਿਚਨਰ ਦੇ ਵਾਰਡ 10 ਤੋਂ ਕੌਂਸਲਰ ਅਤੇ ਗਰੀਨ ਪਾਰਟੀ ਦੀ ਉਮੀਦਵਾਰ ਐਸ਼ਲਿਨ ਕਲੈਂਸੀ ਤਕਰੀਬਨ 48 ਫੀ ਸਦੀ ਵੋਟਾਂ ਮਿਲੀਆਂ ਜਦਕਿ ਐਨ.ਡੀ.ਪੀ. ਦੀ ਉਮੀਦਵਾਰ ਅਤੇ ਕੌਂਸਲਰ ਡੈਬੀ ਚੈਪਮੈਨ 27 ਫ਼ੀ ਸਦੀ ਵੋਟਾਂ ਹੀ ਹਾਸਲ ਕਰ ਸਕੀ।