ਉਨਟਾਰੀਓ ਵਿਚ ਸ਼ਰਾਬੀ ਡਰਾਈਵਰਾਂ ਦੀ ਹੁਣ ਖੈਰ ਨਹੀਂ
ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਸੂਬਾ ਸਰਕਾਰ ਜਲਦ ਹੀ ਨਵਾਂ ਕਾਨੂੰਨ ਲਿਆ ਰਹੀ ਹੈ ਜਿਸ ਤਹਿਤ ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਕਰਨ ਵਾਲਿਆਂ ਨੂੰ ਮੋਟੇ ਜੁਰਮਾਨੇ ਕੀਤੇ ਜਾ ਸਕਣਗੇ। ਸੀ.ਪੀ. 24 ਦੀ ਰਿਪੋਰਟ ਮੁਤਾਬਕ ਤਜਵੀਜ਼ਸ਼ੁਦਾ ਕਾਨੂੰਨ ਪਾਸ ਹੋਣ ਦੀ ਸੂਰਤ ਵਿਚ ਸ਼ਰਾਬ […]
By : Editor Editor
ਟੋਰਾਂਟੋ, 15 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ। ਸੂਬਾ ਸਰਕਾਰ ਜਲਦ ਹੀ ਨਵਾਂ ਕਾਨੂੰਨ ਲਿਆ ਰਹੀ ਹੈ ਜਿਸ ਤਹਿਤ ਨਸ਼ੇ ਦੀ ਹਾਲਤ ਵਿਚ ਡਰਾਈਵਿੰਗ ਕਰਨ ਵਾਲਿਆਂ ਨੂੰ ਮੋਟੇ ਜੁਰਮਾਨੇ ਕੀਤੇ ਜਾ ਸਕਣਗੇ। ਸੀ.ਪੀ. 24 ਦੀ ਰਿਪੋਰਟ ਮੁਤਾਬਕ ਤਜਵੀਜ਼ਸ਼ੁਦਾ ਕਾਨੂੰਨ ਪਾਸ ਹੋਣ ਦੀ ਸੂਰਤ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ੀ ਠਹਿਰਾਏ ਲੋਕਾਂ ਦੀਆਂ ਗੱਡੀਆਂ ਵਿਚ ਖਾਸ ਯੰਤਰ ਫਿਟ ਕਰਵਾਏ ਜਾਣਗੇ।
ਸੂਬਾ ਸਰਕਾਰ ਵੱਲੋਂ ਮੋਟੇ ਜੁਰਮਾਨੇ ਲਾਉਣ ਦੀ ਤਿਆਰੀ
ਦੂਜੀ ਵਾਰ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਜਾਣ ’ਤੇ ਲਾਇਸੰਸ ਮੁਅੱਤਲੀ ਤੋਂ ਇਲਾਵਾ ਮੋਟਾ ਜੁਰਮਾਨਾ ਅਦਾ ਕਰਨਾ ਪੈ ਸਕਦਾ ਹੈ। ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੜਕ ਤੋਂ ਲੰਘਣ ਵਾਲੇ ਹਰ ਸ਼ਖਸ ਨੂੰ ਸੁਰੱਖਿਅਤ ਘਰ ਪਹੁੰਚਣ ਦਾ ਹੱਕ ਹੈ। ਉਨਟਾਰੀਓ ਵਿਚ ਕਈ ਪਰਵਾਰਾਂ ਨੂੰ ਨਸ਼ਾ ਕਰ ਕੇ ਡਰਾਈਵਿੰਗ ਕਰਨ ਵਾਲਿਆਂ ਕਰ ਕੇ ਜਾਨੀ ਨੁਕਸਾਨ ਬਰਦਾਸ਼ਤ ਕਰਨਾ ਪਿਆ ਜਿਸ ਦੇ ਮੱਦੇਨਜ਼ਰ ਸਖਤ ਕਾਨੂੰਨ ਲਾਜ਼ਮੀ ਹੋ ਗਿਆ ਹੈ।