Begin typing your search above and press return to search.

ਉਨਟਾਰੀਓ ਦੇ ਸਕੂਲਾਂ ਵਿਚ ਬੰਬ ਦੀ ਧਮਕੀ ਨੇ ਪਾਇਆ ਭੜਥੂ

ਟੋਰਾਂਟੋ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਤਿੰਨ ਸਕੂਲਾਂ ਸਣੇ ਉਨਟਾਰੀਓ ਦੇ ਕਈ ਵਿਦਿਅਕ ਅਦਾਰਿਆਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਨੇ ਬੁੱਧਵਾਰ ਬਾਅਦ ਦੁਪਹਿਰ ਭੜਥੂ ਪਾ ਦਿਤਾ। ਟੋਰਾਂਟੋ ਦੇ ਤਿੰਨ ਸਕੂਲਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦੇ ਸੰਭਾਵਤ ਬੰਬ ਦੀ ਭਾਲ ਕੀਤੀ ਗਈ ਪਰ ਕੁਝ ਨਾ ਮਿਲਿਆ। ਦੂਜੇ ਪਾਸੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ […]

ਉਨਟਾਰੀਓ ਦੇ ਸਕੂਲਾਂ ਵਿਚ ਬੰਬ ਦੀ ਧਮਕੀ ਨੇ ਪਾਇਆ ਭੜਥੂ
X

Editor EditorBy : Editor Editor

  |  2 Nov 2023 1:41 AM GMT

  • whatsapp
  • Telegram

ਟੋਰਾਂਟੋ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਤਿੰਨ ਸਕੂਲਾਂ ਸਣੇ ਉਨਟਾਰੀਓ ਦੇ ਕਈ ਵਿਦਿਅਕ ਅਦਾਰਿਆਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਨੇ ਬੁੱਧਵਾਰ ਬਾਅਦ ਦੁਪਹਿਰ ਭੜਥੂ ਪਾ ਦਿਤਾ। ਟੋਰਾਂਟੋ ਦੇ ਤਿੰਨ ਸਕੂਲਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਦੇ ਸੰਭਾਵਤ ਬੰਬ ਦੀ ਭਾਲ ਕੀਤੀ ਗਈ ਪਰ ਕੁਝ ਨਾ ਮਿਲਿਆ। ਦੂਜੇ ਪਾਸੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਸੂਬੇ ਦੇ ਉਤਰੀ ਅਤੇ ਪੂਰਬੀ ਇਲਾਕਿਆਂ ਦੇ ਸਕੂਲਾਂ ਵਿਚ ਬੰਬ ਦੀ ਧਮਕੀ ਦੇਣ ਵਾਲੇ ਮੋਟੀ ਰਕਮ ਦੀ ਮੰਗ ਕਰ ਰਹੇ ਸਨ। ਪੁਲਿਸ ਨੇ ਟਵਿਟਰ ਰਾਹੀਂ ਸੁਨੇਹਾ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਸਕੂਲ ਵਿਚ ਕੋਈ ਖਤਰਨਾਕ ਚੀਜ਼ ਬਰਾਮਦ ਨਹੀਂ ਹੋਈ।

ਟੋਰਾਂਟੋ ਦੇ 3 ਸਕੂਲ ਖਾਲੀ ਕਰਵਾ ਕੇ ਪੁਲਿਸ ਨੇ ਲਈ ਤਲਾਸ਼ੀ

ਬੰਬ ਦੀਆਂ ਧਮਕੀਆਂ ਦੇ ਸ਼ਿਕਾਰ ਸਕੂਲਾਂ ਵਿਚ ਧਾਰਮਿਕ ਅਤੇ ਗੈਰ ਧਾਰਮਿਕ ਦੋਵੇਂ ਕਿਸਮ ਦੇ ਸਕੂਲ ਸਨ ਜਦਕਿ ਇਕ ਯਹੂਦੀ ਸਕੂਲ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਪੁਲਿਸ ਦੇ ਸੁਝਾਅ ਤਹਿਤ ਟਿਮਨਜ਼ ਇਲਾਕੇ ਦੇ ਚਾਰ ਸਕੂਲ ਬੋਰਡਾਂ ਅਧੀਨ ਆਉਂਦੇ ਸਾਰੇ ਵਿਦਿਅਕ ਅਦਾਰੇ ਬੁੱਧਵਾਰ ਨੂੰ ਬੰਦ ਰਹੇ। ਗਰੇਟਰ ਟੋਰਾਂਟੋ ਏਰਆ ਦੇ ਤਿੰਨ ਸਕੂਲਾਂ ਨੂੰ ਬੰਬ ਦੀ ਧਮਕੀ ਮਗਰੋਂ ਬੰਦ ਕਰਵਾਇਆ ਗਿਆ। ਇਸੇ ਦੌਰਾਨ ਟੋਰਾਂਟੋ ਦੇ ਕਿਪÇਲੰਗ ਕੌਲਜੀਏਟ ਇੰਸਟੀਚਿਊਟ, ਲੇਕਸ਼ੋਰ ਕੌਲਜੀਏਟ ਇੰਸਟੀਚਿਊਟ ਅਤੇ ਵੈਸਟ੍ਰਨ ਟੈਕਨੀਕਲ ਕਮਰਸ਼ੀਅਲ ਸਕੂਲ ਨੂੰ ਦੁਪਹਿਰ ਢਾਏ ਵਜੇ ਤੋਂ ਪਹਿਲਾਂ ਖਾਲੀ ਕਰਵਾਇਆ ਗਿਆ ਅਤੇ ਸ਼ਾਮ ਤਕਰੀਬਨ ਪੰਜ ਵਜੇ ਪੁਲਿਸ ਨੇ ਕੋਈ ਬੰਬ ਨਾ ਮਿਲਣ ਦਾ ਐਲਾਨ ਕਰ ਦਿਤਾ। ਮਾਪਿਆਂ ਨੂੰ ਲਿਖੇ ਪੱਤਰ ਵਿਚ ਸਕੂਲਾਂ ਨੇ ਕਿਹਾ ਕਿ ਧਮਕੀ ਮਿਲਣ ਤੋਂ ਤੁਰਤ ਬਾਅਦ ਪੁਲਿਸ ਨੂੰ ਇਤਲਾਹ ਦਿਤੀ ਗਈ। ਭਾਵੇਂ ਮੁਢਲੇ ਤੌਰ ’ਤੇ ਧਮਕੀਆਂ ਫਰਜ਼ੀ ਮਹਿਸੂਸ ਹੋਈਆਂ ਪਰ ਵਿਦਿਆਰਥੀਆਂ ਅਤੇ ਸਟਾਫ ਨੂੰ ਦਰਪੇਸ਼ ਹਰ ਖਤਰੇ ਨਾਲ ਗੰਭੀਰਤਾ ਨਾਲ ਨਜਿੱਠਿਆ ਜਾਂਦਾ ਹੈ। ਟੋਰਾਂਟੋ ਤੋਂ ਇਲਾਵਾ ਬਰÇਲੰਗਟਨ ਦੇ ਨੈਲਸਨ ਹਾਈ ਸਕੂਲ ਨੂੰ ਵੀ ਧਮਕੀ ਮਗਰੋਂ ਖਾਲੀ ਕਰਵਾਇਆ ਗਿਆ।

Next Story
ਤਾਜ਼ਾ ਖਬਰਾਂ
Share it