ਉਨਟਾਰੀਓ ’ਚ ਦਰਜਨਾਂ ਉਸਾਰੀ ਅਧੀਨ ਮਕਾਨ ਸੜ ਕੇ ਸੁਆਹ
ਵੌਅਨ, 6 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਦਰਜਨਾਂ ਉਸਾਰੀ ਅਧੀਨ ਮਕਾਨ ਸੜ ਕੇ ਸੁਆਹ ਹੋ ਗਏ ਜਦਕਿ ਅੱਗ ਬੁਝਾਉਣ ਪੁੱਜਾ ਇਕ ਟਰੱਕ ਵੀ ਅੱਗ ਦੀ ਭੇਟ ਚੜ੍ਹ ਗਿਆ। ਫਾਇਰ ਫਾਈਟਰਜ਼ ਮੁਤਾਬਕ ਤੇਜ਼ ਹਵਾਵਾਂ ਨੇ ਅੱਗ ਭੜਕਾ ਦਿਤੀ ਜਿਸ ਨੂੰ ਕਰੜੀ ਮੁਸ਼ੱਕਤ ਨਾਲ ਬੁਝਾਇਆ ਜਾ ਸਕਿਆ। ਅੱਗ ਬੁਝਾਉਣ ਪੁੱਜੇ ਫਾਇਰ ਫਾਈਟਰਜ਼ ਦਾ […]
By : Editor Editor
ਵੌਅਨ, 6 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਦਰਜਨਾਂ ਉਸਾਰੀ ਅਧੀਨ ਮਕਾਨ ਸੜ ਕੇ ਸੁਆਹ ਹੋ ਗਏ ਜਦਕਿ ਅੱਗ ਬੁਝਾਉਣ ਪੁੱਜਾ ਇਕ ਟਰੱਕ ਵੀ ਅੱਗ ਦੀ ਭੇਟ ਚੜ੍ਹ ਗਿਆ। ਫਾਇਰ ਫਾਈਟਰਜ਼ ਮੁਤਾਬਕ ਤੇਜ਼ ਹਵਾਵਾਂ ਨੇ ਅੱਗ ਭੜਕਾ ਦਿਤੀ ਜਿਸ ਨੂੰ ਕਰੜੀ ਮੁਸ਼ੱਕਤ ਨਾਲ ਬੁਝਾਇਆ ਜਾ ਸਕਿਆ।
ਅੱਗ ਬੁਝਾਉਣ ਪੁੱਜੇ ਫਾਇਰ ਫਾਈਟਰਜ਼ ਦਾ ਟਰੱਕ ਵੀ ਸੜਿਆ
ਵੌਅਨ ਦੇ ਡਿਪਟੀ ਫਾਇਰ ਚੀਫ਼ ਗਰਾਂਟ ਮੋਫਟ ਨੇ ਦੱਸਿਆ ਕਿ ਉਸਾਰੀ ਅਧੀਨ ਮਕਾਨਾਂ ਵਿਚ ਜ਼ਿਆਦਾਤਰ ਲੱਕੜ ਦੀ ਵਰਤੋਂ ਕੀਤੀ ਜਾ ਰਹੀ ਸੀ ਜਿਸ ਕਰ ਕੇ ਅੱਗ ਤੇਜ਼ੀ ਨਾਲ ਫੈਲੀ ਅਤੇ ਏਰੀਅਲ ਵਿਊ ਨਾਲ ਬੁਝਾਉਣ ਦੇ ਯਤਨ ਦੌਰਾਨ ਟਰੱਕ ਵੀ ਸੜ ਗਿਆ। ਟਰੱਕ ਦੀ ਕੀਮਤ 10 ਲੱਖ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ।